ਸੁਖਬੀਰ ਤੇ ਹਰਸਿਮਰਤ ਕੋਲ 115.95 ਕਰੋੜ ਦੀ ਜਾਇਦਾਦ
Saturday, Apr 27, 2019 - 09:44 AM (IST)
ਚੰਡੀਗੜ੍ਹ (ਸ਼ਰਮਾ) : ਰਾਜਨੀਤਕ ਤੌਰ 'ਤੇ ਰਾਜ ਦੇ ਦੋ ਮਹੱਤਵਪੂਰਨ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਾਂ ਦੀ ਜਾਇਦਾਦ ਦੀ ਜਾਣਕਾਰੀ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੇ ਨਾਲ ਜਨਤਕ ਹੋਈ ਹੈ। ਜਿੱਥੇ ਸੁਖਬੀਰ ਬਾਦਲ ਨੇ ਖੁਦ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਆਪਣੇ ਨਾਮਜ਼ਦਗੀ ਪੱਤਰਾਂ ਨਾਲ ਜਾਇਦਾਦ ਦਾ ਬਿਓਰਾ ਸਹੁੰ ਪੱਤਰ ਜ਼ਰੀਏ ਚੋਣ ਅਧਿਕਾਰੀ ਨੂੰ ਸੌਂਪਿਆ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੱਲੋਂ ਲੋਕ ਸਭਾ ਲਈ ਨਾਮਜ਼ਦਗੀ ਪੱਤਰ ਭਰਨ ਦੇ ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਇਦਾਦ ਦਾ ਬਿਓਰਾ ਦਿੱਤਾ। ਇਸ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਂ 76 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ ਪਰ ਉਨ੍ਹਾਂ ਦੇ ਨਾਂ 44 ਕਰੋੜ ਦੀਆਂ ਦੇਣਦਾਰੀਆਂ ਵੀ ਹਨ। ਉਥੇ ਹੀ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਦੇ ਨਾਂ ਦੇਣਦਾਰੀ ਮੁਕਤ 40 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਹਾਲਾਂਕਿ ਪਰਿਵਾਰ ਦੇ ਐੱਚ. ਯੂ.ਐੱਫ ਖਾਤੇ 'ਚ 102 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦਾਂ ਹਨ ਪਰ ਇਸ ਖਾਤੇ 'ਚ ਵੀ 52 ਕਰੋੜ ਦੀਆਂ ਦੇਣਦਾਰੀਆਂ ਹਨ। ਇਸੇ ਤਰ੍ਹਾਂ ਪ੍ਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪਤੀ ਅਤੇ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਜਿੱਥੇ 6 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ, ਉਥੇ ਹੀ ਉਨ੍ਹਾਂ ਦੇ ਨਾਂ 4 ਕਰੋੜ ਦੀਆਂ ਦੇਣਦਾਰੀਆਂ ਵੀ ਹਨ। ਪ੍ਰਨੀਤ ਕੌਰ ਦੇ ਖੁਦ ਦੇ ਨਾਂ 5 ਕਰੋੜ ਦੀ ਦੇਣਦਾਰੀ ਮੁਕਤ ਚੱਲ ਅਤੇ ਅਚੱਲ ਜਾਇਦਾਦ ਹੈ। ਉਥੇ ਹੀ ਪਰਿਵਾਰ ਦੇ ਐੱਚ. ਯੂ. ਐੱਫ ਖਾਤੇ 'ਚ ਦੇਣਦਾਰੀ ਮੁਕਤ 52 ਕਰੋੜ ਦੀ ਜਾਇਦਾਦ ਹੈ।
