''ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ'' ''ਤੇ ਲੱਗੀਆਂ ਰੌਣਕਾਂ, ਵਧਾਈ ਗਈ ਉਡਾਣਾਂ ਦੀ ਗਿਣਤੀ
Monday, Sep 14, 2020 - 01:04 PM (IST)
ਚੰਡੀਗੜ੍ਹ (ਲਲਨ) : ਕੋਰੋਨਾ ਮਹਾਮਾਰੀ ਕਾਰਨ ਜਿੱਥੇ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਸੁੰਨ ਛਾ ਗਈ ਸੀ, ਹੁਣ ਹਵਾਈ ਅੱਡੇ 'ਤੇ ਹੌਲੀ-ਹੌਲੀ ਰੌਣਕ ਵਾਪਸ ਪਰਤ ਰਹੀ ਹੈ। ਹਾਲ ਹੀ 'ਚ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕਰਵਾਏ ਗਏ ਇਕ ਸਰਵੇ ਮੁਤਾਬਕ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਜਾਣ ਅਤੇ ਆਉਣ ਵਾਲੇ ਮੁਸਾਫ਼ਰਾਂ ਦੀ ਗਿਣਤੀ ਤਕਰੀਬਨ 49 ਹਜ਼ਾਰ ਤੋਂ ਜ਼ਿਆਦਾ ਪਹੁੰਚ ਗਈ ਹੈ, ਹਾਲਾਂਕਿ ਇਹ ਗਿਣਤੀ ਅਪ੍ਰੈਲ 'ਚ 250 ਦੇ ਨੇੜੇ-ਤੇੜੇ ਸੀ।
ਅਥਾਰਟੀ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਦੌਰਾਨ ਮੁਸਾਫ਼ਰਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਹਵਾਈ ਅੱਡੇ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਕਾਰਨ ਮੁਸਾਫ਼ਰਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਨਾਲ ਹੀ 21 ਸਤੰਬਰ ਤੋਂ ਹਵਾਈ ਅੱਡੇ ਤੋਂ 5 ਹੋਰ ਨਵੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਮੋਹਾਲੀ ਦੀ ਮਾਰਕਿਟ 'ਚ ਲੜ ਪਈਆਂ ਕੁੜੀਆਂ, ਵੀਡੀਓ 'ਚ ਦੇਖੋ ਕਿਵੇਂ ਆਪਸ 'ਚ ਭਿੜੀਆਂ
ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਪਹਿਲਾਂ ਹਵਾਈ ਅੱਡੇ ਤੋਂ 45 ਫ਼ੀਸਦੀ ਉਡਾਣਾਂ ਆਪਰੇਟ ਕਰਨ ਦੀ ਮਨਜ਼ੂਰੀ ਸੀ, ਜਿਸ ਨੂੰ ਵਧਾ ਕੇ ਹੁਣ 60 ਫ਼ੀਸਦੀ ਕਰ ਦਿੱਤਾ ਗਿਆ ਹੈ। ਅਜਿਹੇ 'ਚ ਉਮੀਦ ਹੈ ਕਿ ਕੁੱਝ ਹੋਰ ਨਵੀਆਂ ਉਡਾਣਾਂ ਹਵਾਈ ਅੱਡੇ ਤੋਂ ਸ਼ੁਰੂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਕਾਲੀ ਮਾਤਾ ਮੰਦਰ 'ਚ ਪੂਜਾ ਕਰਕੇ ਬੰਦੇ ਨੇ ਤ੍ਰਿਸ਼ੂਲ 'ਚ ਮਾਰੀ ਧੌਣ, CCTV ਫੁਟੇਜ ਦੇਖ ਲੋਕਾਂ ਦੀ ਕੰਬ ਗਈ ਰੂਹ