ਪੰਜਾਬੀਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਹੋਸ਼ ਉਡਾ ਦੇਵੇਗੀ ਇਹ ਡਰਾਉਣੀ ਰਿਪੋਰਟ

Saturday, Jan 04, 2025 - 12:22 PM (IST)

ਪੰਜਾਬੀਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਹੋਸ਼ ਉਡਾ ਦੇਵੇਗੀ ਇਹ ਡਰਾਉਣੀ ਰਿਪੋਰਟ

ਚੰਡੀਗੜ੍ਹ : ਪੰਜਾਬ ਵਾਸੀਆਂ 'ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਦਰਅਸਲ ਕੇਂਦਰੀ ਭੂਜਲ ਬੋਰਡ ਦੀ ਸਲਾਨਾ ਰਿਪੋਰਟ ਨੇ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਡਰਾਉਣੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ 30 ਫ਼ੀਸਦੀ ਪਾਣੀ ਦੇ ਸੈਂਪਲਾਂ 'ਚ ਯੂਰੇਨੀਅਮ ਦੀ ਵੱਧ ਮਾਤਰਾ ਮਿਲੀ ਹੈ। ਜਾਣਕਾਰੀ ਮੁਤਾਬਕ ਮਾਲਵਾ ਖੇਤਰ 'ਚ ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬਾਬਾ ਫ਼ਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ, ਫ਼ਰੀਦਕੋਟ ਅਤੇ ਜਰਮਨੀ ਦੀ ਮਾਈਕ੍ਰੋਟਰੇਸ ਮਿਨਰਲ ਲੈਬ ਵਲੋਂ ਵੀ ਯੂਰੇਨੀਅਮ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕਿਸਾਨਾਂ ਨਾਲ ਭਰੀ ਮਿੰਨੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, ਮਚੀ ਹਾਹਾਕਾਰ (ਤਸਵੀਰਾਂ)

ਇਨ੍ਹਾਂ ਸਾਰਿਆਂ ਦੀਆਂ ਰਿਪੋਰਟਾਂ ਦੇ ਮੁਤਾਬਕ ਪਾਣੀ ਦੇ ਨਾਲ-ਨਾਲ ਖਾਣ-ਪੀਣ ਦੀਆਂ ਵਸਤੂਆਂ 'ਚ ਵੀ ਯੂਰੇਨੀਅਮ ਦੀ ਮਾਤਰਾ ਮਾਪ ਦੰਡਾਂ ਨਾਲੋਂ ਕਿਤੇ ਗੁਣਾ ਵੱਧ ਹੈ। ਇਸ ਕਾਰਨ ਮਾਲਵਾ ਇਲਾਕੇ ਦੇ ਲੋਕ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ 'ਚ ਅਪੰਗਤਾ ਅਤੇ ਵਾਲ ਚਿੱਟੇ ਹੋ ਰਹੇ ਹਨ ਅਤੇ ਕੱਦ ਵੀ ਨਹੀਂ ਵੱਧ ਰਹੇ। ਵਿਸ਼ਵ ਸਿਹਤ ਸੰਗਠਨ ਨੇ ਪਾਣੀ 'ਚ ਯੂਰੇਨੀਅਨ ਦੀ ਮਾਤਰਾ 15 ਪਾਰਟ ਪ੍ਰਤੀ ਬਿਲੀਅਨ (ਪੀ. ਪੀ. ਬੀ.) ਨੂੰ ਸੁਰੱਖਿਅਤ ਮੰਨਿਆ ਹੈ ਪਰ ਬਠਿੰਡਾ ਦੇ 22 ਪਿੰਡਾਂ ਦੇ ਪਾਣੀ 'ਚ ਯੂਰੇਨੀਅਮ (ਮਾਈਕ੍ਰੋਗ੍ਰਾਮ ਪ੍ਰਤੀ ਲੀਟਰ) ਦੀ ਮਾਤਰਾ ਇਸ ਤੋਂ ਕਈ ਗੁਣਾ ਜ਼ਿਆਦਾ ਮਿਲੀ ਹੈ। ਜੱਜਲ, ਗਿਆਨਾ, ਮਲਕਾਨਾ 'ਚ ਸਭ ਤੋਂ ਵੱਧ ਯੂਰੇਨੀਅਮ ਦੀ ਮਾਤਰਾ ਮਿਲੀ ਹੈ। ਇਨ੍ਹਾਂ ਪਿੰਡਾਂ 'ਚ ਕੈਂਸਰ ਦੀ ਬੀਮਾਰੀ ਸਭ ਤੋਂ ਜ਼ਿਆਦਾ ਹੈ। ਪਿੰਡ ਜੱਜਲ ਤਾਂ ਜਾਣਿਆ ਹੀ ਕੈਂਸਰ ਲਈ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਆ ਗਈ ਸਭ ਤੋਂ ਵੱਡੀ Lottery ਸਕੀਮ, ਜਾਣੋ ਕਿੰਨੇ ਕਰੋੜ ਦਾ ਹੋਵੇਗਾ ਪਹਿਲਾ ਇਨਾਮ (ਵੀਡੀਓ)
ਖਾਣ-ਪੀਣ ਦੀਆਂ ਵਸਤਾਂ 'ਚ ਵੀ ਯੂਰੇਨੀਅਮ
ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ ਨੇ ਬਠਿੰਡਾ ਜ਼ਿਲ੍ਹੇ ਦੇ 4 ਪਿੰਡਾਂ ਕਰਮਗੜ੍ਹ ਸੱਤਰਾਂ ਢਿੱਲਵਾਂ, ਗਿਆਨਾ ਤੇ ਘੁੱਦਾ ਦੇ ਪਾਣੀ 'ਚ ਯੂਰੇਨੀਅਮ ਦਾ ਖ਼ੁਲਾਸਾ ਕੀਤਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਪੰਜ ਗੁਣਾ ਵੱਧ ਯੂਰੇਨੀਅਮ ਵਾਲਾ ਪਾਣੀ ਪੀ ਰਹੇ ਹਨ। ਖਾਣ-ਪੀਣ ਵਾਲੀਆਂ ਵਸਤਾਂ ਜਿਵੇਂ ਕਿ ਦੁੱਧ, ਦਾਲਾਂ ਤੇ ਸਬਜ਼ੀਆਂ 'ਚ ਵੀ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਮਿਲੀ ਹੈ।
ਵਿਗਿਆਨੀ ਕਰਨਗੇ ਜਾਂਚ
ਹੁਣ ਫਿਰ 6 ਮੈਂਬਰੀ ਵਿਗਿਆਨੀਆਂ ਦੀ ਕਮੇਟੀ ਇਸ ਸਬੰਧੀ ਖੋਜ ਕਰੇਗੀ। ਇਸ ਬਾਰੇ ਬਠਿੰਡਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਦੇਸ਼ ਦੇ ਚੋਟੀ ਦੇ ਸੰਸਥਾਨਾੰ ਨਾਲ ਸਾਂਝੀ ਗੱਲਬਾਤ ਤੋਰੀ ਹੈ। ਇਹ ਕਮੇਟੀ ਪਾਣੀ 'ਚ ਮੌਜੂਦ ਭਾਰੀ ਧਾਤਾਂ ਅਤੇ ਯੂਰੇਨੀਅਮ ਦੀ ਪਾਣੀ 'ਚ ਮੌਜੂਦਗੀ ਅਤੇ ਇਸ ਦੇ ਹੱਲ ਦਾ ਯਤਨ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
 

 


author

Babita

Content Editor

Related News