ਚੰਡੀਗੜ੍ਹ ਹਾਊਸਿੰਗ ਬੋਰਡ ਨੇ 16 ਫਲੈਟਾਂ ਦੀ ਅਲਾਟਮੈਂਟ ਕੀਤੀ ਰੱਦ, ਮਾਲਕਾਂ ਖ਼ਿਲਾਫ਼ ਵੀ ਹੋਵੇਗੀ ਕਾਰਵਾਈ

Tuesday, Jul 23, 2024 - 10:45 AM (IST)

ਚੰਡੀਗੜ੍ਹ (ਰਮੇਸ਼ ਹਾਂਡਾ/ਨਵਿੰਦਰ) : ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਨੇ ਸਮਾਲ ਫਲੈਟ ਸਕੀਮ ਤਹਿਤ ਕਰੀਬ 18,138 ਫਲੈਟ ਅਲਾਟ ਕੀਤੇ ਹਨ, ਜਿਸ ’ਚ ਕਿਫਾਇਤੀ ਰੈਂਟਲ ਹਾਊਸਿੰਗ ਕੰਪਲੈਕਸ ਸਕੀਮ ਤਹਿਤ 2,000 ਫਲੈਟ ਸ਼ਾਮਲ ਹਨ। ਇਹ ਫਲੈਟ ਅਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਹੀਨਾਵਾਰ ਲਾਇਸੈਂਸ ਫ਼ੀਸ ਦੇ ਆਧਾਰ ’ਤੇ ਦਿੱਤੇ ਕੀਤੇ ਗਏ ਹਨ ਪਰ ਕਈਆਂ ਨੇ ਕਿਰਾਇਆ ਨਹੀਂ ਭਰਿਆ ਜਾਂ ਮਕਾਨ ਅੱਗੇ ਵੇਚ ਦਿੱਤੇ, ਜੋ ਨਿਯਮਾਂ ਖ਼ਿਲਾਫ਼ ਹੈ। ਬੋਰਡ ਵੱਲੋਂ ਅਜਿਹੇ 16 ਛੋਟੇ ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ।

ਦੇਖਿਆ ਗਿਆ ਹੈ ਕਿ ਬਹੁਤ ਸਾਰੇ ਅਲਾਟੀਆਂ ਨੇ 800 ਰੁਪਏ ਦੀ ਮਹੀਨਾਵਾਰ ਲਾਇਸੈਂਸ ਫ਼ੀਸ ਰੈਗੂਲਰ ਤੌਰ ’ਤੇ ਅਦਾ ਨਹੀਂ ਕੀਤੀ। ਕਾਰਨ ਦੱਸੋ ਨੋਟਿਸਾਂ ਤੇ ਡਿਮਾਂਡ ਨੋਟਿਸਾਂ ਦੇ ਬਾਵਜੂਦ ਲਾਇਸੈਂਸ ਧਾਰਕਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਸੀ. ਐੱਚ. ਬੀ. ਨੇ ਨੋਟਿਸਾਂ, ਰੇਡੀਓ ਘੋਸ਼ਣਾਵਾਂ ਤੇ ਹੋਰ ਸਾਧਨਾਂ ਰਾਹੀਂ ਲਾਇਸੈਂਸ ਧਾਰਕਾਂ ਨੂੰ ਜਾਗਰੂਕ ਕਰਨ ਲਈ ਯਤਨ ਕੀਤੇ। ਸਮੇਂ-ਸਮੇਂ ’ਤੇ ਡਿਫ਼ਾਲਟਰਾਂ ਦੀ ਨਿੱਜੀ ਸੁਣਵਾਈ ਵੀ ਕੀਤੀ ਜਾ ਰਹੀ ਹੈ ਪਰ ਡਿਫ਼ਾਲਟਰਾਂ ’ਤੇ 64 ਕਰੋੜ ਰੁਪਏ ਬਕਾਇਆ ਹਨ।

ਇਨ੍ਹਾਂ ਅਲਾਟੀਆਂ ਦੀ ਸੂਚੀ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੈੱਬਸਾਈਟ ’ਤੇ ਰੈਗੂਲਰ ਤੌਰ ’ਤੇ ਅਪਡੇਟ ਹੋ ਰਹੀ ਹੈ। ਆਨਲਾਈਨ ਭੁਗਤਾਨ ਲਿੰਕ, ਕਿਸੇ ਸੰਪਰਕ ਕੇਂਦਰ ਜਾਂ ਐੱਚ. ਡੀ. ਐੱਫ. ਸੀ. ਬੈਂਕ ਸ਼ਾਖਾ ’ਚ ਆਸਾਨੀ ਨਾਲ ਬਕਾਏ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਸਮਾਲ ਫਲੈਟ ਸਕੀਮ-2006 ਦੀ ਧਾਰਾ 16(ਏ) (3) ਅਨੁਸਾਰ ਇਸ ਮਹੀਨੇ ਕਰੀਬ 16 ਛੋਟੇ ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ। ਸੀ. ਐੱਚ. ਬੀ. ਨੇ ਡਿਫ਼ਾਲਟਰਾਂ ਨੂੰ ਬਕਾਏ ਤੁਰੰਤ ਅਦਾ ਕਰਨ ਦੀ ਚਿਤਾਵਨੀ ਦਿੱਤੀ। ਅਜਿਹਾ ਕਰਨ ’ਤੇ ਚੰਡੀਗੜ੍ਹ ਹਾਊਸਿੰਗ ਬੋਰਡ ਡਿਫ਼ਾਲਟਰਾਂ ਦੇ ਛੋਟੇ ਫਲੈਟਾਂ ਦੀ ਅਲਾਟਮੈਂਟ ਰੱਦ ਕਰਨ ਲਈ ਮਜਬੂਰ ਹੋਵੇਗਾ।


Babita

Content Editor

Related News