ਚੰਡੀਗੜ੍ਹ : ਯੂਨੀਵਰਸਿਟੀ ਦੇ ਨੋਟਿਸ ਬੋਰਡ ''ਤੇ ਲਿਖਿਆ ਗਰਲਫ੍ਰੈਂਡ-ਬੁਆਏਫ੍ਰੈਂਡ ਲਾਜ਼ਮੀ

Friday, Aug 24, 2018 - 10:05 PM (IST)

ਚੰਡੀਗੜ੍ਹ : ਯੂਨੀਵਰਸਿਟੀ ਦੇ ਨੋਟਿਸ ਬੋਰਡ ''ਤੇ ