ਸਰਬੱਤ ਦਾ ਭਲਾ ਟਰੱਸਟ ਨੇ ਲਾਭਪਾਤਰੀਆਂ ਨੂੰ ਦਿੱਤੀ ਸਹਾਇਤਾ ਰਾਸ਼ੀ

Saturday, Mar 16, 2019 - 04:47 AM (IST)

ਸਰਬੱਤ ਦਾ ਭਲਾ ਟਰੱਸਟ ਨੇ ਲਾਭਪਾਤਰੀਆਂ ਨੂੰ ਦਿੱਤੀ ਸਹਾਇਤਾ ਰਾਸ਼ੀ
ਚੰਡੀਗੜ੍ਹ (ਜਟਾਣਾ)-ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐੱਸ. ਪੀ. ਸਿੰਘ ਉਬਰਾਏ ਵਲੋਂ ਚਲਾਏ ਜਾ ਰਹੇ ਮਨੁੱਖਤਾ ਦੇ ਭਲੇ ਦੇ ਕੰਮਾਂ ਤਹਿਤ ਐਡਵੋਕੇਟ ਸਵਰਨਜੀਤ ਕੌਰ ਵਲੋਂ 35 ਵਿਅਕਤੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ। ਸਵਰਨਜੀਤ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵਲੋਂ ਹੋਰ ਵੀ ਬਹੁਤ ਸਾਰੇ ਕਾਰਜ ਸੂਬੇ ਭਰ ’ਚ ਚਲਾਏ ਜਾ ਰਹੇ ਹਨ, ਜਿਨ੍ਹਾਂ ਦਾ ਲਾਭਪਾਤਰੀ ਲਾਭ ਲੈ ਰਹੇ ਹਨ। ਇਸ ਮੌਕੇ ਮਨਜੀਤ ਸਿੰਘ ਮਨੈਲਾ, ਗਰੀਬ ਦਾਸ ਫਰੋਰ, ਕੁਲਵੀਰ ਕੌਰ ਮਨੈਲਾ, ਸੰਗੀਤਾ ਰਾਣੀ ਤੋਂ ਇਲਾਵਾ ਹੋਰ ਵੀ ਲਾਭਪਾਤਰੀ ਹਾਜ਼ਰ ਸਨ।

Related News