ਸਾਡੀ ਕਾਰਵਾਈ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ : ਕੁੰਵਰ ਵਿਜੇ ਪ੍ਰਤਾਪ (ਵੀਡੀਓ)
Sunday, Jan 27, 2019 - 01:48 PM (IST)
ਚੰਡੀਗੜ੍ਹ : ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਟ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਦਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ 'ਚ ਉਨ੍ਹਾਂ ਕਿਹਾ ਕਿ ਸਾਡੀ ਕਾਰਵਾਈ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਸਾਡੇ 'ਤੇ ਕੋਈ ਸਿਆਸੀ ਦਬਾਅ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸੰਵੇਦਨਸ਼ੀਲ ਮੁੱਦਾ ਹੈ ਇਸ ਨੂੰ ਰਾਜਨੀਤੀ ਨਾ ਜੋੜਿਆ ਜਾਵੇ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਪੁਲਸ ਮੁਲਾਜ਼ਮਾਂ ਵਲੋਂ ਕਾਰਵਾਈ ਕਰਨ ਤੋਂ ਬਾਅਦ ਚਰਨਜੀਤ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਦੇ ਕੋਲ ਕੈਨੇਡਾ ਜਾਣ ਦਾ ਵੀਜ਼ਾ ਸੀ ਅਤੇ ਜੇਕਰ ਉਹ ਵਿਦੇਸ਼ ਚਲਾ ਜਾਂਦਾ ਤਾਂ ਜਾਂਚ ਪ੍ਰਭਾਵਿਤ ਹੋ ਜਾਣੀ ਸੀ। 29 ਜਨਵਰੀ ਤੱਕ ਸਿੱਟ ਪੇਸ਼ ਹੋਣ ਲਈ ਉਸ ਨੂੰ ਸੰਮਨ ਵੀ ਜਾਰੀ ਕੀਤਾ ਗਿਆ ਸੀ।
