ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਡਾਕਟਰਾਂ ਦੀਆਂ ਸੇਵਾਵਾਂ ''ਚ ਵਾਧਾ

Saturday, Oct 10, 2020 - 06:16 PM (IST)

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ 58 ਸਾਲ ਤੋਂ ਜ਼ਿਆਦਾ ਅਤੇ 60 ਸਾਲ ਤੋਂ ਘੱਟ ਉਮਰ ਦੇ ਸਾਰੇ ਡਾਕਟਰਾਂ ਨੂੰ ਤਿੰਨ ਮਹੀਨਿਆਂ ਦਾ ਸੇਵਾ ਵਿਸਥਾਰ ਦਿੱਤਾ ਹੈ। ਇਨ੍ਹਾਂ ਸਾਰੇ ਡਾਕਟਰਾਂ ਦੀ ਸੇਵਾ ਇਕ ਅਕਤੂਬਰ ਤੋਂ 31 ਦਸੰਬਰ 2020 ਤੱਕ ਵਧਾ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਹੁਕਮ ਦਾ ਚੰਡੀਗੜ੍ਹ ’ਚ ਵਿਸਥਾਰ ਕੀਤਾ ਹੈ। ਪ੍ਰਸ਼ਾਸਨ ਦੇ ਸਿਹਤ ਮਹਿਕਮੇ ਵਲੋਂ ਜਾਰੀ ਹੁਕਮ ਅਨੁਸਾਰ ਉਹ ਸਾਰੇ ਡਾਕਟਰ, ਜੋ 30 ਸਤੰਬਰ 2020 ਨੂੰ 60 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ, ਸੇਵਾ ਮੁਕਤ ਹੋ ਗਏ ਹਨ, ਮਾਹਰ ਡਾਕਟਰ ਦਿਸ਼ਾ-ਨਿਰਦੇਸ਼ਾਂ ਅਤੇ ਸ਼ਰਤਾਂ ਤਹਿਤ ਨੌਕਰੀ ਕਰ ਸਕਦੇ ਹਨ।

ਇਸ ਤੋਂ ਇਲਾਵਾ 58 ਸਾਲ ਤੋਂ ਜ਼ਿਆਦਾ ਅਤੇ 60 ਸਾਲ ਤੋਂ ਘੱਟ ਉਮਰ ਦੇ ਸਾਰੇ ਡਾਕਟਰਾਂ ਨੂੰ ਤਿੰਨ ਮਹੀਨੇ ਦਾ ਸੇਵਾ ਵਿਸਥਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੀ ਜਾਂਚ ਲਈ ਨਿੱਜੀ ਲੈਬਜ਼ ਸੰਚਾਲਕਾਂ ਵਲੋਂ ਵਸੂਲੇ ਜਾਣ ਵਾਲੀ ਫ਼ੀਸ ਨੂੰ ਵੀ ਵੀਰਵਾਰ ਨੂੰ ਨਵੇਂ ਸਿਰੇ ਤੋਂ ਤੈਅ ਕਰ ਦਿੱਤਾ ਗਿਆ ਹੈ। ਕੋਈ ਵੀ ਨਿੱਜੀ ਲੈਬ ਸੰਚਾਲਕ ਜੇਕਰ ਤੈਅ ਫੀਸ ਤੋਂ ਜ਼ਿਆਦਾ ਪੈਸੇ ਵਸੂਲਦੇ ਫੜਿਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਕੋਰੋਨਾ ਮਹਾਮਾਰੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਸਿਹਤ ਮਹਿਕਮੇ ਨੇ ਆਰ. ਟੀ. ਪੀ. ਸੀ. ਆਰ. ਤਕਨੀਕ ਨਾਲ ਕੋਰੋਨਾ ਦੀ ਜਾਂਚ ਲਈ 1200 ਰੁਪਏ (ਪ੍ਰਤੀ ਜਾਂਚ) ਅਤੇ ਰੈਪਿਡ ਐਂਟੀਜਨ ਤਕਨੀਕ ਨਾਲ ਜਾਂਚ ਲਈ 650 ਰੁਪਏ (ਪ੍ਰਤੀ ਜਾਂਚ) ਦੀ ਫੀਸ ਤੈਅ ਕੀਤੀ ਹੈ। ਹੁਕਮ ਦਾ ਪਾਲਣ ਨਾ ਕਰਨ ’ਤੇ ਕਾਰਵਾਈ ਕੀਤੀ ਜਾਵੇਗੀ।       
 


Babita

Content Editor

Related News