ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਨਾਲ ਹਿੰਦੂ-ਸਿਖਾਂ ਦੇ ਰਿਸ਼ਤਿਆਂ ''ਚ ਪੈਣਗੀਆਂ ਤਰੇੜਾਂ : ਅਕਾਲੀ ਆਗੂ

11/21/2017 1:47:33 AM

ਮਾਨਸਾ/ਬੁਢਲਾਡਾ, (ਮਿੱਤਲ/ਮਨਜੀਤ)- ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਬੰਦੇ ਮਾਤਰਮ ਕਾਲਜ ਰੱਖਣ ਦੇ ਲਏ ਫੈਸਲੇ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਮੈਦਾਨ ਵਿਚ ਆ ਨਿਤਰਿਆ ਹੈ। ਇਸ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਭਾਈ ਦਿਆਲ ਸਿੰਘ ਕਾਲਜ ਸਿੱਖਿਆ ਦਾ ਚਾਨਣ ਬਖੇਰ ਰਿਹਾ ਹੈ। ਜਿਸ ਦਾ ਨਾਂ ਬਦਲਣਾ ਸੰਵਿਧਾਨਕ ਤੌਰ 'ਤੇ ਗਲਤ ਹੈ। ਕਾਲਜ ਦੇ ਬੋਰਡ ਵਲੋਂ ਜੇ ਬੰਦੇ ਮਾਤਰਮ ਦਾ ਪ੍ਰਚਲਿੱਤ ਕਰਨਾ ਹੈ ਤਾਂ ਨਵੀਂ ਬਿਲਡਿੰਗ ਉਸਾਰ ਕੇ ਉਸ ਦਾ ਨਾਮ ਰੱਖ ਲਿਆ ਜਾਵੇ, ਜਿਸ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਮੌਜੂਦਾ ਕਾਲਜ ਦੇ ਨਾਂ ਨਾਲ ਛੇੜਛਾੜ ਕਰਨੀ। ਹਿੰਦੂ-ਸਿੱਖਾਂ ਦੇ ਨਹੁੰ-ਮਾਸ ਦੇ ਰਿਸ਼ਤੇ ਵਿਚ ਤਰੇੜਾਂ ਪਾਉਣ ਵਾਲੀ ਗੱਲ ਹੋਵੇਗੀ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਨਿੱਜੀ ਤੌਰ 'ਤੇ ਇਸ ਫੈਸਲੇ ਨੂੰ ਬਦਲਣ ਲਈ ਤੁਰੰਤ ਸਬੰਧਤ ਬੋਰਡ ਨੂੰ ਹਦਾਇਤ ਕਰਨ। ਇਸ ਮੌਕੇ ਵਿਰੋਧ ਕਰਨ ਵਾਲਿਆਂ ਵਿਚ ਚੇਅਰਮੈਨ ਸੁਖਵਿੰਦਰ ਸਿੰਘ ਔਲਖ, ਗੁਰਮੇਲ ਸਿੰਘ ਫਫੜੇ ਭਾਈਕੇ, ਅਵਤਾਰ ਸਿੰਘ ਰਾੜਾ, ਮਿੱਠੂ ਸਿੰਘ ਕਾਹਨੇਕੇ, ਗੁਰਦੀਪ ਸਿੰਘ ਦੀਪਾ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਜ਼ੈਲਦਾਰ ਸਿਕੰਦਰ ਸਿੰਘ, ਪ੍ਰਧਾਨ ਅਵਤਾਰ ਸਿੰਘ, ਗੁਰਜੰਟ ਸਿੰਘ ਭੋਲਾ ਆਦਿ ਹਾਜ਼ਰ ਸਨ। 


Related News