ਤਿਓਹਾਰੀ ਸੀਜ਼ਨ ਲਈ ਚੰਡੀਗੜ੍ਹ ਪੁਲਸ ਨੇ ਕੀਤੇ ਖਾਸ ਇੰਤਜ਼ਾਮ, ਹਰ ਪਾਸੇ ਵਧੇਗੀ ਤਾਇਨਾਤੀ

Tuesday, Oct 03, 2017 - 10:18 AM (IST)

ਤਿਓਹਾਰੀ ਸੀਜ਼ਨ ਲਈ ਚੰਡੀਗੜ੍ਹ ਪੁਲਸ ਨੇ ਕੀਤੇ ਖਾਸ ਇੰਤਜ਼ਾਮ, ਹਰ ਪਾਸੇ ਵਧੇਗੀ ਤਾਇਨਾਤੀ

ਚੰਡੀਗੜ੍ਹ : ਤਿਓਹਾਰੀ ਸੀਜ਼ਨ 'ਚ ਇਸ ਵਾਰ ਚੰਡੀਗੜ੍ਹ ਪੁਲਸ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦੇਵੇਗੀ। ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ ਸੁਰੱਖਿਆ ਦੇ ਲਿਹਾਜ ਨਾਲ ਫੋਰਸ ਵਧਾਈ ਜਾਵੇਗੀ ਅਤੇ ਸ਼ੱਕੀ ਲੋਕਾਂ 'ਤੇ ਪੁਲਸ ਦੀ ਖਾਸ ਨਜ਼ਰ ਹੋਵੇਗੀ। ਇਸ ਤੋਂ ਇਲਾਵਾ ਜਾਮ ਤੋਂ ਬਚਣ ਸਬੰਧੀ ਲੋਕਾਂ ਦੇ ਵਾਹਨਾਂ ਲਈ ਸਕੂਲਾਂ 'ਚ ਪਾਰਕਿੰਗ ਬਣਾ ਜੀ ਰਹੀ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਪੁਲਸ ਨੇ ਸਕੂਲ ਪ੍ਰਸ਼ਾਸਨ ਅਤੇ ਡੀ. ਸੀ. ਨੂੰ ਚਿੱਠੀ ਲਿਖ ਦਿੱਤੀ ਹੈ। ਤਿਓਹਾਰੀ ਸੀਜ਼ਨ ਲਈ ਚੰਡੀਗੜ੍ਹ ਦੀ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਅਤੇ ਐੱਸ. ਐੱਸ. ਪੀ. ਟ੍ਰੈਫਿਕ ਅਤੇ ਸਕਿਓਰਿਟੀ ਸ਼ਸ਼ਾਂਕ ਆਨੰਦ ਨੇ ਪੂਰੀ ਯੋਜਨਾ ਬਣਾ ਦਿੱਤੀ ਹੈ ਤਾਂ ਜੋ ਤਿਓਹਾਰੀ ਸੀਜ਼ਨ 'ਚ ਚੰਡੀਗੜ੍ਹ ਦੇ ਲੋਕ ਬਾਜ਼ਾਰ 'ਚ ਜਾ ਕੇ ਖਰੀਦਦਾਰੀ ਕਰ ਸਕਣ। ਪੁਲਸ ਮੁਤਾਬਕ ਤਿਓਹਾਰੀ ਸੀਜ਼ਨ 'ਚ ਕਰੀਬ ਇਕ ਹਜ਼ਾਰ ਪੁਲਸ ਕਰਮਚਾਰੀ ਡਿਊਟੀ 'ਤ ਹੋਣਗੇ। ਟ੍ਰੈਫਿਕ ਪੁਲਸ ਅਤੇ ਥਾਣਾ ਪੁਲਸ ਮਿਲ ਕੇ ਜਾਮ ਦੀ ਸਥਿਤੀ ਨਾਲ ਨਜਿੱਠੇਗੀ। ਚੰਡੀਗੜ੍ਹ 'ਚ ਕਰਵਾਚੌਤ ਤੋਂ ਲੈ ਕੇ ਦੀਵਾਲੀ ਤੱਕ ਬਾਜ਼ਾਰਾਂ 'ਚ ਕਾਫੀ ਭੀੜ ਹੁੰਦੀ ਹੈ।


Related News