ਮੁਲਾਜ਼ਮ ਦੀ ਧੀ ਦੇ ਵਿਆਹ ’ਤੇ ਦਿੱਤਾ ਜਾਵੇਗਾ 21 ਹਜ਼ਾਰ ਸ਼ਗਨ

Sunday, Feb 13, 2022 - 02:20 PM (IST)

ਮੁਲਾਜ਼ਮ ਦੀ ਧੀ ਦੇ ਵਿਆਹ ’ਤੇ ਦਿੱਤਾ ਜਾਵੇਗਾ 21 ਹਜ਼ਾਰ ਸ਼ਗਨ

ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਹਾਊਸਿੰਗ ਬੋਰਡ ਇੰਪਲਾਈਜ਼ ਵੈੱਲਫੇਅਰ ਫੰਡ ਸੋਸਾਇਟੀ ਦੀ ਬੈਠਕ ਸ਼ਨੀਵਾਰ ਚੀਫ ਐਗਜ਼ੀਕਿਊਟਿਵ ਅਫ਼ਸਰ ਯਸ਼ਪਾਲ ਗਰਗ ਦੀ ਪ੍ਰਧਾਨਗੀ ਵਿਚ ਹੋਈ। ਬੈਠਕ ਵਿਚ ਸੈਕਟਰੀ ਸੀ. ਐੱਚ. ਬੀ. ਅਤੇ ਚੀਫ ਇੰਜੀਨੀਅਰ ਤੋਂ ਇਲਾਵਾ ਸੀ. ਐੱਚ. ਬੀ. ਵੈੱਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰ ਮੌਜੂਦ ਸਨ। ਸੀ. ਐੱਚ. ਬੀ. ਦੇ ਮੁਲਾਜ਼ਮਾਂ ਦੀ ਵਿਚੋਂ ਹਰ ਮਹੀਨੇ 100 ਰੁਪਏ ਇਸ ਵੈੱਲਫੇਅਰ ਫੰਡ ਵਿਚ ਲਏ ਜਾਂਦੇ ਹਨ।

ਬੈਠਕ ਵਿਚ ਫ਼ੈਸਲਾ ਲਿਆ ਗਿਆ ਕਿ ਜੇਕਰ ਕਿਸੇ ਮੁਲਾਜ਼ਮ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਉਸਦੇ ਪਰਿਵਾਰ ਨੂੰ ਹੁਣ ਵੈੱਲਫੇਅਰ ਫੰਡ ਵਿਚੋਂ 50 ਹਜ਼ਾਰ ਰੁਪਏ ਦੀ ਜਗ੍ਹਾ ਇਕ ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਵਰਤਮਾਨ ਵਿਚ ਹਰ ਇਕ ਮੁਲਾਜ਼ਮ ਦੀਆਂ ਦੋ ਬੇਟੀਆਂ ਨੂੰ 11 ਹਜ਼ਾਰ ਰੁਪਏ ਸ਼ਗਨ ਮਨੀ ਦਿੱਤੀ ਜਾ ਰਹੀ ਸੀ, ਜਿਸ ਨੂੰ ਵਧਾ ਕੇ ਹੁਣ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਫ਼ੈਸਲਾ ਲਿਆ ਗਿਆ ਕਿ ਪੁੱਤਰ ਦੇ ਵਿਆਹ ’ਤੇ 11 ਹਜ਼ਾਰ ਰੁਪਏ ਦਿੱਤੇ ਜਾਣਗੇ।       
 


author

Babita

Content Editor

Related News