ਚੰਡੀਗੜ੍ਹ ਪੁਲਸ ਦੇ ਕਾਂਸਟੇਬਲ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹਾਲਤ ਨਾਜ਼ੁਕ
Thursday, Jun 06, 2019 - 12:00 PM (IST)

ਚੰਡੀਗੜ੍ਹ (ਕੁਲਦੀਪ) : ਸ਼ਹਿਰ ਦੇ ਸੈਕਟਰ-26 ਪੁਲਸ ਲਾਈਨ 'ਚ ਵੀਰਵਾਰ ਨੂੰ ਇਕ ਕਾਂਸਟੇਬਲ ਵਲੋਂ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਦੀ ਖਬਰ ਹੈ। ਕਾਂਸਟੇਬਲ ਦਾ ਨਾਂ ਰਮੇਸ਼ ਕੁਮਾਰ ਦੱਸਿਆ ਜਾ ਰਿਹਾ ਹੈ, ਜੋ ਕਿ ਮਨੀਮਾਜਰਾ 'ਚ ਰਹਿੰਦਾ ਹੈ। ਰਮੇਸ਼ ਨੂੰ ਇਲਾਜ ਲਈ ਪੀ. ਜੀ. ਆਈ. ਲਿਜਾਇਆ ਗਿਆ ਹੈ। ਇੰਨੀ ਉਚਾਈ ਤੋਂ ਹੇਠਾਂ ਡਿਗਣ ਕਾਰਨ ਰਮੇਸ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਅਜੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਆਖਰ ਰਮੇਸ਼ ਕੁਮਾਰ ਦੇ ਅਜਿਹਾ ਕਰਨ ਪਿੱਛੇ ਕੀ ਕਾਰਨ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।