ਚੰਡੀਗੜ੍ਹ ਦੇ ਪੈਟਰੋਲ ਪੰਪ ਤੋਂ ਗੱਡੀ ''ਚ 9800 ਰੁਪਏ ਦਾ ਤੇਲ ਪੁਆ ਕੇ 2 ਨੌਜਵਾਨ ਫ਼ਰਾਰ

Saturday, Apr 23, 2022 - 01:03 PM (IST)

ਚੰਡੀਗੜ੍ਹ ਦੇ ਪੈਟਰੋਲ ਪੰਪ ਤੋਂ ਗੱਡੀ ''ਚ 9800 ਰੁਪਏ ਦਾ ਤੇਲ ਪੁਆ ਕੇ 2 ਨੌਜਵਾਨ ਫ਼ਰਾਰ

ਚੰਡੀਗੜ੍ਹ (ਸੁਸ਼ੀਲ ਰਾਜ) : ਇੱਥੇ ਸੈਕਟਰ-17 ਵਿਚ ਸਥਿਤ ਪੈਟਰੋਲ ਪੰਪ ’ਤੇ ਕਰੇਟਾ ਗੱਡੀ ਵਿਚ ਸਵਾਰ ਦੋ ਨੌਜਵਾਨ 9800 ਰੁਪਏ ਦਾ ਡੀਜ਼ਲ ਪੁਆ ਕੇ ਬਿਨਾਂ ਪੈਸੇ ਦਿੱਤਿਆਂ ਫ਼ਰਾਰ ਹੋ ਗਏ। ਕਰੇਟਾ ਗੱਡੀ ਦੇ ਪਿੱਛੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਸ਼ਿਫਟ ਇੰਚਾਰਜ ਮੋਹਿੰਦਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਪੰਪ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਕਰੇਟਾ ਗੱਡੀ ਦਾ ਨੰਬਰ ਪਤਾ ਕਰਨ ਵਿਚ ਲੱਗੀ ਹੋਈ ਹੈ।

ਸ਼ਿਕਾਇਤ ਕਰਤਾ ਮੋਹਿੰਦਰ ਨੇ ਪੁਲਸ ਨੂੰ ਦੱਸਿਆ ਕਿ ਉਹ ਪੈਟਰੋਲ ਪੰਪ ’ਤੇ ਬੁੱਧਵਾਰ ਰਾਤ ਸ਼ਿਫਟ ਇੰਚਾਰਜ ਵਜੋਂ ਤਾਇਨਾਤ ਸੀ। ਬੁੱਧਵਾਰ ਰਾਤ ਸਾਢੇ ਤਿੰਨ ਵਜੇ ਕਰੇਟਾ ਗੱਡੀ ਵਿਚ ਸਵਾਰ 2 ਨੌਜਵਾਨ ਆਏ, ਜਿਨ੍ਹਾਂ ਨੇ ਤਿੰਨ ਹਜ਼ਾਰ ਰੁਪਏ ਦਾ ਡੀਜ਼ਲ ਗੱਡੀ ਵਿਚ ਪੁਆ ਲਿਆ। ਇਸ ਤੋਂ ਬਾਅਦ ਨੌਜਵਾਨਾਂ ਨੇ ਗੱਡੀ ਵਿਚੋਂ ਦੋ ਕੈਨ ਕੱਢੇ ਅਤੇ ਉਨ੍ਹਾਂ ਵਿਚ 3400-3400 ਰੁਪਏ ਦਾ ਡੀਜ਼ਲ ਭਰਵਾ ਕੇ ਬਿੱਲ ਮੰਗਿਆ। ਮੁਲਾਜ਼ਮ ਬਿੱਲ ਕੱਢਣ ਲੱਗਾ ਤਾਂ ਨੌਜਵਾਨ ਗੱਡੀ ਲੈ ਕੇ ਫ਼ਰਾਰ ਹੋ ਗਏ।


author

Babita

Content Editor

Related News