ਸੈਕਟਰ-53 ਹਾਊਸਿੰਗ ਸਕੀਮ ਨਹੀਂ ਚੜ੍ਹ ਸਕੀ ਸਿਰੇ, ਲੋਕਾਂ ਦੇ ਪੈਸੇ ਹੋਣਗੇ ਵਾਪਸ
Friday, Mar 20, 2020 - 03:03 PM (IST)
ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਹਾਊਸਿੰਗ ਬੋਰਡ ਦੀ ਸਭ ਤੋਂ ਮਹਿੰਗੀ ਸੈਕਟਰ-53 ਹਾਊਸਿੰਗ ਸਕੀਮ ਫਿਲਹਾਲ ਸਿਰੇ ਨਹੀਂ ਚੜ੍ਹ ਸਕੀ ਹੈ। ਸੀ. ਐੱਚ. ਬੀ. ਵੱਲੋਂ ਸਕੀਮ ਲਈ ਕਰਵਾਏ ਗਏ ਡਿਮਾਂਡ ਸਰਵੇ 'ਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦੇ ਪੈਸੇ ਵਾਪਸ ਕੀਤੇ ਜਾਣਗੇ। ਨਾਲ ਹੀ ਹੁਣ ਰਿਵਾਈਜ਼ਡ ਸਕੀਮ 'ਤੇ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਸਾਸ਼ਨ ਵਲੋਂ ਸਕੀਮ ਲਈ ਫਿਲੋਰ ਏਰੀਆ ਰੇਸ਼ੋ ਵਧਾਉਣ ਦੀ ਆਗਿਆ ਮੰਗੀ ਜਾਵੇਗੀ, ਤਾਂ ਜੋ ਇਸ ਤੋਂ ਇੱਥੇ ਜ਼ਿਆਦਾ ਤੋਂ ਜ਼ਿਆਦਾ ਫਲੈਟਾਂ ਦਾ ਨਿਰਮਾਣ ਕਰਵਾਇਆ ਜਾ ਸਕੇ। ਇਸ ਤੋਂ ਫਲੈਟਾਂ ਦੇ ਰੇਟ ਵੀ ਘੱਟ ਹੋਣਗੇ ਅਤੇ ਇਹ ਲੋਕਾਂ ਲਈ ਫਾਇਦੇਮੰਦ ਹੋ ਸਕੇਗੀ। ਸਕੀਮ ਤਹਿਤ ਬੋਰਡ ਨੇ ਇੱਥੇ 492 ਫਲੈਟਾਂ ਬਣਾਉਣ ਦੀ ਯੋਜਨਾ ਬਣਾਈ ਸੀ ਪਰ ਲੋਕਾਂ ਦਾ ਰਿਸਪਾਂਸ ਜਾਣਨ ਲਈ ਕਰਵਾਏ ਗਏ ਡਿਮਾਂਡ ਸਰਵੇ 'ਚ 178 ਲੋਕਾਂ ਨੇ ਅਪਲਾਈ ਕੀਤਾ ਸੀ।
ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਨਵੇਂ ਸਿਰੇ ਤੋਂ ਸਕੀਮ 'ਤੇ ਕੰਮ ਕਰਨਗੇ, ਤਾਂ ਕਿ ਇਸਦੇ ਰੇਟ ਘੱਟ ਹੋ ਸਕਣ। ਇਸ ਨਾਲ ਲੋਕਾਂ ਦਾ ਵੀ ਜ਼ਿਆਦਾ ਹੁੰਗਾਰਾ ਆ ਸਕੇਗਾ। ਇਸਦੇ ਡਿਜ਼ਾਇਨ 'ਚ ਬਦਲਾਅ ਲਈ ਉਹ ਪ੍ਰਸਾਸ਼ਨ ਸਾਹਮਣੇ ਮੁੱਦੇ ਨੂੰ ਉਠਾਉਣਗੇ। ਬੋਰਡ ਨੂੰ ਡਿਮਾਂਡ ਸਰਵੇ 'ਚ ਵੀ ਕੁੱਝ ਖਾਸ ਹੁੰਗਾਰਾ ਨਹੀਂ ਮਿਲਿਆ। ਫਲੈਟ ਮਹਿੰਗੇ ਹੋਣ ਦੇ ਚਲਦੇ ਹੀ ਇਹ ਸਰਵੇ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਕਿ ਲੋਕ ਇਹ ਫਲੈਟ ਲੈਣ ਲਈ ਤਿਆਰ ਹਨ ਜਾਂ ਨਹੀਂ। ਹਾਲ ਹੀ 'ਚ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ 'ਚ ਇਨ੍ਹਾਂ ਫਲੈਟਾਂ ਦੇ ਰੇਟ ਹੋਰ ਘੱਟ ਕੀਤੇ ਗਏ ਸਨ।
ਇਹ ਰੱਖੀ ਗਈ ਸੀ ਕੀਮਤ
ਸੈਕਟਰ-53 ਦੀ ਹਾਊਸਿੰਗ ਸਕੀਮ 'ਚ ਈ. ਡਬਲਯੂ. ਐੱਸ. ਦੇ 80, ਵੰਨ ਰੂਮ ਦੇ 120, ਟੂ ਬੈੱਡਰੂਮ ਦੇ 100 ਅਤੇ ਥ੍ਰੀ ਬੈੱਡਰੂਮ ਦੇ 192 ਫਲੈਟ ਤਿਆਰ ਕਰਨ ਦਾ ਫੈਸਲਾ ਲਿਆ ਸੀ। ਐੱਚ. ਆਈ. ਜੀ. ਫਲੈਟਾਂ ਦੀ ਕੀਮਤ ਕਰੀਬ 1 ਕਰੋੜ 50 ਲੱਖ, ਟੂ ਬੈੱਡਰੂਮ ਫਲੈਟਾਂ ਦੀ ਕੀਮਤ ਕਰੀਬ 1 ਕਰੋੜ 28 ਲੱਖ, ਜੰਗਲ ਬੈੱਡਰੂਮ ਫਲੈਟਾਂ ਦੀ ਕੀਮਤ ਕਰੀਬ 86 ਲੱਖ ਰੁਪਏ ਅਤੇ ਈ. ਡਬਲਯੂ. ਐੱਸ. ਫਲੈਟਸਾਂ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਹੋਵੇਗੀ। ਮੁਨਾਫਾ ਹਟਾਉਣ ਤੋਂ ਬਾਅਦ ਹੀ ਇਹ ਰਾਸ਼ੀ ਤੈਅ ਕੀਤੀ ਗਈ ਹੈ, ਜਦੋਂਕਿ ਇਸਤੋਂ ਪਹਿਲਾਂ ਫਲੈਟਾਂ ਦੀ ਕੀਮਤ ਜ਼ਿਆਦਾ ਸੀ।
ਨੀਡ ਬੇਸਡ ਚੇਂਜ ਲਈ ਤੈਅ ਦੀ ਪ੍ਰੋਸੈਸਿੰਗ ਫੀਸ
ਇਸਤੋਂ ਇਲਾਵਾ ਬੋਰਡ ਨੇ ਨੀਡ ਬੇਸਡ ਚੇਂਜ ਲਈ ਪ੍ਰੋਸੈਸਿੰਗ ਫੀਸ ਤੈਅ ਕਰ ਦਿੱਤੀ ਹੈ। ਇਸਦੀ ਅਰਜ਼ੀ ਲਈ ਲੋਕਾਂ ਨੂੰ 500 ਰੁਪਏ ਪ੍ਰੋਸੈਸਿੰਗ ਫੀਸ ਦੇਣੀ ਹੋਵੇਗੀ, ਜੋ ਨਾਨ ਰੀਫੰਡੇਬਲ ਹੈ। ਇਸਤੋਂ ਇਲਾਵਾ ਬੋਰਡ ਨੇ ਆਪਣੀ ਹਰ ਸਕੀਮ 'ਚ ਦਿਵਿਆਂਗਾਂ ਦੇ ਕੋਟੇ ਨੂੰ 3 ਫ਼ੀਸਦੀ ਤੋਂ ਵਧਾਕੇ 5 ਫ਼ੀਸਦੀ ਕਰ ਦਿੱਤਾ ਹੈ। ਵਾਇਲੇਸ਼ਨ ਦੇ ਚਲਦੇ 10 ਕੇਸਾਂ ਦੀ ਅਲਾਟਮੈਂਟ ਰੱਦ ਕਰਨ ਦੇ ਪ੍ਰਸਤਾਵ ਨੂੰ ਅਗਲੀ ਮੀਟਿੰਗ ਲਈ ਡੇਫਰ ਕਰ ਦਿੱਤਾ ਹੈ।