ਪ੍ਰਨੀਤ ਕੌਰ (ਪਟਿਆਲਾ) : ਕਾਂਗਰਸ
ਖੁਦ | ਪਤੀ ਅਮਰਿੰਦਰ ਸਿੰਘ | ਐੱਚ. ਯੂ.ਐੱਫ. | |
ਨਕਦੀ | 1,50,000 | 80,000 | 30,000 |
ਚੱਲ ਜਾਇਦਾਦ | 3,37,23,004 | 3,81,11,551 | 1,91,99. 202 |
ਅਚੱਲ ਜਾਇਦਾਦ | 1,76,60,000 | 2,32,80,000 | 50,40,00,000 |
ਦੇਣਦਾਰੀਆਂ | - - - - - | 4,24,53,369 | - - - - - - |
ਵਿੱਦਿਆ | ਬੀ. ਏ. |
ਸੁਖਬੀਰ ਬਾਦਲ (ਫਿਰੋਜ਼ਪੁਰ) : ਅਕਾਲੀ ਦਲ
ਖੁਦ | ਪਤਨੀ ਹਰਸਿਮਰਤ ਕੌਰ | ਐੱਚ. ਯੂ. ਐੱਫ | |
ਨਕਦੀ | 33,936 | 16,424 | 1,09, 860 |
ਚੱਲ ਜਾਇਦਾਦ | 23,12, 5, 763 | 24, 17,98,952 | 52,99,16,334 |
ਅਚੱਲ ਜਾਇਦਾਦ | 52,76,91,337 | 15,90,42,562 | 49,01,83,526 |
ਦੇਣਦਾਰੀਆਂ | 43,67,11,161 | - - - - | 51,81,41,439 |
ਵਿੱਦਿਆ | ਐੱਮ. ਬੀ. ਏ. , ਡਿਪਲੋਮਾ |
ਸੁਨੀਲ ਜਾਖੜ (ਗੁਰਦਾਸਪੁਰ) : ਕਾਂਗਰਸ
ਖੁਦ | ਪਤਨੀ | |
ਨਕਦੀ | 4, 49,000 | 1, 38, 040 |
ਚੱਲ ਜਾਇਦਾਦ | 1,53,84,226 | 8,69,04,149 |
ਅਚੱਲ ਜਾਇਦਾਦ | 2,88,41,688 | 12,06,32,638 |
ਦੇਣਦਾਰੀਆਂ | ਸਿਫ਼ਰ | |
ਵਿੱਦਿਆ | ਐੱਮ. ਬੀ. ਏ. |
ਸੋਮ ਪ੍ਰਕਾਸ਼ (ਹੁਸ਼ਿਆਰਪੁਰ) : ਭਾਜਪਾ
ਖੁਦ | ਪਤਨੀ | |
ਨਕਦੀ | 25,000 | 28,000 |
ਚੱਲ ਜਾਇਦਾਦ | 56,38,012 | 16,70,107 |
ਅਚੱਲ ਜਾਇਦਾਦ | 2,00,00,000 | 20,96,400 |
ਦੇਣਦਾਰੀਆਂ | ਸਿਫਰ | |
ਵਿੱਦਿਆ | ਐੱਮ. ਏ |
ਮਹੇਸ਼ ਇੰਦਰ ਸਿੰਘ ਗਰੇਵਾਲ (ਲੁਧਿਆਣਾ) : ਅਕਾਲੀ ਦਲ
ਖੁਦ | ਪਤਨੀ | |
ਨਕਦੀ | 2,00,000 | 80, 000 |
ਚੱਲ ਜਾਇਦਾਦ | 42,69, 222 | 14,39,539 |
ਅਚੱਲ ਜਾਇਦਾਦ | 3,59,13,000 | - - - - - - |
ਦੇਣਦਾਰੀਆਂ | ਸਿਫ਼ਰ | |
ਵਿੱਦਿਆ | ਬੀ.ਏ. ਐੱਲ.ਐੱਲ. ਬੀ. |
ਗੁਲਜ਼ਾਰ ਸਿੰਘ ਰਣੀਕੇ (ਫਰੀਦਕੋਟ) : ਅਕਾਲੀ ਦਲ
ਖੁਦ | ਪਤਨੀ | |
ਨਕਦੀ | 2,08,750 | 1,07,840 |
ਚੱਲ ਜਾਇਦਾਦ | 1,79,02,638 | 23,69,516 |
ਅਚੱਲ ਜਾਇਦਾਦ | 4,60,63,000 | 1,66, 22, 000 |
