ਚੰਡੀਗੜ੍ਹ ਦੀ ਐਕਟਿਵਾ ਨੂੰ ਦਿੱਲੀ 'ਚ ਕਾਰ ਦੱਸਦਿਆਂ ਕੱਟਿਆ 'ਚਲਾਨ', ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Friday, Dec 18, 2020 - 02:42 PM (IST)
ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ 'ਚ ਰਜਿਸਟਰਡ ਐਕਟਿਵਾ ਨੂੰ ਦਿੱਲੀ 'ਚ ਕਾਰ ਦੱਸਦੇ ਹੋਏ ਉਸ ਦਾ ਰੈੱਡ ਲਾਈਟ ਜੰਪ ਕਰਨ ਦਾ ਚਲਾਨ ਕੱਟਿਆ ਗਿਆ ਹੈ। ਐਕਟਿਵਾ ਮਾਲਕ ਬੈਂਕ 'ਚ ਬਤੌਰ ਅਸਿਸਟੈਂਟ ਮੈਨੇਜਰ ਪ੍ਰਿਅੰਵਦਾ ਜੈਨ ਨੂੰ ਚਲਾਨ ਕੱਟੇ ਜਾਣ ਨਾਲ ਸਬੰਧਿਤ ਦਿੱਲੀ ਪੁਲਸ ਦਾ ਨੋਟਿਸ ਮਿਲਿਆ ਤਾਂ ਉਹ ਹੈਰਾਨ ਰਹਿ ਗਈ ਕਿ ਉਹ ਐਕਟਿਵਾ ਲੈ ਕੇ ਕਦੇ ਦਿੱਲੀ ਨਹੀ ਗਈ ਤਾਂ ਉਨ੍ਹਾਂ ਦਾ ਉੱਥੇ ਚਲਾਨ ਕਿਵੇਂ ਹੋ ਗਿਆ ਅਤੇ ਉਨ੍ਹਾਂ ਦੀ ਐਕਟਿਵਾ ਨੂੰ ਪੁਲਸ ਨੇ ਕਾਰ ਦੱਸਦੇ ਹੋਏ ਕਿਵੇਂ ਉਸ ਦਾ ਚਲਾਨ ਕੱਟਿਆ ਹੈ? ਉੱਥੇ ਹੀ ਪ੍ਰਿਅੰਵਦਾ ਨੇ ਆਪਣੀ ਐਕਟਿਵਾ ਦੇ ਰਜਿਸਟ੍ਰੇਸ਼ਨ ਨੰਬਰ ਦੀ ਦੁਰਵਰਤੋਂ ਕੀਤੇ ਜਾਣ ਨਾਲ ਸਬੰਧਿਤ ਸ਼ਿਕਾਇਤ ਚੰਡੀਗੜ੍ਹ ਅਤੇ ਦਿੱਲੀ ਪੁਲਸ ਨੂੰ ਮੇਲ ਰਾਹੀਂ ਭੇਜੀ ਹੈ।
ਇਹ ਵੀ ਪੜ੍ਹੋ : ਕੁੜੀ ਨੇ ਹੋਟਲ 'ਚ ਸਰਕਾਰੀ ਮੁਲਾਜ਼ਮ ਦੇ ਉਡਾ ਛੱਡੇ ਹੋਸ਼, ਗੰਦੀ ਖੇਡ ਖੇਡਦਿਆਂ ਬੁਣਿਆ ਵੱਡਾ ਜਾਲ
15 ਦਸੰਬਰ ਨੂੰ ਚਲਾਨ ਦਾ ਮੈਸੇਜ ਆਇਆ ਸੀ ਮੋਬਾਇਲ ’ਤੇ
ਸੈਕਟਰ-22 ਸਥਿਤ ਯੂਨੀਅਨ ਬੈਂਕ 'ਚ ਬਤੌਰ ਅਸਿਸਟੈਂਟ ਮੈਨੇਜਰ ਤਾਇਨਾਤ ਪ੍ਰਿਅੰਵਦਾ ਨੇ ਦੱਸਿਆ ਕਿ 15 ਦਸੰਬਰ ਦੀ ਰਾਤ ਨੂੰ ਉਨ੍ਹਾਂ ਦੇ ਮੋਬਾਇਲ ’ਤੇ ਉਨ੍ਹਾਂ ਦਾ ਟ੍ਰੈਫਿਕ ਚਲਾਨ ਕੀਤੇ ਜਾਣ ਨਾਲ ਸਬੰਧਿਤ ਮੈਸੇਜ ਆਇਆ। ਮੈਸੇਜ 'ਚ ਭੇਜਿਆ ਗਿਆ ਲਿੰਕ ਖੋਲ੍ਹਣ ’ਤੇ ਪਾਇਆ ਕਿ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਤੋਂ ਚੰਡੀਗੜ੍ਹ 'ਚ ਰਜਿਸਟਰਡ ਕਾਰ ਦਾ ਮਾਡਲ ਡਾਊਨ ਰੋਡ ’ਤੇ ਓਵਰ ਸਪੀਡ ਦਾ ਟ੍ਰੈਫਿਕ ਚਲਾਨ ਕੀਤੇ ਜਾਣ ਨਾਲ ਸਬੰਧਿਤ ਨੋਟਿਸ ਭੇਜਿਆ ਹੈ, ਜਿਸ ਨੰਬਰ ਦਾ ਉਨ੍ਹਾਂ ਨੂੰ ਚਲਾਨ ਭੇਜਿਆ ਗਿਆ ਹੈ, ਅਸਲ 