ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ''ਮੇਅਰ'', ਇਨ੍ਹਾਂ ਉਮੀਦਵਾਰ ਵਿਚਾਲੇ ਹੈ ਮੁਕਾਬਲਾ

Friday, Jan 08, 2021 - 10:56 AM (IST)

ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ''ਮੇਅਰ'', ਇਨ੍ਹਾਂ ਉਮੀਦਵਾਰ ਵਿਚਾਲੇ ਹੈ ਮੁਕਾਬਲਾ

ਚੰਡੀਗੜ੍ਹ (ਰਾਏ) : ਮੇਅਰ ਦੀ ਭੂਮਿਕਾ 'ਚ ਸ਼ਹਿਰ ਦਾ ਨਵਾਂ ਪਹਿਲਾਂ ਨਾਗਰਿਕ ਕੌਣ ਹੋਵੇਗਾ, ਸ਼ੁੱਕਰਵਾਰ ਨੂੰ ਇਸ ’ਤੇ ਫ਼ੈਸਲਾ ਹੋ ਜਾਵੇਗਾ। ਨਿਗਮ ਖੇਤਰ 'ਚ ਮੇਅਰ ਅਹੁਦੇ ਲਈ ਹੋਣ ਵਾਲੀ ਚੋਣ 'ਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵੀ ਚੁਣੇ ਜਾਣਗੇ। ਮੇਅਰ ਚੋਣ ਲਈ ਸੱਤਾ ਧਿਰ ਭਾਜਪਾ ਤੋਂ ਕੌਂਸਲਰ ਰਵੀਕਾਂਤ ਸ਼ਰਮਾ ਅਤੇ ਕਾਂਗਰਸ ਤੋਂ ਵਿਰੋਧੀ ਧਿਰ ਨੇਤਾ ਦਵਿੰਦਰ ਸਿੰਘ ਬਬਲਾ ਵਿਚਕਾਰ ਮੁਕਾਬਲਾ ਹੋਵੇਗਾ।

ਉਨ੍ਹਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਹੁਦੇ ਲਈ ਭਾਜਪਾ ਤੋਂ ਕੌਂਸਲਰ ਮਹੇਸ਼ ਇੰਦਰ ਸਿੰਘ ਸਿੱਧੂ ਅਤੇ ਕਾਂਗਰਸ ਤੋਂ ਰਵਿੰਦਰ ਕੌਰ ਗੁਜਰਾਲ, ਡਿਪਟੀ ਮੇਅਰ ਪਦ ਲਈ ਭਾਜਪਾ ਤੋਂ ਫਰਮਿਲਾ ਅਤੇ ਕਾਂਗਰਸ ਤੋਂ ਸਤੀਸ਼ ਕੈਂਥ ਚੋਣ ਮੈਦਾਨ 'ਚ ਆਹਮਣੇ-ਸਾਹਮਣੇ ਹੋਣਗੇ।
 


author

Babita

Content Editor

Related News