ਦੇਣਦਾਰੀਆਂ | ਸਿਫ਼ਰ | |
ਵਿੱਦਿਆ | ਪੜ੍ਹਨ-ਲਿਖਣਯੋਗ |
ਸੁਖਪਾਲ ਸਿੰਘ ਖਹਿਰਾ (ਬਠਿੰਡਾ) : ਪੰਜਾਬ ਏਕਤਾ ਪਾਰਟੀ
ਖੁਦ | ਪਤਨੀ | |
ਨਗਦੀ | 50,000 | 80,000 |
ਚੱਲ ਜਾਇਦਾਦ | 74,59,930 | 12,86,425 |
ਅਚੱਲ ਜਾਇਦਾਦ | 51,80,00,000 | 7,20,00,000 |
ਦੇਣਦਾਰੀਆਂ | 1,24,65,396 | 13,71,000 |
ਵਿੱਦਿਆ | ਬੀ. ਏ. ਪਾਰਟ 2 |
ਸਿਮਰਜੀਤ ਸਿੰਘ ਬੈਂਸ (ਲੁਧਿਆਣਾ) : ਲੋਕ ਇਨਸਾਫ ਪਾਰਟੀ
ਖੁਦ | ਪਤਨੀ | |
ਨਕਦੀ | 1,50,000 | 90,000 |
ਚੱਲ ਜਾਇਦਾਦ | 2,26,18,700 | 86,55,548 |
ਅਚੱਲ ਜਾਇਦਾਦ | 5,93,80,250 | 3,26,20,000 |
ਦੇਣਦਾਰੀਆਂ | ਸਿਫ਼ਰ | |
ਵਿੱਦਿਆ | ਬੀ. ਏ. |
ਭਗਵੰਤ ਮਾਨ (ਸੰਗਰੂਰ) ਆਮ ਆਦਮੀ ਪਾਰਟੀ
ਖੁਦ | |
ਨਕਦੀ | 26,000 |
ਚੱਲ ਜਾਇਦਾਦ | 38,27,274 |
ਅਚਲ ਜਾਇਦਾਦ | 1, 26,00,000 |
ਦੇਣਦਾਰੀਆਂ | ਸਿਫ਼ਰ |
ਵਿੱਦਿਆ | ਬੀ. ਕਾਮ ਪਹਿਲਾ ਸਾਲ |
ਜਗੀਰ ਕੌਰ (ਖਡੂਰ ਸਾਹਿਬ) ਅਕਾਲੀ ਦਲ
ਖੁਦ | |
ਨਕਦੀ | 48,500 |
ਚੱਲ ਜਾਇਦਾਦ | 46,29,710 |
ਅਚੱਲ ਜਾਇਦਾਦ | 13,45,64,000 |
ਦੇਣਦਾਰੀਆਂ | 50, 98, 845 |
ਵਿੱਦਿਆ | ਬੀ. ਏ. ਬੀ.ਐੱਡ |
ਕੀ ਹੈ ਐੱਚ. ਯੂ.ਐੱਫ.?
ਐੱਚ. ਯੂ.ਐੱਫ. ਦਾ ਮਤਲਬ ਹੈ ਹਿੰਦੂ ਅਨਡਿਵਾਈਡਿਡ ਫੈਮਿਲੀ। ਐੱਚ. ਯੂ.ਐੱਫ. ਵਿਚ ਸਾਂਝੇ ਪਰਿਵਾਰ ਦਾ ਖਾਤਾ ਹੁੰਦਾ ਹੈ। ਇਨਕਮ ਟੈਕਸ ਵਿਭਾਗ ਐੱਚ. ਯੂ.ਐੱਫ. ਨੂੰ ਸਾਡੇ ਅਤੇ ਤੁਹਾਡੇ ਵਾਂਗ ਇਕ ਵੱਖਰੀ ਇਕਾਈ ਦੇ ਤੌਰ 'ਤੇ ਵੇਖਦਾ ਹੈ ਅਤੇ ਇਸ ਦੀ ਇਨਕਮ ਗਣਨਾ ਪਰਿਵਾਰ ਦੇ ਮੈਂਬਰਾਂ ਦੇ ਇਨਕਮ ਗਣਿਤ ਤੋਂ ਵੱਖ ਹੁੰੰਦੀ ਹੈ। 80 ਸੀ ਦੇ ਤਹਿਤ ਮਿਲਣ ਵਾਲੀ 1.5 ਲੱਖ ਦੀ ਛੋਟ ਨੂੰ ਵੀ ਐੱਚ. ਯੂ.ਐੱਫ. ਦੇ ਅਧੀਨ ਪ੍ਰਾਪਤ ਕੀਤਾ ਜਾ ਸਕਦਾ ਹੈ। ਮਤਲਬ ਜੇਕਰ ਤੁਸੀਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਸ਼ਾਮਲ ਕਰ ਕੇ ਇਕ ਐੱਚ. ਯੂ.ਐੱਫ. ਬਣਾਇਆ ਹੈ ਤਾਂ ਤੁਹਾਨੂੰ ਚਾਰਾਂ ਦੇ ਐੱਚ. ਯੂ.ਐੱਫ. ਨੂੰ ਵੀ 80 ਸੀ ਦੇ ਤਹਿਤ ਛੋਟ ਪ੍ਰਾਪਤ ਹੋਵੇਗੀ ਅਤੇ ਇਸ ਦਾ ਪੈਨ ਕਾਰਡ ਵੀ ਵੱਖ ਹੋਵੇਗਾ।