ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ, ਭਾਜਪਾ ਦੇ ਮਨੋਜ ਸੋਨਕਰ ਨੇ ਜਿੱਤੀ ਚੋਣ (ਵੀਡੀਓ)
Tuesday, Jan 30, 2024 - 01:33 PM (IST)
ਚੰਡੀਗੜ੍ਹ : ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਹੈ। ਭਾਜਪਾ ਦੇ ਮਨੋਜ ਸੋਨਕਰ ਮੇਅਰ ਚੋਣ ਜਿੱਤ ਗਏ ਹਨ। ਮਨੋਜ ਸੋਨਕਰ ਨੂੰ ਕੁੱਲ 16 ਵੋਟਾਂ ਪਈਆਂ, ਜਦੋਂ ਕਿ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ 12 ਵੋਟਾਂ ਪਈਆਂ। ਇਸ ਤੋਂ ਇਲਾਵਾ 8 ਵੋਟਾਂ ਰੱਦ ਹੋ ਗਈਆਂ। ਇਸ ਚੋਣ ਦੌਰਾਨ ਆਪ-ਕਾਂਗਰਸ ਗਠਜੋੜ ਨੂੰ ਵੱਡਾ ਝਟਕਾ ਲੱਗਾ ਹੈ। ਦੱਸਣਯੋਗ ਹੈ ਕਿ ਭਾਜਪਾ ਨੇ ਪਹਿਲਾਂ ਹੀ ਕਿਹਾ ਸੀ ਕਿ ਮੇਅਰ ਉਨ੍ਹਾਂ ਦੀ ਹੀ ਬਣੇਗਾ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਵਜੋਂ ਭਾਜਪਾ ਦੇ ਕੁਲਜੀਤ ਸੰਧੂ ਅਤੇ ਡਿਪਟੀ ਮੇਅਰ ਵਜੋਂ ਭਾਜਪਾ ਦੇ ਰਜਿੰਦਰ ਸ਼ਰਮਾ ਨੂੰ ਚੁਣਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸੰਘਣੀ ਧੁੰਦ ਮਗਰੋਂ ਮੀਂਹ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ (ਵੀਡੀਓ)
ਇਸ ਚੋਣ ਦੌਰਾਨ ਭਾਜਪਾ ਵਲੋਂ ਮੇਅਰ ਅਹੁਦੇ ਲਈ ਮਨੋਜ ਸੋਨਕਰ ਨੂੰ ਖੜ੍ਹਾ ਕੀਤਾ ਗਿਆ ਸੀ, ਜਦੋਂ ਕਿ ਆਪ ਤੇ ਕਾਂਗਰਸ ਗਠਜੋੜ ਵਲੋਂ ਕੁਲਦੀਪ ਕੁਮਾਰ ਚੋਣ ਲੜ ਰਹੇ ਸਨ, ਜੋ ਕਿ ਹਾਰ ਗਏ। ਇਸ ਤਰ੍ਹਾਂ ਭਾਜਪਾ ਵਲੋਂ ਸੀਨੀਅਰ ਡਿਪਟੀ ਮੇਅਰ ਲਈ ਕੁਲਜੀਤ ਸਿੰਘ ਸੰਧੂ ਅਤੇ ਆਪ ਤੇ ਕਾਂਗਰਸ ਗਠਜੋੜ ਵਲੋਂ ਗੁਰਪ੍ਰੀਤ ਗਾਬੀ, ਜਦੋਂ ਕਿ ਭਾਜਪਾ ਵਲੋਂ ਡਿਪਟੀ ਮੇਅਰ ਲਈ ਰਜਿੰਦਰ ਸ਼ਰਮਾ ਅਤੇ ਆਪ ਤੇ ਕਾਂਗਰਸ ਗਠਜੋੜ ਵਲੋਂ ਨਿਰਮਲਾ ਦੇਵੀ ਚੋਣ ਲੜ ਰਹੇ ਸਨ।
ਇਹ ਵੀ ਪੜ੍ਹੋ : PSEB 10ਵੀਂ ਤੇ 12ਵੀਂ ਦੇ ਵਿਦਿਆਰਥੀ ਹੋ ਜਾਣ ਤਿਆਰ, Practical ਪ੍ਰੀਖਿਆਵਾਂ ਲਈ ਜਾਰੀ ਹੋ ਗਈ ਡੇਟਸ਼ੀਟ
ਗਠਜੋੜ ਜਿੱਤਦਾ ਤਾਂ 8 ਸਾਲ ਬਾਅਦ ਭਾਜਪਾ ਨੂੰ ਮਿਲਦੀ ਹਾਰ
ਜੇਕਰ ਇਸ ਚੋਣ ਦੌਰਾਨ ਅੱਜ 'ਇੰਡੀਆ’ ਗਠਜੋੜ ਜਿੱਤ ਜਾਂਦਾ ਤਾਂ 8 ਸਾਲ ਬਾਅਦ ਭਾਜਪਾ ਮੇਅਰ ਬਣਾਉਣ ਵਿਚ ਅਸਫ਼ਲ ਰਹਿੰਦੀ। ਇਸ ਤੋਂ ਪਹਿਲਾ ਭਾਜਪਾ ਨੂੰ 8 ਜਨਵਰੀ, 2016 ਨੂੰ ਅਰੁਣ ਸੂਦ ਦੇ ਰੂਪ ਵਿਚ ਮੇਅਰ ਮਿਲਿਆ ਸੀ। ਇਸ ਤੋਂ ਬਾਅਦ ਆਸ਼ਾ ਕੁਮਾਰੀ ਜਸਵਾਲ, ਦੇਵੇਸ਼ ਮੌਦਗਿੱਲ, ਰਾਜੇਸ਼ ਕੁਮਾਰ ਕਾਲੀਆ, ਰਾਜਬਾਲਾ ਮਲਿਕ, ਰਵੀਕਾਂਤ ਸ਼ਰਮਾ, ਸਰਬਜੀਤ ਕੌਰ ਅਤੇ ਅਨੂਪ ਗੁਪਤਾ ਨੇ ਵੀ ਭਾਜਪਾ ਦੇ ਉਮੀਦਵਾਰ ਦੇ ਤੌਰ ’ਤੇ ਚੋਣਾਂ ਜਿੱਤ ਕੇ ਮੇਅਰ ਦੀ ਕੁਰਸੀ ਸੰਭਾਲੀ ਸੀ ਪਰ ਇਸ ਵਾਰ ਫਿਰ ਚੰਡੀਗੜ੍ਹ 'ਚ ਭਾਜਪਾ ਦਾ ਮੇਅਰ ਬਣ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8