ਚੰਡੀਗੜ੍ਹ ਪ੍ਰਸ਼ਾਸਨ ਦਾ ਫੈਸਲਾ, 18 ਮਈ ਤੋਂ ਸਰਕਾਰੀ ਦਫਤਰਾਂ 'ਚ ਜਨਤਕ ਕਾਰੋਬਾਰ ਸ਼ੁਰੂ

Monday, May 11, 2020 - 01:27 PM (IST)

ਚੰਡੀਗੜ੍ਹ ਪ੍ਰਸ਼ਾਸਨ ਦਾ ਫੈਸਲਾ, 18 ਮਈ ਤੋਂ ਸਰਕਾਰੀ ਦਫਤਰਾਂ 'ਚ ਜਨਤਕ ਕਾਰੋਬਾਰ ਸ਼ੁਰੂ

ਚੰਡੀਗੜ੍ਹ : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਮੱਦੇਨਜ਼ਰ ਬੰਦ ਕੀਤੇ ਗਏ ਕੰਮਾਂ-ਕਾਰਾਂ ਨੂੰ ਖੋਲ੍ਹਣ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਵੱਲੋਂ 18 ਮਈ ਤੋਂ ਸਰਕਾਰੀ ਦਫਤਰਾਂ 'ਚ ਜਨਤਕ ਕਾਰੋਬਾਰ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸਖਤ ਚਿਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਸੁਰੱਖਿਆ ਕਰਨੀ ਪਵੇਗੀ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਸੈਨੇਟਾਈਜ਼ਰ ਦਾ ਵਾਰ-ਵਾਰ ਇਸਤੇਮਾਲ ਕਰਨਾ ਹੋਵੇਗਾ ਤਾਂ ਜੋ ਕੋਰੋਨਾ ਵਰਗੀ ਭਿਆਨਕ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਹਾਕੀ ਖਿਡਾਰੀ ਬਲਬੀਰ ਸੀਨੀਅਰ ਦੀ ਹਾਲਤ ਨਾਜ਼ੁਕ, ਸਾਹਮਣੇ ਆਈ 'ਕੋਰੋਨਾ ਰਿਪੋਰਟ'

ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਹਨ ਕਿ ਦਫਤਰਾਂ 'ਚ ਬੈਠਣ ਵਾਲੇ ਸਟਾਫ ਨੂੰ ਇਕ-ਦੂਜੇ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਭੀੜ ਇਕੱਠੀ ਨਹੀਂ ਹੋਣ ਦੇਣੀ ਚਾਹੀਦੀ। ਦਫਤਰਾਂ 'ਚ 33 ਫੀਸਦੀ ਮੁਲਾਜ਼ਮਾਂ ਨੂੰ ਬੁਲਾਉਣ ਦਾ ਨਿਯਮ ਇੰਝ ਹੀ ਜਾਰੀ ਰਹੇਗਾ ਪਰ ਹਰ ਦਫਤਰ ਦੇ ਮੁਖੀ ਨੂੰ ਆਪਣੀ ਲੋੜ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਡਿਊਟੀ 'ਤੇ ਬੁਲਾਉਣ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵਲੋਂ 18 ਮਈ ਤੋਂ ਸੰਪਰਕ ਸੈਂਟਰ ਵੀ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। 
ਇਹ ਵੀ ਪੜ੍ਹੋ : 'ਕੋਰੋਨਾ' ਦੇ ਖੌਫ 'ਚ ਗੂੰਜੀਆਂ ਕਿਲਕਾਰੀਆਂ, ਜਨਮ ਲੈਂਦੇ ਹੀ ਮਾਵਾਂ ਤੋਂ ਜੁਦਾ ਹੋਏ 3 ਬੱਚੇ
 


author

Babita

Content Editor

Related News