ਚੰਡੀਗੜ੍ਹ : 4 ਸਾਲ ਦੇ ਬੱਚੇ ਲਈ ਵੀ ਸੀਟ ਬੈਲਟ ਜ਼ਰੂਰੀ, ਨਹੀਂ ਤਾਂ ਹੋਵੇਗਾ ਚਾਲਾਨ

08/28/2019 10:23:20 AM

ਚੰਡੀਗੜ੍ਹ(ਵੈੱਬ ਡੈਸਕ) : ਜੇਕਰ ਤੁਹਾਡੇ ਬੱਚੇ ਦੀ ਉਮਰ 4 ਸਾਲ ਜਾਂ ਉਸ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਕਾਰ ਵਿਚ ਬਿਠਾਉਂਦੇ ਹੀ ਤੁਰੰਤ ਸੀਟ ਬੈਲਟ ਜ਼ਰੂਰ ਲਗਾਓ। ਨਹੀਂ ਤਾਂ ਮੋਟਰ ਵ੍ਹੀਕਲ ਐਕਟ ਵਿਚ ਹੋਏ ਸੋਧ ਤਹਿਤ ਤੁਹਾਡਾ ਚਲਾਨ ਹੋਵੇਗਾ ਅਤੇ ਹੁਣ 300 ਨਹੀਂ ਸਗੋਂ ਉਸ ਦਾ ਜ਼ੁਰਮਾਨਾ 1 ਹਜ਼ਾਰ ਰੁਪਏ ਤੱਕ ਦੇਣਾ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਸੇ ਸਤੰਬਰ ਮਹੀਨੇ ਤੋਂ ਯੂਟੀ ਪੁਲਸ ਨਵੇਂ ਟਰੈਫਿਕ ਨਿਯਮਾਂ ਨੂੰ ਲਾਗੂ ਕਰਨ ਵੱਲ ਵੱਧ ਰਹੀ ਹੈ, ਜਿਸ ਵਿਚ ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ 10 ਹਜ਼ਾਰ ਰੁਪਏ ਤੋਂ ਲੈ ਕੇ ਜੇਲ ਦੀ ਸੈਰ ਤੱਕ ਦਾ ਪ੍ਰਬੰਧ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਬੱਚੇ ਦੀ ਉਮਰ 12 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਉਸ ਨੂੰ ਦੋ-ਪਹੀਆ ਵਾਹਨ ’ਤੇ ਘੁੰਮਾਉਂਦੇ ਸਮੇਂ ਹੈਲਮੈਟ ਵੀ ਜ਼ਰੂਰ ਪਹਿਣਾਓ। ਨਹੀਂ ਤਾਂ ਉਸ ਦਾ ਵੀ ਚਾਲਾਨ ਹੋਵੇਗਾ। ਪੁਲਸ ਜਲਦੀ ਪ੍ਰਸ਼ਾਸਨ ਤੋਂ ਸੋਧੇ ਗਏ ਮੋਟਰ ਵ੍ਹੀਕਲ ਐਕਟ ਨੂੰ ਲਾਗੂ ਕਰਨ ਲਈ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕਰੇਗੀ। ਜ਼ਿਆਦਾ ਫੋਕਸ ਬੱਚਿਆਂ ਦੀ ਸੁਰੱਖਿਆ ਲਈ ਵੀ ਹੈ, ਕਿਉਂਕਿ ਪਿਛਲੇ 5 ਸਾਲ ਵਿਚ ਸੜਕੀ ਹਾਦਸਿਆਂ ਵਿਚ 9 ਬੱਚਿਆਂ ਦੀ ਮੌਤ ਸਿਰ ਅਤੇ ਮੱਥੇ ’ਤੇ ਸੱਟ ਲੱਗਣ ਕਾਰਨ ਹੋ ਚੁੱਕੀ ਹੈ। ਇਸ ਵਿਚ ਕਿਸੇ ਨੇ ਸੀਟ ਬੈਲਟ ਨਹੀਂ ਪਾਈ ਹੋਈ ਸੀ ਅਤੇ ਕਿਸੇ ਨੇ ਹੈਲਮੈਟ ਨਹੀਂ ਪਾਇਆ ਹੋਇਆ ਸੀ।

ਦੱਸ ਦੇਈਏ ਕਿ ਨਵੇਂ ਮੋਟਰ ਵ੍ਹੀਕਲ ਐਕਟ ਵਿਚ ਬੱਚਿਆਂ ਦੇ ਹੈਲਮੈਟ ਜਾਂ ਸੀਟ ਬੈਲਟ ਪਾਉਣ ਦਾ ਚਾਹੇ ਵੱਖ ਤੋਂ ਪ੍ਰਬੰਧ ਨਹੀਂ ਹੈ, ਜਦਕਿ ਬੱਚਿਆਂ ਦੀ ਸੁਰੱਖਿਆ ਲਈ ਇਸ ਨੂੰ ਵੱਖ ਤੋਂ ਚੰਡੀਗੜ੍ਹ ਪੁਲਸ ਲਾਗੂ ਕਰਵਾਉਣਾ ਚਾਹੁੰਦੀ ਹੈ। ਕੁੱਝ ਦਿਨ ਪਹਿਲਾਂ 9 ਲੋਕਾਂ ਨੂੰ ਜ਼ਿਲਾ ਅਦਾਲਤ ਨੇ 10-10 ਹਜ਼ਾਰ ਦਾ ਜ਼ੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ 2 ਸਾਲ ਪਹਿਲਾਂ ਹੌਲੀ ’ਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ 16 ਵਾਹਨ ਚਾਲਕਾਂ ਨੂੰ ਅਦਾਲਤ ਪਹਿਲਾਂ ਹੀ ਜੇਲ ਦੀ ਹਵਾ ਖੁਆ ਚੁੱਕੀ ਹੈ।
 


cherry

Content Editor

Related News