ਚੰਡੀਗੜ੍ਹ ਜ਼ਿਲ੍ਹੇ ’ਚ ਕੋਰੋਨਾ ਦੇ 207 ਨਵੇਂ ਕੇਸ ਆਏ ਸਾਹਮਣੇ

Sunday, Sep 27, 2020 - 02:44 AM (IST)

ਚੰਡੀਗੜ੍ਹ/ਮੋਹਾਲੀ, (ਪਾਲ/ਪਰਦੀਪ)- ਸ਼ਨੀਵਾਰ ਨੂੰ ਸ਼ਹਿਰ ਵਿਚ ਇਕ ਵੀ ਕੋਰੋਨਾ ਮਰੀਜ਼ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ। ਸਤੰਬਰ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦਿਨ ਇਕ ਵੀ ਮੌਤ ਨਹੀਂ ਹੋਈ। ਰੋਜ਼ਾਨਾ ਔਸਤਨ 5 ਮਰੀਜ਼ਾਂ ਦੀ ਮੌਤ ਹੋ ਰਹੀ ਸੀ। ਅਜਿਹੇ ’ਚ ਇਹ ਕੁਝ ਰਾਹਤ ਦੀ ਗੱਲ ਹੈ। ਪਿਛਲੇ ਮਹੀਨੇ 30 ਅਗਸਤ ਤੋਂ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਮੌਤ ਦਾ ਅੰਕੜਾ ਵੱਧ ਰਿਹਾ ਸੀ। 29 ਅਗਸਤ ਨੂੰ ਇਕ ਵੀ ਮੌਤ ਸ਼ਹਿਰ ਵਿਚ ਦਰਜ ਨਹੀਂ ਹੋਈ ਸੀ। 88 ਮੌਤਾਂ ਇਸ ਮਹੀਨੇ ਵਿਚ ਹੁਣੇ ਤੱਕ ਹੋ ਚੁੱਕੀਆਂ ਹਨ। ਹੁਣ ਤੱਕ ਕੁਲ 145 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ਸ਼ਨੀਵਾਰ ਨੂੰ ਸ਼ਹਿਰ ਵਿਚ ਕੋਰੋਨਾ ਦੇ 207 ਨਵੇਂ ਕੇਸ ਮਿਲੇ। ਇਸ ਦੇ ਨਾਲ ਹੀ ਕੁਝ ਮਰੀਜ਼ਾਂ ਦੀ ਗਿਣਤੀ ਹੁਣ 11380 ਹੋ ਗਈ ਹੈ। ਇਨ੍ਹਾਂ ਵਿਚ 122 ਪੁਰਸ਼ ਅਤੇ 85 ਔਰਤਾਂ ਹਨ। 260 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ। ਐਕਟਿਵ ਮਰੀਜ਼ ਹੁਣ 2298 ਰਹਿ ਗਏ ਹਨ। ਪੰਚਕੂਲਾ ਜ਼ਿਲੇ ਵਿਚ ਸ਼ਨੀਵਾਰ ਨੂੰ 153 ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਪੁਸ਼ਟੀ ਹੋਈ ਅਤੇ 2 ਮਰੀਜ਼ਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਪਿੰਡ ਚੌਕੀ ਨਿਵਾਸੀ 84 ਸਾਲਾ ਵਿਅਕਤੀ ਅਤੇ ਸੈਕਟਰ-19 ਨਿਵਾਸੀ 62 ਸਾਲਾ ਔਰਤ ਸ਼ਾਮਲ ਹੈ। ਮੋਹਾਲੀ ਜ਼ਿਲੇ ’ਚ ਕੋਰੋਨਾ ਦੇ 152 ਨਵੇਂ ਕੇਸ ਸਾਹਮਣੇ ਆਏ ਜਦੋਂ ਕਿ 1 ਮਰੀਜ਼ ਦੀ ਮੌਤ ਹੋ ਗਈ। ਪੀਰਮੁਛੱਲਾ ਦੀ 64 ਸਾਲਾ ਔਰਤ ਦੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ, ਉੱਧਰ ਮੋਹਾਲੀ ਜ਼ਿਲੇ ਵਿਚ ਕੋਵਿਡ-19 ਦੇ 359 ਮਰੀਜ਼ ਠੀਕ ਹੋਏ ਹਨ ਅਤੇ 152 ਪਾਜ਼ੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 1 ਮਰੀਜ਼ ਦੀ ਮੌਤ ਹੋ ਗਈ ਹੈ।

