ਬਜਟ ਵਿਚ ਕੀਤੇ ਵਾਅਦੇ ਪੂਰੇ ਨਾ ਹੋਣ ’ਤੇ ਸਰਕਾਰ ਹੋਵੇ ਡਿਸਮਿਸ : ਪ੍ਰਕਾਸ਼ ਸਿੰਘ ਬਾਦਲ (ਵੀਡੀਓ)

Friday, Feb 28, 2020 - 05:33 PM (IST)

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਤਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਕਾਗਜ਼ੀ ਕਾਰਵਾਈ ਦੱਸਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇਸ ਬਜਟ ’ਚ 2 ਸਾਲਾ ਦੇ ਅੰਦਰ-ਅੰਦਰ ਯੂਨੀਵਰਸਿਟੀ ਖੋਲ੍ਹਣ ਦੀ ਗੱਲ ਕਹੀ ਹੈ। ਇਨ੍ਹਾਂ 2 ਸਾਲਾ ’ਚ ਇਸ ਸਰਕਾਰ ਨੇ ਯੂਨੀਵਰਸਿਟੀ ਬਣਾਉਣਾ ਤਾਂ ਦੂਰ ਦੀ ਗੱਲ, ਇਸ ਦਾ ਨਕਸ਼ਾ ਤੱਕ ਵੀ ਨਹੀਂ ਬਣਾਉਣਾ। ਕਾਂਗਰਸ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਸਿਰਫ ਇਕ ਕਾਗਜ਼ੀ ਕਾਰਵਾਈ ਹੈ। 

ਪੰਜਾਬ ਵਿਧਾਨ ਸਭਾ ’ਚ ਬਜਟ ਪੇਸ਼ ਕਰਨ ’ਚ ਦੇਰੀ ਹੋਣ ਦੇ ਪੁੱਛੇ ਗਏ ਸਵਾਲ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਨਾਲ ਕੋਈ ਆਫਤ ਨਹੀਂ ਆਈ ਅਤੇ ਨਾ ਹੀ ਇਸ ਨਾਲ ਪੰਜਾਬ ਦਾ ਕੋਈ ਨੁਕਸਾਨ ਹੋਣ ਵਾਲਾ ਹੈ। ਬਜਟ ’ਚ ਉਨ੍ਹਾਂ ਨੇ ਉਹ ਗੱਲਾਂ ਕਰਨੀਆਂ ਸਨ, ਜੋ ਉਨ੍ਹਾਂ ਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ। ਜਿਹੜੀਆਂ ਪਾਰਟੀਆਂ ਬਜਟ ’ਚ ਪੇਸ਼ ਕੀਤੇ ਕੰਮ ਨਹੀਂ ਕਰਦੀਆਂ, ਉਨ੍ਹਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਹੈ। ਜਿਹੜੇ ਲੋਕ ਵਾਅਦਾ ਖਿਲਾਫੀ ਕਰਦੇ ਹਨ, ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਕੋਈ ਹੱਕ ਨਹੀਂ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਕੰਮ ਅਸੀਂ ਕੀਤਾ, ਉਸ ਦਾ ਇਕ ਫੀਸਦੀ ਵੱਧ ਕੰਮ ਕੈਪਟਨ ਸਰਕਾਰ ਕਰ ਦੇਵੇ ਤਾਂ ਉਹ ਉਨ੍ਹਾਂ ਨੂੰ ਸ਼ਾਬਾਸ਼ੀ ਦੇਣਗੇ। ਨੌਕਰੀਆਂ ਦੇਣ ਦੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸੇ ਨੂੰ ਵੀ ਨੌਕਰੀ ਨਹੀਂ ਦਿੱਤੀ। ਜੇਕਰ ਉਨ੍ਹਾਂ ਨੇ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਨੌਜਵਾਨ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਕਿਉਂ ਜਾਂਦੇ। 


author

rajwinder kaur

Content Editor

Related News