ਦੁਬਈ ਤੋਂ ਆਏ ਯਾਤਰੀ ਕੋਲੋਂ ਬਰਾਮਦ ਹੋਈਆਂ 2 ਕਰੋੜ ਦੀਆਂ ਸੋਨੇ ਦੀਆਂ 'ਇੱਟਾਂ'
Friday, May 27, 2022 - 09:58 AM (IST)
ਲੁਧਿਆਣਾ (ਸੇਠੀ) – ਕਸਟਮ ਕਮਿਸ਼ਨਰੇਟ ਵਿਭਾਗ ਲੁਧਿਆਣਾ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ, ਜਦੋਂ ਚੰਡੀਗੜ੍ਹ ਏਅਰਪੋਰਟ ਤੋਂ ਦੁਬਈ ਤੋਂ ਆਈਆਂ 4 ਸੋਨੇ ਦੀਆਂ ਇੱਟਾਂ ਅਤੇ 5 ਗੋਲਡ ਚੇਨਾਂ ਨੂੰ ਜ਼ਬਤ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ 25 ਮਈ ਨੂੰ ਦੁਬਈ ਤੋਂ ਚੰਡੀਗੜ੍ਹ ਆਉਣ ਵਾਲੀ ਇੰਡੀਗੋ ਫਲਾਈਟ ਨੰ. 6 ਈ 56, ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਸ਼ਾਮ 4.30 ਵਜੇ ਪੁੱਜੀ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਇਸ ਦੌਰਾਨ ਏਅਰਪੋਰਟ ਦੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਨੂੰ ਰੋਕਿਆ ਅਤੇ ਜਾਂਚਿਆ ਤਾਂ ਯਾਤਰੀ ਦੇ ਹੈਂਡ ਬੈਗ ’ਚੋਂ 2.07 ਕਰੋੜ ਦੀ ਕੀਮਤ ਵਾਲੀਆਂ 4 ਸੋਨੇ ਦੀਆਂ ਇੱਟਾਂ, ਜਿਨ੍ਹਾਂ ਦਾ ਵਜ਼ਨ 4 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ, ਜ਼ਬਤ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸਦੇ ਨਾਲ ਉਸੇ ਫਲਾਈਟ ਵਿਚ, ਕਸਟਮ ਅਧਿਕਾਰੀਆਂ ਨੇ ਇਕ ਹੋਰ ਯਾਤਰੀ ਨੂੰ ਰੋਕਿਆ ਅਤੇ 142 ਗ੍ਰਾਮ ਵਜ਼ਨ ਦੀਆਂ 5 ਸੋਨੇ ਦੀ ਚੇਨਾਂ ਵੀ ਜ਼ਬਤ ਕੀਤੀਆਂ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