ਚੰਡੀਗੜ੍ਹ ਛੇੜਛਾੜ ਮਾਮਲਾ : ਆਈ. ਏ. ਐੱਸ. ਦੀ ਬੇਟੀ ਨੇ ਜ਼ਮਾਨਤ ''ਚ ਕੀਤੀ ਵਿਕਾਸ ਤੇ ਅਸ਼ੀਸ ਦੀ ਪਛਾਣ
Thursday, Nov 23, 2017 - 02:48 PM (IST)
ਚੰਡੀਗੜ੍ਹ (ਸੁਸ਼ੀਲ) : ਹਰਿਆਣਾ ਦੇ ਆਈ. ਏ. ਐੱਸ. ਦੀ ਬੇਟੀ ਨੇ ਬੁੱਧਵਾਰ ਨੂੰ ਜ਼ਿਲਾ ਅਦਾਲਤ 'ਚ ਉਸ ਦੇ ਨਾਲ ਛੇੜਛਾੜ ਤੇ ਅਗਵਾ ਕਰਨ ਦਾ ਯਤਨ ਕਰਨ ਵਾਲੇ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਆਸ਼ੀਸ਼ ਦੀ ਪਛਾਣ ਕੀਤੀ। ਅਦਾਲਤ 'ਚ ਉਸ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਹੀ 5 ਅਗਸਤ ਦੀ ਰਾਤ ਨੂੰ ਉਸ ਦਾ ਸੈਕਟਰ-7 ਤੋਂ ਮਨੀਮਾਜਰਾ ਤਕ ਪਿੱਛਾ ਕਰਕੇ ਉਸ ਨਾਲ ਛੇੜਛਾੜ ਤੇ ਅਗਵਾ ਕਰਨ ਦਾ ਯਤਨ ਕੀਤਾ। ਉਸਨੇ ਤੁਰੰਤ ਪੁਲਸ ਨਾਲ ਸੰਪਰਕ ਕਰਕੇ ਖੁਦ ਨੂੰ ਬਚਾਇਆ ਸੀ। ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ। ਜ਼ਿਲਾ ਅਦਾਲਤ 'ਚ ਵਿਕਾਸ ਬਰਾਲਾ ਤੇ ਉਸਦੇ ਦੋਸਤ ਆਸ਼ੀਸ਼ ਖਿਲਾਫ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ।
ਵਿਕਾਸ ਨੇ ਤੈਅ ਹੋਏ ਦੋਸ਼ਾਂ ਖਿਲਾਫ ਦਿੱਤੀ ਹੈ ਚੁਣੌਤੀ
ਵਿਕਾਸ ਬਰਾਲਾ ਨੇ ਉਸਦੇ ਖਿਲਾਫ ਤੈਅ ਹੋਏ ਦੋਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਸੈਸ਼ਨ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਖਿਲਾਫ ਤੈਅ ਕੀਤੇ ਗਏ ਦੋਸ਼ਾਂ ਦਾ ਕੋਈ ਆਧਾਰ ਹੀ ਨਹੀਂ ਬਣਦਾ ਹੈ, ਇਸਦੀ ਸੁਣਵਾਈ 'ਤੇ ਫੈਸਲਾ ਅਜੇ ਸੁਰੱਖਿਅਤ ਹੈ। ਹਾਲਾਂਕਿ ਸਬੰਧਤ ਮਾਮਲੇ 'ਚ ਗ੍ਰਿਫਤਾਰ ਹੋਣ ਦੇ ਬਾਅਦ ਦੋਵਾਂ ਦੀ ਜ਼ਿਲਾ ਅਦਾਲਤ ਤੋਂ ਚੌਥੀ ਵਾਰ ਜ਼ਮਾਨਤ ਖਾਰਿਜ ਹੋ ਚੁੱਕੀ ਹੈ।