ਚੰਡੀਗੜ੍ਹ ਪੁਲਸ ਨੇ ਨਵੇਂ ਸਾਲ ''ਤੇ ਹੋਣ ਵਾਲੇ ਪ੍ਰੋਗਰਾਮ ਦੀ ਸੂਚੀ ਮੰਗੀ

Wednesday, Dec 27, 2023 - 11:47 AM (IST)

ਚੰਡੀਗੜ੍ਹ ਪੁਲਸ ਨੇ ਨਵੇਂ ਸਾਲ ''ਤੇ ਹੋਣ ਵਾਲੇ ਪ੍ਰੋਗਰਾਮ ਦੀ ਸੂਚੀ ਮੰਗੀ

ਚੰਡੀਗੜ੍ਹ (ਸੁਸ਼ੀਲ ਰਾਜ) : ਉੱਚ ਅਧਿਕਾਰੀਆਂ ਨੇ ਨਵੇਂ ਸਾਲ ’ਤੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਹੋਣ ਵਾਲੇ ਪ੍ਰੋਗਰਾਮਾਂ ਦੀ ਸੂਚੀ ਮੰਗੀ ਹੈ, ਤਾਂ ਜੋ ਪੁਲਸ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਸਕੇ। ਸਾਰੇ ਥਾਣਾ ਇੰਚਾਰਜ਼ ਆਪੋ-ਆਪਣੇ ਖੇਤਰਾਂ 'ਚ ਹੋਣ ਵਾਲੇ ਪ੍ਰੋਗਰਾਮਾਂ ਦੀਆਂ ਸੂਚੀਆਂ ਬਣਾਉਣ ਵਿਚ ਰੁੱਝੇ ਹੋਏ ਹਨ। ਇਸ ਲਈ ਬੀਟ ਬਾਕਸ ’ਤੇ ਤਾਇਨਾਤ ਸਿਪਾਹੀ ਆਪੋ-ਆਪਣੇ ਇਲਾਕਿਆਂ ’ਚ ਜਾ ਕੇ ਸੂਚੀ ਤਿਆਰ ਕਰ ਰਹੇ ਹਨ।

ਚੰਡੀਗੜ੍ਹ ਪੁਲਸ ਨਵੇਂ ਸਾਲ ਦੀ ਰਾਤ 1 ਵਜੇ ਤੱਕ ਡਿਸਕੋ ਵਿਚ ਪ੍ਰੋਗਰਾਮ ਜਾਰੀ ਰੱਖਣ ਦੀ ਇਜਾਜ਼ਤ ਦੇਵੇਗੀ, ਜਦੋਂ ਕਿ ਡਿਸਕੋ ਅਤੇ ਰੈਸਟੋਰੈਂਟ ਦੇ ਜਿਹੜੇ ਮਾਲਕ 3 ਵਜੇ ਤੱਕ ਪਾਰਟੀ ਕਰਨਾ ਚਾਹੁੰਦੇ ਹਨ, ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ 3 ਵਜੇ ਤੱਕ ਦੀ ਇਜਾਜ਼ਤ ਦੇ ਦਿੱਤੀ ਹੈ।

ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਵਲੋਂ ਨਵੇਂ ਸਾਲ ਦੀ ਪਾਰਟੀ ਨੂੰ ਜਲਦੀ ਹੀ ਰੋਕ ਦਿੱਤਾ ਜਾਵੇਗਾ। ਚੰਡੀਗੜ੍ਹ ਪੁਲਸ ਵਲੋਂ ਸਾਂਝੇ ਤੌਰ ’ਤੇ ਪੁਲਸ ਫੋਰਸ, ਸ਼ਰਾਬੀ ਨਾਕੇ, ਟ੍ਰੈਫਿਕ ਅਤੇ ਥਾਣੇ ਰਾਹੀਂ ਨਵੇਂ ਸਾਲ ਲਈ ਨਾਕਾ ਲਾਇਆ ਜਾਵੇਗਾ। ਇਸ ਤੋਂ ਇਲਾਵਾ ਸੈਕਟਰ 7, 26, 17, 35, ਇੰਡਸਟਰੀਅਲ ਏਰੀਆ ਅਤੇ ਡਿਸਕੋ ਅਤੇ ਰੈਸਟੋਰੈਂਟਾਂ ਵਾਲੀਆਂ ਥਾਵਾਂ ’ਤੇ ਪੁਲਸ ਵਿਸ਼ੇਸ਼ ਨਜ਼ਰ ਰੱਖੇਗੀ।
 


author

Babita

Content Editor

Related News