ਕੋਰੋਨਾ ਵਾਇਰਸ : ਦੇਸ਼ ''ਚ ਵੈਂਟੀਲੇਟਰਾਂ ਦੀ ਕਮੀ ਨੂੰ ਪੂਰਾ ਕਰੇਗੀ ਚੰਡੀਗੜ੍ਹ ਯੂਨੀਵਰਸਿਟੀ ਦੀ ਇਹ ਕਾਢ

04/06/2020 5:00:42 PM

ਮੋਹਾਲੀ (ਨਿਆਮੀਆਂ) : ਜਿੱਥੇ ਇਕ ਪਾਸੇ ਭਾਰਤ 'ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਯੂ. ਐੱਚ. ਓ.) ਦੇ ਅੰਕੜਿਆਂ ਅਨੁਸਾਰ ਭਾਰਤ ਦੀਆਂ ਸਿਹਤ ਸੰਭਾਲ ਸੰਸਥਾਵਾਂ ਕੋਲ ਸਿਰਫ਼ 48 ਹਜ਼ਾਰ ਵੈਂਟੀਲੇਟਰ ਹੀ ਇਸ ਵੇਲੇ ਮੌਜੂਦ ਹਨ। ਅਜਿਹੀ ਸਥਿਤੀ 'ਚ ਦੇਸ਼ 'ਚ ਜੇਕਰ ਮਰੀਜ਼ਾਂ ਦੀ ਗਿਣਤੀ 'ਚ ਵੱਡੇ ਪੱਧਰ 'ਤੇ ਵਾਧਾ ਹੁੰਦਾ ਹੈ ਤਾਂ ਦੇਸ਼ ਦੀ ਆਬਾਦੀ ਨੂੰ ਧਿਆਨ 'ਚ ਰੱਖਦੇ ਹੋਏ ਨਾ ਕਾਫ਼ੀ ਸਿੱਧ ਹੋ ਸਕਦੇ ਹਨ। ਅਜੋਕੇ ਸਮੇਂ 'ਚ ਦੇਸ਼ ਦੀਆਂ ਸਰਕਾਰਾਂ ਵੈਂਟੀਲੇਟਰ ਦੀ ਕਮੀ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ। ਵੈਂਟੀਲੇਟਰ ਦੀ ਘਾਟ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਸਰਚ ਅਤੇ ਡਿਵੈੱਲਪਮੈਂਟ ਵਿਭਾਗ ਨੇ ਅਤਿ ਆਧੁਨਿਕ 3ਡੀ ਪ੍ਰਿੰਟਰ ਤਕਨਾਲੋਜੀ ਦੇ ਸਹਿਯੋਗ ਨਾਲ ਵਿਲੱਖਣ ਖੋਜ ਕੀਤੀ ਹੈ। ਇਸ ਰਿਸਰਚ ਮੁਬਾਤਕ 3ਡੀ ਪ੍ਰਿੰਟਿੰਗ ਰਾਹੀਂ ਤਿਆਰ ਕੀਤੇ 2, 3 ਅਤੇ ਚਾਰ ਮਾਰਗੀ ਸਪਲਿਟਰ ਨਾਲ ਦੇਸ਼ 'ਚ ਵੈਂਟੀਲੇਟਰ ਦੀ ਘਾਟ ਦੀ ਪੂਰਤੀ ਕਰਦੇ ਹੋਏ ਘੱਟ ਸਮੇਂ 'ਚ ਚਾਰ ਗੁਣਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ ► ਹੁਣ ਕੋਰੋਨਾ ਮਰੀਜ਼ਾਂ ਨੂੰ ਰੋਬੋਟ ਖੁਆਏਗਾ ਖਾਣਾ ਤੇ ਦਵਾਈਆਂ

