ਸਰਦੀਆਂ ਦੇ OPD ਦੇ ਸਮੇਂ ''ਚ ਬਦਲਾਅ, ਚੰਡੀਗੜ੍ਹ ਦੇ ਇਨ੍ਹਾਂ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ
Monday, Oct 13, 2025 - 05:22 PM (IST)

ਚੰਡੀਗੜ੍ਹ (ਸ਼ੀਨਾ) : ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਸੈਕਟਰ-16, ਚੰਡੀਗੜ੍ਹ ਅਤੇ ਇਸ ਦੇ ਸਹਿਯੋਗੀ ਏ. ਏ. ਐੱਮਜ਼/ਯੂਏਏਐੱਮਜ਼/ਡਿਸਪੈਂਸਰੀਆਂ, ਸਿਵਲ ਹਸਪਤਾਲ, ਸੈਕਟਰ 22, ਚੰਡੀਗੜ੍ਹ, ਸਿਵਲ ਹਸਪਤਾਲ, ਮਨੀਮਾਜਰਾ; ਅਤੇ ਸਿਵਲ ਹਸਪਤਾਲ, ਸੈਕਟਰ-45, ਚੰਡੀਗੜ੍ਹ ਦੇ ਸਰਦੀਆਂ ਦੇ ਓ. ਪੀ. ਡੀ. ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ।
ਓ. ਪੀ. ਡੀ. ਦਾ ਸਮਾਂ 16 ਅਕਤੂਬਰ ਤੋਂ 15 ਅਪ੍ਰੈਲ 2026 ਤੱਕ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ। ਸੈਕਟਰ-29 ਅਤੇ ਸੈਕਟਰ-23 ਦੀਆਂ ਈ. ਐੱਸ. ਆਈ. ਡਿਸਪੈਂਸਰੀਆਂ ਦੇ ਨਾਲ-ਨਾਲ ਯੂ. ਟੀ. ਸਕੱਤਰੇਤ ਅਤੇ ਹਾਈਕੋਰਟ ਡਿਸਪੈਂਸਰੀਆਂ ਦੇ ਮੌਜੂਦਾ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।