ਰਨਵੇ ਬਣਾਉਣ ਲਈ ਅਥਾਰਟੀ ਨੇ ਕਈ ਫਲਾਈਟਾਂ ਕੀਤੀਆਂ ਰੱਦ, ਵਧਿਆ 40 ਤੋਂ 45 ਫੀਸਦੀ ਕਿਰਾਇਆ

Thursday, Oct 05, 2017 - 09:28 AM (IST)

ਰਨਵੇ ਬਣਾਉਣ ਲਈ ਅਥਾਰਟੀ ਨੇ ਕਈ ਫਲਾਈਟਾਂ ਕੀਤੀਆਂ ਰੱਦ, ਵਧਿਆ 40 ਤੋਂ 45 ਫੀਸਦੀ ਕਿਰਾਇਆ

ਚੰਡੀਗੜ੍ਹ (ਲਲਨ)-ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਰਨਵੇ ਦੀ ਮੁਰੰਮਤ ਅਤੇ ਆਈ. ਐੱਲ. ਐੱਸ. ਕੈਟ-3 ਦੇ ਇੰਸਟਾਲ ਨੂੰ ਲੈ ਕੇ ਹਵਾਈ ਅੱਡਾ ਅਥਾਰਟੀ ਵੱਲੋਂ ਜਾਰੀ ਨਵੇਂ ਸ਼ਡਿਊਲ 'ਚ 9 ਫਲਾਈਟਾਂ ਨੂੰ ਰੱਦ ਕਰਨ ਕਾਰਨ ਇਸ ਦਾ ਬੋਝ ਯਾਤਰੀਆਂ ਦੀ ਜੇਬ 'ਤੇ ਪੈ ਰਿਹਾ ਹੈ, ਜਿਸ ਕਾਰਨ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਮੁੰਬਈ ਅਤੇ ਦਿੱਲੀ ਜਾਣ ਦੇ ਕਿਰਾਏ 'ਚ 40-45 ਫੀਸਦੀ ਵਾਧਾ ਹੋਇਆ ਹੈ। ਯਾਤਰੀਆਂ ਦੀ ਜੇਬ 'ਤੇ ਇਹ ਬੋਝ ਲਗਭਗ 28 ਅਕਤੂਬਰ ਤੱਕ ਪਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਰਨਵੇ ਦੀ ਰਿਪੇਅਰ ਤੇ ਕੈਟ-3 ਦੀ ਇੰਸਟਾਲ ਦਾ ਕੰਮ ਪੂਰਾ ਨਹੀਂ ਹੋਇਆ ਤਾਂ ਇਹ ਸ਼ਡਿਊਲ ਅੱਗੇ ਵੀ ਵਧਾਇਆ ਜਾ ਸਕਦਾ ਹੈ।
ਨਵੇਂ ਸ਼ਡਿਊਲ ਮੁਤਾਬਕ ਹੁਣ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਪਹਿਲੀ ਫਲਾਈਟ ਸਵੇਰੇ 7.35 ਵਜੇ ਉਡਾਣ ਭਰੇਗੀ ਅਤੇ ਆਖਰੀ ਫਲਾਈਟ ਬਾਅਦ ਦੁਪਹਿਰ 3.35 ਵਜੇ। ਉਥੇ ਹੀ ਹੁਣ ਮਿਲੀ ਜਾਣਕਾਰੀ ਮੁਤਾਬਕ 8, 15 ਅਤੇ 22 ਅਕਤੂਬਰ ਨੂੰ ਪੈਣ ਵਾਲੇ ਐਤਵਾਰਾਂ ਨੂੰ ਪੂਰਾ ਦਿਨ ਹਵਾਈ ਅੱਡੇ ਤੋਂ ਕੋਈ ਵੀ ਫਲਾਈਟ ਉਡਾਣ ਨਹੀਂ ਭਰੇਗੀ।
ਹਵਾਈ ਅੱਡਾ ਅਥਾਰਟੀ ਵੱਲੋਂ ਨਵੇਂ ਸ਼ਡਿਊਲ 'ਚ ਜਿਹੜੀਆਂ 9 ਫਲਾਈਟਾਂ ਨੂੰ ਰੱਦ ਐਲਾਨਿਆ ਗਿਆ ਹੈ, ਉਨ੍ਹਾਂ 'ਚ ਚੰਡੀਗੜ੍ਹ-ਦਿੱਲੀ ਦੀਆਂ 4 ਫਲਾਈਟਾਂ ਹਨ, ਜਦੋਂਕਿ ਮੁੰਬਈ ਦੀ ਇੰਡੀਗੋ, ਗੋ-ਏਅਰ ਅਤੇ ਸਪਾਈਸ ਜੈਟ ਦੀ 1-1 ਫਲਾਈਟ ਸ਼ਾਮਲ ਹੈ। ਇੰਡੀਗੋ ਦੀ ਸ਼੍ਰੀਨਗਰ ਅਤੇ ਬੈਂਗਲੁਰੂ ਦੀ 1-1 ਫਲਾਈਟ ਰੱਦ ਹੋਈ ਹੈ। ਇਨ੍ਹਾਂ ਫਲਾਈਟਾਂ ਦੇ ਬੰਦ ਹੋਣ ਕਾਰਨ ਜਿਹੜੀਆਂ ਫਲਾਈਟਾਂ ਚੱਲ ਰਹੀਆਂ ਹਨ, ਉਨ੍ਹਾਂ ਦੇ ਕਿਰਾਏ 'ਚ 40-45 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਬੰਧ 'ਚ ਟੂਰ ਐਂਡ ਟ੍ਰੈਵਲ ਕੰਪਨੀ ਸੰਚਾਲਕਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਜਿਹੜੀ ਟਿਕਟ ਪਹਿਲਾਂ 1500 ਤੋਂ 2000 ਰੁਪਏ ਦੀ ਬਣਦੀ ਸੀ, ਉਹ ਟਿਕਟ ਹੁਣ 3000-4000 ਰੁਪਏ ਦੀ ਬਣ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੰਬਈ ਦੀ ਟਿਕਟ ਪਹਿਲਾਂ ਆਉਣ-ਜਾਣ ਦੀ 6 ਤੋਂ 7 ਹਜ਼ਾਰ ਰੁਪਏ ਦੀ ਬਣਦੀ ਸੀ, ਹੁਣ ਉਹ ਵਧ ਕੇ 13500 ਰੁਪਏ ਦੀ ਬਣ ਰਹੀ ਹੈ। ਵੇਖਿਆ ਜਾਏ ਤਾਂ ਇਸ ਦਾ ਸਿੱਧਾ ਅਸਰ ਯਾਤਰੀਆਂ ਦੀ ਜੇਬ 'ਤੇ ਪੈ ਰਿਹਾ ਹੈ।

ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਤੇ ਆਈ. ਐੱਲ. ਐੱਸ. ਕੈਟ-3 ਦੇ ਇੰਸਟਾਲ ਲਈ ਫਲਾਈਟਾਂ ਦੇ ਸ਼ਡਿਊਲ 'ਚ 3 ਤੋਂ 28 ਅਕਤੂਬਰ ਤੱਕ ਤਬਦੀਲੀ ਕੀਤੀ ਹੈ। ਇਸ ਦੌਰਾਨ 9 ਫਲਾਈਟਾਂ ਨੂੰ ਰੱਦ ਵੀ ਕੀਤਾ ਗਿਆ ਹੈ।
ਸੁਨੀਲ ਦੱਤ, ਸੀ. ਈ. ਓ., ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ

ਨਵਾਂ ਸ਼ਡਿਊਲ 28 ਅਕਤੂਬਰ ਤੱਕ ਹੋਵੇਗਾ ਫਾਲੋ

ਏਅਰਲਾਈਨਸ ਰੂਟ  ਟਾਈਮ
ਜੈੱਟ ਏਅਰਵੇਜ਼ ਦਿੱਲੀ-ਚੰਡੀਗੜ੍ਹ-ਦਿੱਲੀ ਸਵੇਰੇ 7.35 ਵਜੇ
ਇੰਡੀਗੋ  ਦਿੱਲੀ-ਚੰਡੀਗੜ੍ਹ-ਦਿੱਲੀ ਸਵੇਰੇ 7.55 ਵਜੇ
 ਸਪਾਈਸ ਜੈੱਟ ਜੈਪੁਰ-ਦਿੱਲੀ-ਜੈਪੁਰ ਸਵੇਰੇ 8.30 ਵਜੇ
ਇੰਡੀਗੋ ਬੈਂਗਲੁਰੂ-ਚੰਡੀਗੜ੍ਹ-ਬੈਂਗਲੁਰੂ ਸਵੇਰੇ 8.20, 10.40 ਵਜੇ
ਸਪਾਈਸ ਜੈੱਟ ਦਿੱਲੀ-ਚੰਡੀਗੜ੍ਹ-ਦਿੱਲੀ ਸਵੇਰੇ 8.40 ਵਜੇ
ਏਅਰ ਇੰਡੀਆ ਮੁੰਬਈ-ਦਿੱਲੀ-ਪੁਣੇ ਸਵੇਰੇ 9.10 ਵਜੇ
ਏਅਰ ਇੰਡੀਆ ਲੇਹ-ਚੰਡੀਗੜ੍ਹ-ਲੇਹ ਸਵੇਰੇ 9.25 ਵਜੇ
ਜੈੱਟ ਏਅਰਵੇਜ਼ ਦਿੱਲੀ-ਚੰਡੀਗੜ੍ਹ-ਦਿੱਲੀ ਸਵੇਰੇ 9.35 ਵਜੇ
ਜੈੱਟ ਏਅਰਵੇਜ਼ ਦਿੱਲੀ-ਚੰਡੀਗੜ੍ਹ-ਦਿੱਲੀ  ਸਵੇਰੇ 10.55 ਵਜੇ
ਇੰਡੀਗੋ ਦੁਬਈ-ਚੰਡੀਗੜ੍ਹ-ਦਿੱਲੀ ਬਾਅਦ ਦੁਪਹਿਰ 2.00 ਵਜੇ
ਜੈੱਟ ਏਅਰਵੇਜ਼ ਜੈਪੁਰ-ਚੰਡੀਗੜ੍ਹ-ਜੈਪੁਰ ਸਵੇਰੇ 11.15 ਵਜੇ