'ਚ ਉਹ ਨੰਬਰ ਉਨ੍ਹਾਂ ਦੀ ਐਕਟਿਵਾ ਦਾ ਹੈ, ਜੋ ਉਨ੍ਹਾਂ ਦੇ ਨਾਂ ਨਾਲ ਰਜਿਸਟਰਡ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਾਹਨ ਦਾ ਚਲਾਨ ਹੋਣ ਦੀ ਡਿਟੇਲ ਪਰਖਣ ਲਈ ਪ੍ਰਯੋਗ ਕੀਤੀ ਜਾਣ ਵਾਲੀ ਐਪ ਨੂੰ ਖੰਗਾਲਿਆ ਤਾਂ ਪਾਇਆ ਕਿ ਦਿੱਲੀ ਪੁਲਸ ਵੱਲੋਂ ਉਨ੍ਹਾਂ ਦੀ ਐਕਟਿਵਾ ਦੇ ਨੰਬਰ ਦੇ ਚਾਰ ਟ੍ਰੈਫਿਕ ਚਲਾਨ ਕੱਟੇ ਗਏ ਹਨ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਹਰ ਚਲਾਨ ਕਾਰ ਦਾ ਸੀ। ਪੁਲਸ ਵਲੋਂ ਚਲਾਨ ਕੀਤੇ ਜਾਣ ਨਾਲ ਸਬੰਧਿਤ ਜੋ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ, ਉਸ ਦੇ ਨਾਲ ਪੁਲਸ ਨੇ ਉੱਥੇ ਲਾਈਟ ਪੁਆਇੰਟ ਅਤੇ ਹੋਰ ਜਗ੍ਹਾ ’ਤੇ ਲੱਗੇ ਕੈਮਰਿਆਂ ਨਾਲ ਕੈਪਚਰ ਕੀਤੀ ਗਈ ਫੋਟੋ ਵੀ ਭੇਜੀ, ਜਿਸ ਦੇ ਉਨ੍ਹਾਂ ਦੀ ਐਕਟਿਵਾ ਦਾ ਨੰਬਰ ਇਕ ਕਾਰ ’ਤੇ ਲੱਗਾ ਹੋਇਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਰਾਜਪੁਰਾ 'ਚ 'ਜਾਅਲੀ ਸੈਨੇਟਾਈਜ਼ਰ' ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਵੱਡੀ ਮਾਤਰਾ 'ਚ ਸਮੱਗਰੀ ਬਰਾਮਦ
ਚੰਡੀਗੜ੍ਹ ਅਤੇ ਦਿੱਲੀ ਪੁਲਸ ਨੂੰ ਮੇਲ ਰਾਹੀਂ ਦਿੱਤੀ ਸ਼ਿਕਾਇਤ
ਪ੍ਰਿਅੰਵਦਾ ਦੀ ਐਕਟਿਵਾ ਦਾ ਦਿੱਲੀ 'ਚ ਚਲਾਨ ਕੱਟੇ ਜਾਣ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਤੁਰੰਤ ਸ਼ਿਕਾਇਤ ਦਿੱਲੀ ਅਤੇ ਚੰਡੀਗੜ੍ਹ ਪੁਲਸ ਦੇ ਅਧਿਕਾਰੀਆਂ ਨੂੰ ਮੇਲ ਦੇ ਜ਼ਰੀਏ ਭੇਜੀ। ਪ੍ਰਿਅੰਵਦਾ ਦਾ ਕਹਿਣਾ ਹੈ ਕਿ ਦਿੱਲੀ 'ਚ ਕੋਈ ਵਿਅਕਤੀ ਉਨ੍ਹਾਂ ਦੀ ਐਕਟਿਵਾ ਨੰਬਰ ਸੀ. ਐੱਚ. 01 ਸੀ. ਏ. 6676 ਨੂੰ ਕਾਰ ’ਤੇ ਲਾ ਕੇ ਘੁੰਮ ਰਿਹਾ ਹੈ, ਜਿਸ ਦੇ ਚਲਦੇ ਹੀ ਲਗਾਤਾਰ ਉਸ ਦੇ ਚਲਾਨ ਹੋ ਰਹੇ ਹਨ ਅਤੇ ਪੁਲਸ ਉਨ੍ਹਾਂ ਨੂੰ ਨੋਟਿਸ ਭੇਜ ਰਹੀ ਹੈ। ਉਹ ਵਿਅਕਤੀ ਉਸ ਦੇ ਐਕਟਿਵਾ ਦੇ ਨੰਬਰ ਦੀ ਦੁਰਵਰਤੋਂ ਕਰ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