ਚੰਡੀਗੜ੍ਹ 'ਚ ਵੋਟਾਂ ਦੀ ਗਿਣਤੀ ਸ਼ੁਰੂ, ਬਾਂਸਲ ਤੇ ਖੇਰ ਵਿਚਕਾਰ ਫਸਵਾਂ ਮੁਕਾਬਲਾ

05/23/2019 8:51:12 AM

ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ 19 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਵੀਰਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਸੀਟ 'ਤੇ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਅਤੇ ਭਾਜਪਾ ਦੀ ਕਿਰਨ ਖੇਰ ਵਿਚਕਾਰ ਫਸਵਾਂ ਮੁਕਾਬਲਾ ਹੈ ਅਤੇ ਦੋਹਾਂ ਨੇ ਜਿੱਤ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਹੁਣ ਤੱਕ ਦੇ ਰੁਝਾਨ ਦੌਰਾਨ ਪਵਨ ਕੁਮਾਰ ਬਾਂਸਲ ਨੂੰ ਪਛਾੜ ਕੇ ਕਿਰਨ ਖੇਰ ਅੱਗੇ ਚੱਲ ਰਹੀ ਹੈ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਸੀਟ ਕਿਸ ਦੇ ਹੱਥ 'ਚ ਆਉਂਦੀ ਹੈ।

PunjabKesari
ਕੌਣ-ਕੌਣ ਮੁੱਖ ਉਮੀਦਵਾਰ
ਇਸ ਸੀਟ 'ਤੇ ਕਾਂਗਰਸ ਦੇ ਪਵਨ ਕੁਮਾਰ ਬਾਂਸਲ, ਭਾਜਪਾ ਦੀ ਕਿਰਨ ਖੇਰ ਅਤੇ ਆਮ ਆਦਮੀ ਪਾਰਟੀ ਦੇ ਹਰਮੋਹਨ ਸਿੰਘ ਧਵਨ ਚੋਣਾਂ ਲੜ ਰਹੇ ਹਨ। ਇਸ ਦੇ ਨਾਲ ਹੀ ਸੀਟ 'ਤੇ ਕੁੱਲ 40 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਥੋੜ੍ਹੀ ਹੀ ਦੇਰ 'ਚ ਹੋ ਜਾਵੇਗਾ।
ਸੀਟ ਦਾ ਇਤਿਹਾਸ
ਸਾਲ 2014 'ਚ ਇਸ ਸੀਟ 'ਤੇ ਅਭਿਨੇਤਰੀ ਅਤੇ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਨੇ ਕਾਂਗਰਸ ਦੇ ਕੱਦਵਾਰ ਨੇਤਾ ਪਵਨ ਕੁਮਾਰ ਬਾਂਸਲ ਨੂੰ ਹਰਾ ਕੇ ਭਾਜਪਾ ਦੀ ਝੋਲੀ ਇਹ ਸੀਟ ਪਾਈ ਸੀ। ਕਿਰਨ ਖੇਰ ਨੂੰ 42.20 ਫੀਸਦੀ ਵੋਟ ਸ਼ੇਅਰ ਨਾਲ 1,91,362 ਵੋਟਾਂ ਮਿਲੀਆਂ ਸਨ, ਜਦੋਂ ਕਿ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ 26.84 ਫੀਸਦੀ ਵੋਟ ਸ਼ੇਅਰ ਨਾਲ 1,21,720 ਵੋਟਾਂ ਹਾਸਲ ਹੋਈਆਂ ਸਨ। ਤੀਜੇ ਨੰਬਰ 'ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਰਹੀ ਸੀ, ਜਿਨ੍ਹਾਂ ਨੂੰ 1,08,679 ਵੋਟ ਹਾਸਲ ਹੋਏ ਸਨ। 


Babita

Content Editor

Related News