ਗੋ-ਏਅਰ ਮੁੰਬਈ-ਚੰਡੀਗੜ੍ਹ-ਮੁੰਬਈ ਸਵੇਰੇ 11.30 ਵਜੇ
ਇੰਡੀਗੋ ਮੁੰਬਈ-ਦਿੱਲੀ-ਮੁੰਬਈ ਦੁਪਹਿਰ 12.10 ਵਜੇ
ਜੈੱਟ ਏਅਰਵੇਜ਼  ਮੁੰਬਈ-ਦਿੱਲੀ-ਮੁੰਬਈ ਦੁਪਹਿਰ 12.25 ਵਜੇ
ਏਅਰ ਇੰਡੀਆ ਦਿੱਲੀ-ਚੰਡੀਗੜ੍ਹ-ਦਿੱਲੀ ਦੁਪਹਿਰ 12.40 ਵਜੇ
ਸਪਾਈਸ ਜੈੱਟ ਦਿੱਲੀ-ਚੰਡੀਗੜ੍ਹ-ਸ਼੍ਰੀਨਗਰ ਦੁਪਹਿਰ 12.15 ਵਜੇ
ਏਅਰ ਏਸ਼ੀਆ  ਦਿੱਲੀ-ਚੰਡੀਗੜ੍ਹ-ਦਿੱਲੀ ਦੁਪਹਿਰ 12.40 ਵਜੇ 
ਟਾਟਾ ਵਿਸਤਾਰਾ ਦਿੱਲੀ-ਚੰਡੀਗੜ੍ਹ-ਦਿੱਲੀ ਬਾਅਦ ਦੁਪਹਿਰ 1.15 ਵਜੇ
ਇੰਡੀਗੋ  ਹੈਦਰਾਬਾਦ-ਚੰਡੀਗੜ੍ਹ-ਹੈਦਰਾਬਾਦ ਬਾਅਦ ਦੁਪਹਿਰ 2.15 ਵਜੇ
ਇੰਡੀਗੋ ਮੁੰਬਈ-ਦਿੱਲੀ-ਮੁੰਬਈ ਬਾਅਦ ਦੁਪਹਿਰ 2.30 ਵਜੇ
ਏਅਰ ਇੰਡੀਆ  ਸ਼ਾਰਜਾਹ-ਚੰਡੀਗੜ੍ਹ-ਸ਼ਾਰਜਾਹ-ਐਕਸਪ੍ਰੈੱਸ ਬਾਅਦ ਦੁਪਹਿਰ 3.20 ਵਜੇ
ਟਾਟਾ ਵਿਸਤਾਰਾ ਦਿੱਲੀ-ਚੰਡੀਗੜ੍ਹ-ਦਿੱਲੀ ਬਾਅਦ ਦੁਪਹਿਰ 3.25 ਵਜੇ
ਏਅਰ ਇੰਡੀਆ ਪੁਣੇ-ਚੰਡੀਗੜ੍ਹ-ਮੁੰਬਈ ਬਾਅਦ ਦੁਪਹਿਰ 3.30 ਵਜੇ
ਇੰਡੀਗੋ ਦਿੱਲੀ-ਚੰਡੀਗੜ੍ਹ-ਦੁਬਈ ਬਾਅਦ ਦੁਪਹਿਰ 3.45 ਵਜੇ
ਜੈੱਟ ਏਅਰਵੇਜ਼ ਦਿੱਲੀ-ਚੰਡੀਗੜ੍ਹ-ਦਿੱਲੀ ਬਾਅਦ ਦੁਪਹਿਰ 3.15 ਵਜੇ
 ਐੱਸ-2 ਮੁੰਬਈ-ਚੰਡੀਗੜ੍ਹ-ਮੁੰਬਈ ਬਾਅਦ ਦੁਪਹਿਰ 3.30 ਵਜੇ
ਸਪਾਈਸ ਜੈੱਟ ਸ਼੍ਰੀਨਗਰ-ਚੰਡੀਗੜ੍ਹ-ਦਿੱਲੀ ਬਾਅਦ ਦੁਪਹਿਰ 3.35 ਵਜੇ
     

 


Related News