ਸੀ. ਐੱਚ. ਬੀ. ਕਰਮਚਾਰੀਆਂ ਨੂੰ ਕੰਪਿਊਟਰ ਦੀ ਬੇਸਿਕ ਜਾਣਕਾਰੀ ਹੋਣਾ ਜ਼ਰੂਰੀ

10/19/2019 12:04:16 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਹਾਊਸਿੰਗ ਬੋਰਡ ਦੇ ਕਰਮਚਾਰੀਆਂ ਲਈ ਕੰਪਿਊਟਰ ਦੀ ਬੇਸਿਕ ਜਾਣਕਾਰੀ ਹੋਣਾ ਲਾਜ਼ਮੀ ਕਰ ਦਿੱਤਾ ਹੈ। ਇਸ ਲਈ ਕਰਮਚਾਰੀਆਂ ਨੂੰ ਕੰਪਿਊਟਰ ਸਕਿਲ ਟ੍ਰੇਨਿੰਗ ਕੋਰਸ ਕਰਨਾ ਹੋਵੇਗਾ। ਪ੍ਰਸ਼ਾਸਨ ਵਲੋਂ ਸਮੇਂ-ਸਮੇਂ 'ਤੇ ਇਹ ਕੋਰਸ ਕਰਾਇਆ ਜਾਂਦਾ ਹੈ। ਪ੍ਰਸ਼ਾਸਨ ਦੇ ਸਬੰਧਿਤ ਵਿਭਾਗ ਵਲੋਂ ਜਾਰੀ ਹੁਕਮਾਂ ਤਹਿਤ ਪ੍ਰਮੋਸ਼ਨ ਅਤੇ ਇਨਕਰੀਮੈਂਟ ਲਈ ਵੀ ਇਹ ਕੋਰਸ ਜ਼ਰੂਰੀ ਹੈ।

ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਕਰਮਚਾਰੀਆਂ ਨੇ ਇਹ ਕੋਰਸ ਕਰ ਲਿਆ ਹੈ, ਉਹ ਆਪਣੇ ਕੋਰਸ ਦਾ ਸਰਟੀਫਿਕੇਟ ਵਿਭਾਗ 'ਚ ਜਮ੍ਹਾਂ ਕਰਵਾਉਣ। ਬੋਰਡ ਦੇ ਚੀਫ ਐਗਜ਼ੀਕਿਊਟਿਵ ਅਫਸਰ ਯਸ਼ਪਾਲ ਗਰਗ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇਸ ਸਬੰਧ 'ਚ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 55 ਸਾਲ ਤੋਂ ਜ਼ਿਆਦਾ ਉਮਰ ਵਾਲੇ ਕਰਮਚਾਰੀਆਂ ਅਤੇ ਡਰਾਈਵਰ, ਮਾਲੀ, ਬੇਲਦਾਰ, ਸਵੀਪਰ, ਲਿਫਟ ਆਪਰੇਟਰ ਅਤੇ ਗਾਰਡ ਨੂੰ ਵੀ ਇਸ ਕੋਰਸ ਤੋਂ ਛੋਟ ਦਿੱਤੀ ਗਈ ਹੈ।


Babita

Content Editor

Related News