ਚੰਡੀਗੜ੍ਹ ਤੋਂ ਗੋਆ ਲਈ ਸਿੱਧੀ ਫਲਾਈਟ 20 ਫਰਵਰੀ ਤੋਂ, ਬੁਕਿੰਗ ਸ਼ੁਰੂ
Wednesday, Feb 19, 2020 - 10:48 AM (IST)

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਗੋਆ ਲਈ ਸਿੱਧੀ ਫਲਾਈਟ 20 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਹ ਚੰਡੀਗੜ੍ਹ ਏਅਰਪੋਰਟ ਤੋਂ ਹਰ ਰੋਜ਼ ਉਡਾਣ ਭਰੇਗੀ। ਇੰਡੀਗੋ ਵਲੋਂ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਫਲਾਈਟ ਏਅਰਪੋਰਟ ਤੋਂ ਰਾਤ 8.10 ਵਜੇ ਉਡਾਣ ਭਰੇਗੀ। ਇਸ ਸਬੰਧੀ ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਇਹ ਫਲਾਈਟ ਗੋਆ ਰਾਤ ਦੇ 11 ਵਜੇ ਪਹੁੰਚ ਜਾਵੇਗੀ। ਗੋਆ ਤੋਂ ਇਹ ਫਲਾਈਟ 11.25 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ ਸਵੇਰੇ 2.15 ਵਜੇ ਉਤਰੇਗੀ। ਇਸ ਫਲਾਈਟ 'ਚ ਕੁੱਲ 170 ਸੀਟਾਂ ਹੋਣਗੀਆਂ।
ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ 5 ਮਾਰਚ ਨੂੰ
ਹੋਲੀ ਨੂੰ ਲੈ ਕੇ ਲੰਬੇ ਰੂਟ ਦੀਆਂ ਟਰੇਨਾਂ 'ਚ ਜ਼ਿਆਦਾ ਭੀੜ ਹੋਣ ਕਾਰਨ ਰੇਲਵੇ ਵਲੋਂ ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਨੂੰ 5 ਮਾਰਚ ਤੋਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਇਹ ਟਰੇਨ 2 ਫੇਰੇ ਲਾਵੇਗੀ। ਚੰਡੀਗੜ੍ਹ ਤੋਂ ਗੱਡੀ ਨੰਬਰ 04924, ਜੋ ਕਿ 5 ਅਤੇ 12 ਮਾਰਚ ਵੀਰਵਾਰ ਰਾਤ 11.20 ਵਜੇ ਚੱਲੇਗੀ ਅਤੇ ਅਗਲੇ ਦਿਨ ਗੋਰਖਪੁਰ 17.30 ਵਜੇ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਗੋਰਖਪੁਰ ਤੋਂ ਗੱਡੀ ਨੰਬਰ 04923 ਹਰ ਸ਼ੁੱਕਰਵਾਰ 6 ਅਤੇ 13 ਮਾਰਚ ਨੂੰ ਰਾਤ 10.10 ਵਜੇ ਚੱਲੇਗੀ ਅਤੇ ਅਗਲੇ ਦਿਨ ਚੰਡੀਗੜ੍ਹ ਰੇਲਵੇ ਸਟੇਸ਼ਨ ਦੁਪਹਿਰ 2.25 ਵਜੇ ਪਹੁੰਚ ਜਾਵੇਗੀ। ਇਹ ਟਰੇਨ ਚੰਡੀਗੜ੍ਹ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਬਾਰਾਬੰਕੀ, ਗੌਂਡਾ, ਬਸਤੀ ਦੇ ਰਸਤੇ ਗੋਰਖਪੁਰ ਜਾਵੇਗੀ।