ਪ੍ਰਸ਼ਾਸਨ ਨੇ 5 ਕਮਿਊਨਿਟੀ ਸੈਂਟਰਾਂ ''ਤੇ ਪਿਆਜ਼ ਘੱਟ ਕੀਮਤ ''ਤੇ ਵੇਚਿਆ

09/27/2019 3:49:02 PM

ਚੰਡੀਗੜ੍ਹ (ਰਾਜਿੰਦਰ) : ਖੁਰਾਕ ਤੇ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਕਾਨੂੰਨੀ ਮੈਟਰੋਲੋਜੀ ਵਿਭਾਗ ਨੇ ਸ਼ਹਿਰ ਦੇ ਪੰਜ ਕਮਿਊਨਿਟੀ ਸੈਂਟਰਾਂ ਨੂੰ ਘੱਟ ਭਾਅ 'ਤੇ ਪਿਆਜ਼ ਵੇਚਿਆ। ਇਸ ਲਈ ਇਨ੍ਹਾਂ ਥਾਵਾਂ 'ਤੇ ਵਿਸ਼ੇਸ਼ ਤੌਰ 'ਤੇ ਸਟਾਲਾਂ ਲਾਈਆਂ ਗਈਆਂ ਸਨ। ਸ਼ਾਮ 4 ਵਜੇ ਤੱਕ 7.5 ਕੁਇੰਟਲ ਪਿਆਜ਼ 32 ਰੁਪਏ ਪ੍ਰਤੀ ਕਿੱਲੋ ਵਿਕ ਗਿਆ। ਇਹ ਕੈਂਪ ਕਮਿਊਨਿਟੀ ਸੈਂਟਰ ਮਨੀਮਾਜਰਾ, ਧਨਾਸ, ਵਿਕਾਸ ਨਗਰ ਮੌਲੀਜਾਗਰਾਂ, ਰਾਮ ਦਰਬਾਰ ਅਤੇ ਮਲੋਆ ਵਿਖੇ ਸਥਾਪਤ ਕੀਤੇ ਗਏ ਸਨ।
ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਦਿਨ ਹੀ ਉਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਹੀ ਕਾਰਨ ਹੈ ਕਿ ਪਿਆਜ ਸਵੇਰੇ ਕੁਝ ਕਮਿਊਨਿਟੀ ਸੈਂਟਰਾਂ 'ਚ ਖਤਮ ਹੋ ਗਿਆ ਸੀ, ਜਿਸ ਕਾਰਨ ਮੁਲਾਜ਼ਮ ਬਹੁਤ ਪਹਿਲਾਂ ਹੀ ਉੱਥੋਂ ਵਿਹਲੇ ਹੋ ਗਏ ਸਨ। ਵਿਭਾਗ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਪਿਆਜ਼ ਦੀ ਮਾਤਰਾ ਨੂੰ ਹੋਰ ਵਧਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਿਆਜ ਨੂੰ ਘੱਟ ਕੀਮਤ 'ਤੇ ਵੇਚਣ ਦੀ ਉਨ੍ਹਾਂ ਦੀ ਕੋਸ਼ਿਸ਼ ਸਫਲ ਰਹੀ ਹੈ ਕਿਉਂਕਿ ਲੋਕ ਉਸ 'ਚ ਸ਼ਾਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਪਿਆਜ਼ਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਤੱਕ ਘੱਟ ਭਾਅ 'ਤੇ ਪਿਆਜ਼ ਵਚੇਣ ਦੀ ਆਪਣੀ ਮੁਹਿੰਮ ਜਾਰੀ ਰੱਖੇਗਾ। ਇਸ ਤੋਂ ਇਲਾਵਾ ਪਿਆਜ਼ ਦੀ ਵਿਕਰੀ ਲਈ ਵਿਭਾਗ ਵਲੋਂ ਮੋਬਾਇਲ ਵੈਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਲੋਕਾਂ ਦੀ ਸਹੂਲਤ ਲਈ ਇਨ੍ਹਾਂ ਨੂੰ ਬੁੜੈਲ ਅਤੇ ਡੱਡੂਮਾਜਰਾ 'ਚ ਲਾਇਆ ਗਿਆ ਹੈ।


Babita

Content Editor

Related News