ਪੁਲਸ ਮੁਲਾਜ਼ਮਾਂ ਦੇ ਮੁਫ਼ਤ ਸਫ਼ਰ ਚਾਰਜਿਜ਼ ਨੂੰ ਵਧਾ ਕੇ ਕੀਤਾ 375 ਰੁਪਏ

Friday, May 12, 2023 - 11:42 AM (IST)

ਪੁਲਸ ਮੁਲਾਜ਼ਮਾਂ ਦੇ ਮੁਫ਼ਤ ਸਫ਼ਰ ਚਾਰਜਿਜ਼ ਨੂੰ ਵਧਾ ਕੇ ਕੀਤਾ 375 ਰੁਪਏ

ਚੰਡੀਗੜ੍ਹ (ਰਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਪੁਲਸ ਮੁਲਾਜ਼ਮਾਂ ਨੂੰ ਸੀ. ਟੀ. ਯੂ. ਦੀਆਂ ਬੱਸਾਂ 'ਚ ਮੁਫ਼ਤ ਸਫ਼ਰ ਦੀ ਸਹੂਲਤ ਲਈ ਮੌਜੂਦਾ ਕਿਰਾਇਆ ਨੋਟੀਫਿਕੇਸ਼ਨ 'ਚ ਸੋਧ ਕਰ ਦਿੱਤੀ ਹੈ। ਇਸ ਦੇ ਤਹਿਤ ਫਰੀ ਟਰੈਵਲ ਚਾਰਜਿਜ਼ 250 ਤੋਂ ਵਧਾ ਕੇ 375 ਰੁਪਏ ਕਰ ਦਿੱਤੇ ਗਏ ਹਨ।

ਇਹ ਚਾਰਜਿਜ਼ ਪ੍ਰਤੀ ਕਰਮਚਾਰੀ ਮਹੀਨੇ ਲਈ ਤੈਅ ਕੀਤੇ ਗਏ ਹਨ। ਵੀਰਵਾਰ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਕਿਹਾ ਗਿਆ ਹੈ ਕਿ ਇਸ ਸਹੂਲਤ ਲਈ ਪੁਲਸ ਵਿਭਾਗ ਵਲੋਂ ਪੁਲਸ ਮੁਲਾਜ਼ਮਾਂ ਨੂੰ ਵੱਖਰੇ ਤੌਰ ’ਤੇ ਆਈ ਕਾਰਡ ਜਾਰੀ ਕੀਤਾ ਜਾਵੇਗਾ। ਨਾਲ ਹੀ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਇਹ ਰਾਸ਼ੀ ਪੁਲਸ ਮੁਲਾਜ਼ਮਾਂ ਵਲੋਂ ਜਮ੍ਹਾਂ ਕਰਵਾਈ ਗਈ ਹੈ।
 


author

Babita

Content Editor

Related News