26 ਤਕ ਰੱਦ ਰਹੇਗੀ ਚੰਡੀਗੜ੍ਹ-ਅੰਮ੍ਰਿਤਸਰ, ਜਲਦ ਸ਼ੁਰੂ ਹੋਵੇਗਾ ਸਮੇਂ ’ਤੇ ਸੰਚਾਲਨ

Saturday, Aug 24, 2024 - 05:16 AM (IST)

26 ਤਕ ਰੱਦ ਰਹੇਗੀ ਚੰਡੀਗੜ੍ਹ-ਅੰਮ੍ਰਿਤਸਰ, ਜਲਦ ਸ਼ੁਰੂ ਹੋਵੇਗਾ ਸਮੇਂ ’ਤੇ ਸੰਚਾਲਨ

ਜਲੰਧਰ (ਪੁਨੀਤ) – ਵੱਖ-ਵੱਖ ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਟ੍ਰੇਨ ਨੰਬਰ 12411 ਚੰਡੀਗੜ੍ਹ-ਅੰਮ੍ਰਿਤਸਰ 24 ਤੋਂ 26 ਅਗਸਤ ਤਕ ਲਈ ਰੱਦ ਰੱਖੀ ਜਾ ਰਹੀ ਹੈ। ਅਗਲੇ 3-4 ਦਿਨਾਂ ਤਕ ਟ੍ਰੈਫਿਕ ਬਲਾਕ ਦਾ ਕੰਮ ਪੂਰਾ ਹੋਣ ਵਾਲਾ ਹੈ, ਜਿਸ ਕਾਰਨ ਟ੍ਰੇਨਾਂ ਦਾ ਸਮੇਂ ’ਤੇ ਸੰਚਾਲਨ ਸ਼ੁਰੂ ਹੋ ਜਾਵੇਗਾ, ਜੋ ਕਿ ਯਾਤਰੀਆਂ ਲਈ ਰਾਹਤ ਦਾ ਸਬੱਬ ਬਣੇਗਾ।

ਇਸੇ ਸਿਲਸਿਲੇ ਵਿਚ ਵੱਖ-ਵੱਖ ਟ੍ਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟ੍ਰੇਨਾਂ ਦੀ ਉਡੀਕ ਕਰਨ ਵਾਲੇ ਯਾਤਰੀ ਸਟੇਸ਼ਨ ਦੇ ਬਾਹਰ ਜਾ ਕੇ ਬੈਠ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਟ੍ਰੇਨਾਂ ਦੇ ਆਉਣ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਯਾਤਰੀ ਭੱਜ ਕੇ ਟ੍ਰੇਨਾਂ ਫੜਦੇ ਹਨ। ਇਸ ਤਰ੍ਹਾਂ ਨਾਲ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਆਪਣੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਨਾਲ ਭੱਜ ਕੇ ਟ੍ਰੇਨਾਂ ਦਾ ਫੜਨਾ ਖਤਰੇ ਨੂੰ ਸੱਦਾ ਦੇਣਾ ਹੈ।


author

Inder Prajapati

Content Editor

Related News