ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ

Saturday, Jul 09, 2022 - 06:47 PM (IST)

ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ

ਚੰਡੀਗੜ੍ਹ — ਚੰਡੀਗੜ੍ਹ ਵਿਖੇ ਸਕੂਲ ’ਚ ਦਰੱਖ਼ਤ ਦੀ ਲਪੇਟ ’ਚ ਆਉਣ ਕਰਕੇ ਮੌਤ ਦਾ ਸ਼ਿਕਾਰ ਹੋਈ ਬੱਚੀ ਹਿਰਾਕਸ਼ੀ ਦਾ ਅਤਿ ਗਮਗੀਨ ਮਾਹੌਲ ਵਿਚ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਹਿਆ। ਇਸ ਮੌਕੇ ਜਿੱਥੇ ਪਰਿਵਾਰ ਵਾਲਿਆਂ ਦਾ ਦੁੱਖ਼ ਨਹੀਂ ਵੇਖਿਆ ਜਾ ਰਿਹਾ ਸੀ, ਉਥੇ ਹੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਏ ਲੋਕਾਂ ਦੀ ਹਰ ਅੱਖ ਨਮ ਵਿਖਾਈ ਦਿੱਤੀ।  ਜ਼ਿਕਰਯੋਗ ਹੈ ਕਿ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿਚ 250 ਸਾਲ ਪੁਰਾਣਾ ਹੈਰੀਟੇਜ ਦਰੱਖ਼ਤ ਡਿੱਗਣ ਨਾਲ ਬੀਤੇ ਦਿਨ ਵਿਦਿਆਰਥਣ ਹਿਰਾਕਸ਼ੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਹਾਦਸੇ ਵਿਚ 19 ਬੱਚੇ ਅਤੇ ਮਹਿਲਾ ਸਹਾਇਕ ਸ਼ੀਲਾ (40) ਵੀ ਜ਼ਖ਼ਮੀ ਹੋਏ ਸਨ। ਹਿਰਾਕਸ਼ੀ ਸੈਕਟਰ-43 ਦੀ ਰਹਿਣ ਵਾਲੀ ਸੀ। ਉਹ 10ਵੀਂ ਜਮਾਤ ਵਿਚ ਪੜ੍ਹਦੀ ਸੀ ਅਤੇ ਪਰਿਵਾਰ ਵਿਚ ਸਭ ਤੋਂ ਛੋਟੀ ਸੀ।

ਇਹ ਵੀ ਪੜ੍ਹੋ: ਧੀ ਨਾਲ ਜਬਰ-ਜ਼ਿਨਾਹ ਕਰ ਗਰਭਵਤੀ ਕਰਨ ਵਾਲੇ ਦੋਸ਼ੀ ਪਿਓ ਤੇ ਭਰਾ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

PunjabKesari

ਘਟਨਾ ਸ਼ੁੱਕਰਵਾਰ ਸਵੇਰੇ 11.30 ਵਜੇ ਵਾਪਰੀ ਸੀ। ਉਸ ਸਮੇਂ ਬੱਚੇ ਦਰੱਖ਼ਤ ਦੇ ਆਸਪਾਸ ਖਾਣਾ ਖਾ ਰਹੇ ਸਨ। ਹਾਦਸੇ ਤੋਂ ਬਾਅਦ ਲੜਕੀ ਨੂੰ ਸੈਕਟਰ-16 ਸਥਿਤ ਜੀ. ਐੱਮ. ਐੱਸ. ਐੱਚ. ਲਿਜਾਇਆ ਗਿਆ ਸੀ, ਜਿੱਥੋਂ ਉਸ ਨੂੰ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਸੀ।