ਇਸ ਉਪਕਰਣ ਦੇ ਨਿਰਮਾਤਾ ਅਤੇ ਯੂਨੀਵਰਸਿਟੀ ਦੇ ਰਿਸਰਚ ਅਤੇ ਡਿਵੈੱਲਪਮੈਂਟ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਅਤੇ ਰਿਸਰਚ ਸਕਾਲਰ ਰਣਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਯੂਨੀਵਰਸਿਟੀ ਵਿਖੇ ਸਥਿਤ ਟੈਕਨਾਲੋਜੀ ਬਿਜ਼ਨੈੱਸ ਇੰਕੁਬੇਟਰ (ਟੀ. ਬੀ. ਆਈ.) ਸੈਂਟਰ ਵਿਖੇ 2, 3 ਅਤੇ 4 ਮਾਰਗੀ ਵੈਂਟੀਲੇਟਰ ਸਪਲਿਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋ, ਤਿੰਨ ਅਤੇ ਚਾਰ ਮਾਰਗੀ ਵੈਂਟੀਲੇਟਰ ਸਪਲਿਟਰ ਬਣਾਉਣ ਲਈ ਉਨ੍ਹਾਂ ਵਲੋਂ ਪੋਲੀਸੈਕਟਿਕ ਐਸਿਡ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਪੋਲੀਸੈਕਟਾਈਡ (ਪੀ. ਐੱਲ. ਏ.) ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀ. ਐੱਲ. ਏ. ਇਕ ਗੈਰ-ਜ਼ਹਿਰੀਲਾ ਪਦਾਰਥ ਹੈ, ਜਿਸ ਦੀ ਵਰਤੋਂ ਤੋਂ ਪਹਿਲਾਂ ਇਸ ਦੀ ਸਾਇਟੋਟੋਕਸਿਸਿਟੀ ਜਾਂਚ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 'ਵਰਸਿਟੀ ਵਲੋਂ 3ਡੀ ਵੈਂਟੀਲੇਅਰ ਸਪਲਿਟਰ ਦਾ ਨਿਰਮਾਣ ਸਿਹਤ ਸੰਭਾਲ ਅਦਾਰਿਆਂ ਦੇ ਮਾਪਦੰਡਾਂ ਅਨੁਸਾਰ ਹੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ ► ਅੰਮ੍ਰਿਤਸਰ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੂੰ ਕੀਤਾ ਆਈਸੋਲੇਟ   

ਪੂਰੇ ਵਿਸ਼ਵ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਜਿੱਥੇ 11 ਲੱਖ ਤੋਂ ਪਾਰ ਕਰ ਗਈ ਹੈ ਅਤੇ 65000 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਉਥੇ ਭਾਰਤ 'ਚ ਵੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3500 ਦੇ ਕਰੀਬ ਹੋ ਗਈ ਹੈ। ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੇ ਫੇਫ਼ੜਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਸਰੀਰ ਵਿਚ ਖੂਨ ਦੇ ਦਬਾਅ 'ਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਜੋ ਮਰੀਜ਼ ਲਈ ਸਾਹ ਦੀ ਤਕਲੀਫ਼ ਦਾ ਕਾਰਨ ਬਣਦੀ ਹੈ। ਅਜਿਹੀ ਸਥਿਤੀ 'ਚ ਵੈਂਟੀਲੇਟਰ ਇਕ ਅਜਿਹਾ ਮੈਡੀਕਲ ਉਪਕਰਣ ਹੈ, ਜੋ ਪੀੜਤ ਮਰੀਜ਼ 'ਚ ਆਕਸੀਜਨ ਦੀ ਲੋੜੀਂਦੀ ਮਾਤਰਾ ਨੂੰ ਬਰਕਰਾਰ ਰੱਖਣ 'ਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕੋਰੋਨਾ ਵਾਇਰਸ ਸਬੰਧੀ ਖੋਜ ਕਾਰਜਾਂ ਨੂੰ ਗਤੀ ਪ੍ਰਦਾਨ ਕਰਨ ਲਈ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ ► 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ


Anuradha

Content Editor

Related News