ਚੰਡੀਗੜ੍ਹ ਤੋਂ ਲਗਾਤਾਰ ਅੱਗੇ ਚੱਲ ਰਹੀ 'ਕਿਰਨ ਖੇਰ', ਪਿੱਛੇ ਰਹਿ ਗਏ ਬਾਂਸਲ

Thursday, May 23, 2019 - 11:30 AM (IST)

ਚੰਡੀਗੜ੍ਹ ਤੋਂ ਲਗਾਤਾਰ ਅੱਗੇ ਚੱਲ ਰਹੀ 'ਕਿਰਨ ਖੇਰ', ਪਿੱਛੇ ਰਹਿ ਗਏ ਬਾਂਸਲ

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਲਗਾਤਾਰ ਅੱਗੇ ਚੱਲ ਰਹੀ ਹੈ। ਦੂਜੇ ਰਾਊਂਡ ਦੇ ਹੁਣ ਤੱਕ ਦੇ ਮਿਲੇ ਰੁਝਾਨਾਂ ਮੁਤਾਬਕ ਕਿਰਨ ਖੇਰ ਨੂੰ 44946 ਵੋਟਾਂ ਹਾਸਲ ਹੋ ਚੁੱਕੀਆਂ ਹਨ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਪਵਨ ਬਾਂਸਲ ਅਜੇ ਤੱਕ 39676 ਵੋਟਾਂ ਹੀ ਹਾਸਲ ਕਰ ਸਕੇ ਹਨ। ਕਿਰਨ ਖੇਰ ਅਤੇ ਬਾਂਸਲ ਵਿਚਕਾਰ 5270 ਵੋਟਾਂ ਦਾ ਫਰਕ ਹੈ। ਇਸ ਤੋਂ ਇਲਾਵਾ 'ਆਪ' ਦੇ ਹਰਮਹੋਨ ਧਵਨ 3528 ਵੋਟਾਂ ਨਾਲ ਸਭ ਤੋਂ ਪਿੱਛੇ ਚੱਲ ਰਹੇ ਹਨ, ਜਦੋਂ ਕਿ 845 ਵੋਟਾਂ, 'ਨੋਟਾ' ਨੂੰ ਮਿਲੀਆਂ ਹਨ। ਕਿਰਨ ਖੇਰ ਤੇ ਬਾਂਸਲ ਵਿਚਕਾਰ ਮੁਕਾਬਲਾ ਹੋਰ ਵੀ ਜ਼ਬਰਦਸਤ ਹੁੰਦਾ ਜਾ ਰਿਹਾ ਹੈ। ਦੋਹਾਂ ਆਗੂਆਂ ਨੇ ਇਸ ਸੀਟ ਨੂੰ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਸੀਟ ਕਿਸ ਦੀ ਝੋਲੀ ਪਵੇਗੀ। 


author

Babita

Content Editor

Related News