PunjabKesari

ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਜ਼ਖ਼ਮੀਆਂ ਵਿਚੋਂ 4 ਨੂੰ ਫੋਰਟਿਸ ਹਸਪਤਾਲ ਮੋਹਾਲੀ, 2 ਨੂੰ ਸੈਕਟਰ-34 ਮੁਕੁਟ ਹਸਪਤਾਲ, ਸੈਕਟਰ-16 ਜੀ. ਐੱਮ. ਐੱਸ. ਐੱਚ. 9 ਵਿਚ ਅਤੇ ਦੋ ਪੀ. ਜੀ. ਆਈ. ਵਿਚ ਭਰਤੀ ਕੀਤੇ ਗਏ ਹਨ। ਇਨ੍ਹਾਂ ਵਿਚੋਂ ਪੀ. ਜੀ. ਆਈ. 10ਵੀਂ ਜਮਾਤ ਦੀ ਮਹਿਲਾ ਸਹਾਇਕ ਸ਼ੀਲਾ ਅਤੇ ਇਰਸ਼ਤਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਬਾਦਸਤੂਰ ਜਾਰੀ, ਸਮੱਗਲਰਾਂ ਨੂੰ ਮਿਲਦੈ VIP ਟਰੀਟਮੈਂਟ

PunjabKesari

ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ
ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਕਮੇਟੀ ਨੂੰ ਇਕ ਹਫ਼ਤੇ ਵਿਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ। ਜਾਂਚ ਕਮੇਟੀ ਵਿਚ ਐੱਸ. ਡੀ. ਐੱਮ. ਕੇਂਦਰੀ, ਕਾਰਜਕਾਰੀ ਇੰਜੀਨੀਅਰ ਬਾਗਬਾਨੀ ਵਿਭਾਗ ਅਤੇ ਰੇਂਜ ਜੰਗਲਾਤ ਅਫ਼ਸਰ ਸ਼ਾਮਲ ਹੋਣਗੇ। ਐੱਸ. ਡੀ. ਐੱਮ. ਸੈਂਟਰਲ, ਸਬੰਧਤ ਥਾਣਿਆਂ ਦੇ ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਸਮੇਤ ਸਿੱਖਿਆ ਵਿਭਾਗ ਦੀ ਟੀਮ ਮੌਕੇ ’ਤੇ ਮੌਜੂਦ ਸੀ।

PunjabKesari

ਟੀਮ ਸਕੂਲਾਂ ’ਚ ਲਾਏ ਦਰੱਖ਼ਤਾਂ ਦੀ ਕਰੇਗੀ ਜਾਂਚ
ਘਟਨਾ ਤੋਂ ਬਾਅਦ ਨਗਰ ਨਿਗਮ, ਜੰਗਲਾਤ ਵਿਭਾਗ, ਬਾਗਬਾਨੀ ਵਿੰਗ ਦੇ ਅਧਿਕਾਰੀਆਂ ਦੀ ਇਕ ਕਮੇਟੀ ਬਣਾਈ ਗਈ ਹੈ। ਇਹ ਟੀਮ ਸ਼ਹਿਰ ਦੇ ਸਕੂਲਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਨੇੜੇ ਲੱਗੇ ਅਜਿਹੇ ਦਰੱਖ਼ਤਾਂ ਦੀ ਜਾਂਚ ਕਰੇਗੀ, ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ। ਇਸ ਦੇ ਨਾਲ ਹੀ ਗ੍ਰਹਿ ਸਕੱਤਰ, ਡਿਪਟੀ ਕਮਿਸ਼ਨਰ, ਚੀਫ ਕੰਜ਼ਰਵੇਟਰ ਆਫ ਫਾਰੈਸਟ, ਡਾਇਰੈਕਟਰ ਸਕੂਲ ਅਤੇ ਸਿਹਤ ਸਕੱਤਰ ਜੀ. ਐੱਮ. ਐੱਸ. ਐੱਚ. ਅਤੇ ਪੀ. ਜੀ. ਆਈ. ਦਾ ਦੌਰਾ ਕੀਤਾ। ਉਨ੍ਹਾਂ ਉੱਥੇ ਬੱਚਿਆਂ ਅਤੇ ਮਾਪਿਆਂ ਦਾ ਹਾਲਚਾਲ ਜਾਣਿਆ।

ਇਹ ਵੀ ਪੜ੍ਹੋ: ਜਲੰਧਰ: ਨਸ਼ਾ ਸਮੱਗਲਰਾਂ ਖ਼ਿਲਾਫ਼ SSP ਦਾ ਵੱਡਾ ਐਕਸ਼ਨ, ਦਿਨ ਚੜ੍ਹਦਿਆਂ ਹੀ ਭੋਗਪੁਰ ਵਿਖੇ ਮਾਰੀ ਰੇਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News