ਅਕਾਲੀ ਵਰਕਰਾਂ ’ਚ ਲੋਕ ਸਭਾ ਚੋਣਾਂ ਪ੍ਰਤੀ ਭਾਰੀ ਉਤਸ਼ਾਹ : ਗੁਰੂ
Saturday, Mar 16, 2019 - 04:48 AM (IST)
ਚੰਡੀਗੜ੍ਹ (ਜਟਾਣਾ)-ਪਿੰਡ ਲਖਨਪੁਰਪੁਰ ਵਿਖੇ ਵਰਿੰਦਰ ਸਿੰਘ ਬਿੰਦਾ ਤੇ ਬੀ. ਸੀ. ਵਿੰਗ ਦੇ ਪ੍ਰਧਾਨ ਬਲਜੀਤ ਸਿੰਘ ਲਖਨਪੁਰ ਦੀ ਅਗਵਾਈ ’ਚ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਬੱਸੀ ਪਠਾਣਾਂ ਤੋਂ ਸ਼੍ਰ੍ਰ੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਦਰਬਾਰਾ ਸਿੰਘ ਗੁਰੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਅਕਾਲੀ ਦਲ ਦੀ ਮੀਟਿੰਗ ਦੋਵਾਂ ਨੌਜਵਾਨਾਂ ਆਗੂਆਂ ਦੀ ਅਗਵਾਈ ’ਚ ਵਧੇਰੇ ਇਕੱਠ ਹੋ ਜਾਣ ਕਾਰਨ ਰੈਲੀ ਦਾ ਰੂਪ ਧਾਰ ਗਈ। ਵਰਕਰਾਂ ਨਾਲ ਵਿਚਾਰਾਂ ਕਰਦਿਆਂ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਖਾਸ ਕਰ ਕੇ ਯੂਥ ਵਿੰਗ ਵਿਚ ਲੋਕ ਸਭਾ ਚੋਣਾਂ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਮੀਟਿੰਗ ਵਿਚ ਗੁਰੂ ਨੇ ਵਰਕਰਾਂ ਨਾਲ ਕਈ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਤੇ ਜ਼ਿਲੇ ’ਚ ਹੋਈ ਬੀ. ਸੀ. ਵਿੰਗ ਦੀ ਮੀਟਿੰਗ ਨੂੰ ਸਫਲ ਬਣਾਉਣ ਲਈ ਬਲਜੀਤ ਲਖਨਪੁਰ ਤੇ ਵਰਿੰਦਰ ਬਿੰਦਾ ਦੀ ਸ਼ਲਾਘਾ ਵੀ ਕੀਤੀ। ਮੀਟਿੰਗ ਵਿਚ ਡਾ. ਜਗਦੀਪ ਸਿੰਘ ਰਾਣਾ, ਸਰਕਲ ਜਥੇਦਾਰ ਕੁਲਵਿੰਦਰ ਸਿੰਘ ਬਿਲਾਸਪੁਰ, ਪ੍ਰਹਲਾਦ ਸਿੰਘ ਅਜਨੇਰ, ਗੁਰਮੀਤ ਸਿੰਘ ਨਾਨੋਵਾਲ, ਹੈਪੀ ਲਖਨਪੁਰ ਤੇ ਹਰਭਜਨ ਸਿੰਘ ਆਦਿ ਹਾਜ਼ਰ ਸਨ।