ਚੰਡੀਗੜ੍ਹ : ਬਾਹਰਲੇ ਮਰੀਜ਼ਾਂ ਨੂੰ PGI ਰੈਫਰ ਕਰਨਾ ਹੋਇਆ ਔਖਾ, ਜਾਣੋ ਪੂਰਾ ਮਾਮਲਾ
Sunday, Jul 12, 2020 - 02:23 PM (IST)
ਚੰਡੀਗੜ੍ਹ (ਪਾਲ) : ਬਾਹਰੀ ਸੂਬਿਆਂ ਦੇ ਲੋਕਲ ਹਸਪਤਾਲ ਤੋਂ ਹੁਣ ਮਰੀਜ਼ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰਨਾ ਸੌਖਾ ਨਹੀਂ ਹੋਵੇਗਾ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਸ਼ਨੀਵਾਰ ਨੂੰ ਪੀ. ਜੀ. ਆਈ. ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਹੋਈ, ਜਿਸ 'ਚ ਫੈਸਲਾ ਲਿਆ ਗਿਆ ਹੈ ਕਿ ਪੀ. ਜੀ. ਆਈ. ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਸਮੇਤ ਦੂਜੇ ਸੂਬਿਆਂ 'ਚ ਨੋਡਲ ਅਫਸਰ ਨਿਯੁਕਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਮੋਹਾਲੀ ਵਾਸੀਆਂ ਲਈ ਮਾੜਾ ਚੜ੍ਹਿਆ ਐਤਵਾਰ, ਕੋਰੋਨਾ ਦੇ 26 ਨਵੇਂ ਕੇਸਾਂ ਦੀ ਪੁਸ਼ਟੀ
ਕਿਸੇ ਮਰੀਜ਼ ਨੂੰ ਰੈਫਰ ਕਰਨ ਤੋਂ ਪਹਿਲਾਂ ਬਾਹਰੀ ਸੂਬੇ ਦਾ ਨੋਡਲ ਅਫਸਰ ਪੀ. ਜੀ. ਆਈ. ਨੋਡਲ ਅਫਸਰ ਨਾਲ ਸੰਪਰਕ ਕਰੇਗਾ। ਕੇਸ ਹਿਸਟਰੀ ਅਤੇ ਉਸ ਦੀ ਗੰਭੀਰਤਾ ਵੇਖੀ ਜਾਵੇਗੀ, ਜਿਸ ਤੋਂ ਬਾਅਦ ਤੈਅ ਹੋਵੇਗਾ ਕਿ ਮਰੀਜ਼ ਨੂੰ ਪੀ. ਜੀ. ਆਈ. ਰੈਫਰ ਕਰਨਾ ਹੈ ਜਾਂ ਨਹੀਂ। ਡਾਇਰੈਕਟਰ ਡਾ. ਜਗਤਰਾਮ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਲਈ ਵੀ ਇਹ ਫੈਸਲਾ ਰਹੇਗਾ। ਪਹਿਲਾਂ ਉਨ੍ਹਾਂ ਨੂੰ ਉੱਥੇ ਹੀ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਸਿਹਤ ਜ਼ਿਆਦਾ ਵਿਗੜਦੀ ਹੈ ਤਾਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਜਾਵੇਗਾ। ਉੱਥੇ ਹੀ, ਐਮਰਜੈਂਸੀ ਮਰੀਜ਼ ਦੀ ਅਣਦੇਖੀ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ 'ਤੇ ਮੋਦੀ ਸਰਕਾਰ ਮਿਹਰਬਾਨ, 'ਜ਼ੈੱਡ' ਸੁਰੱਖਿਆ ਕੀਤੀ ਬਹਾਲ
ਅਸਲ 'ਚ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਸ਼ਿਕਾਇਤ ਕੀਤੀ ਸੀ ਕਿ ਬਾਹਰ ਤੋਂ ਚੰਡੀਗੜ੍ਹ ਆਉਣ ਵਾਲੇ ਲੋਕ ਗਲਤ ਰੂਪ ਨਾਲ ਲੋਕਲ ਪਤਾ ਦੇ ਕੇ ਪੀ. ਜੀ. ਆਈ. 'ਚ ਇਲਾਜ ਕਰਵਾ ਰਹੇ ਹਨ, ਜਿਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਸ 'ਤੇ ਯੂ. ਟੀ. ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਮੁੱਖ ਸਕੱਤਰ ਸਿਹਤ ਨੂੰ ਨਿਰਦੇਸ਼ ਜਾਰੀ ਕੀਤੇ ਕਿ ਗਲਤ ਜਾਣਕਾਰੀ ਦੇਣ ਵਾਲੇ ਅਜਿਹੇ ਸਾਰੇ ਕੇਸਾਂ ਨੂੰ ਚੈੱਕ ਕੀਤਾ ਜਾਵੇ ਅਤੇ ਉਚਿਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ‘ਪੰਥ ਰਤਨ’ ਮਾਸਟਰ ਜੀ ਦੀ ਦੋਹਤੀ ਢੀਂਡਸਾ ਧੜ੍ਹੇ ’ਚ!