ਇਨ੍ਹਾਂ ਸੈਕਟਰਾਂ ਤੋਂ ਆਏ ਕੇਸ

2, 5, 7, 10,11, 12, 15, 17, 18, 19, 20, 22, 23, 24, 25, 26, 27, 28, 29, 30, 31, 32, 33, 34, 35, 36, 37, 38, 39, 40, 41, 42, 43, 44, 45, 46, 47, 48, 49, 50, 51, 52, 56, 61, 38 ਵੈਸਟ, ਦੜਵਾ, ਬਹਿਲਾਣਾ, ਕਿਸ਼ਨਗੜ੍ਹ, ਧਨਾਸ, ਡੱਡੂਮਾਜਰਾ, ਮੌਲੀਜਾਗਰਾਂ, ਮਨੀਮਾਜਰਾ, ਮਲੋਆ, ਰਾਮਦਰਬਾਰ, ਖੁੱਡਾ ਲਾਹੌਰਾ, ਖੁੱਡਾ ਆਲੀਸ਼ੇਰ, ਪੀ. ਜੀ. ਆਈ., ਸਾਰੰਗਪੁਰ, ਰਾਏਪੁਰ ਖੁਰਦ, ਇੰਡਸਟ੍ਰੀਅਲ ਏਰੀਆ ਫੇਜ਼-1, ਪਲਸੌਰਾ।

 

ਪਿਛਲੇ 12 ਦਿਨਾਂ ’ਚ ਹੋਈਆਂ ਮੌਤਾਂ

ਤਾਰੀਖ                             ਮੌਤ

26 ਸਤੰਬਰ                      0

25 ਸਤੰਬਰ                      1

24 ਸਤੰਬਰ                      4

23 ਸਤੰਬਰ                      10

22 ਸਤੰਬਰ                      4

21 ਸਤੰਬਰ                      3

20 ਸਤੰਬਰ                      4

19 ਸਤੰਬਰ                      6

18 ਸਤੰਬਰ                            4

17 ਸਤੰਬਰ                            5

16 ਸਤੰਬਰ                            6

15 ਸਤੰਬਰ                            1

ਫੋਟੋ : 4 (ਪਰਮਜੀਤ)

ਟ੍ਰਾਇਲ : ਦੂਜੇ ਦਿਨ ਤਿੰਨ ਹੋਰ ਲੋਕਾਂ ਨੂੰ ਦਿੱਤੀ ਵੈਕਸੀਨ

ਚੰਡੀਗੜ੍ਹ, (ਪਾਲ)-ਸ਼ੁੱਕਰਵਾਰ ਤੋਂ ਪੀ. ਜੀ. ਆਈ. ’ਚ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਕੋਵਿਸ਼ੀਲਡ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਜਿੱਥੇ ਤਿੰਨ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਸੀ, ਉਥੇ ਹੀ ਦੂਜੇ ਦਿਨ ਸ਼ਨੀਵਾਰ ਨੂੰ ਤਿੰਨ ਅਤੇ ਵਾਲੰਟੀਅਰਜ਼ ਨੂੰ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। ਇਸ ਦੇ ਨਾਲ ਹੀ 10 ਲੋਕਾਂ ਦੀ ਸਕਰੀਨਿੰਗ ਕੀਤੀ ਗਈ। ਹਾਲੇ 6 ਲੋਕਾਂ ਨੂੰ ਡੋਜ਼ ਦਿੱਤੀ ਜਾ ਚੁੱਕੀ ਹੈ, ਉੱਥੇ ਹੀ 23 ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜੋ ਟ੍ਰਾਇਲ ਵਿਚ ਵਾਲੰਟਰੀ ਹਿੱਸਾ ਲੈਣ ਲਈ ਫਿੱਟ ਪਾਏ ਗਏ ਹਨ। ਡਾਕਟਰਾਂ ਮੁਤਾਬਕ ਅਗਲੇ 15 ਦਿਨ ਵੈਕਸੀਨ ਦਾ ਅਸਰ ਇਨ੍ਹਾਂ ਦੇ ਸਰੀਰ ਵਿਚ ਵਿਖਾਈ ਦੇਣ ਲੱਗੇਗਾ, ਜਿਸ ਨਾਲ ਪਤਾ ਚੱਲ ਸਕੇਗਾ ਕਿ ਸਰੀਰ ’ਚ ਐਂਟੀਬਾਡੀ ਬਣ ਰਹੀਆਂ ਹਨ ਜਾਂ ਨਹੀਂ। ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਤਾਂ ਇਨ੍ਹਾਂ ਨੂੰ ਨਹੀਂ ਹੋ ਰਿਹਾ। 29 ਦਿਨਾਂ ਤੋਂ ਬਾਅਦ ਉਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਜਾਵੇਗੀ। ਨਵੰਬਰ ਤੱਕ ਸਾਰੇ ਵਾਲੰਟਰੀ ਲੋਕਾਂ ਨੂੰ ਵੈਕਸੀਨ ਦੇਣੀ ਹੈ। ਦੋ ਡੋਜ਼ ਦੇਣ ਤੋਂ ਬਾਅਦ ਉਨ੍ਹਾਂ ਨੂੰ 6 ਮਹੀਨੇ ਤੱਕ ਫਾਲੋਅਪ ਲਈ ਬੁਲਾਇਆ ਜਾਵੇਗਾ।


Bharat Thapa

Content Editor

Related News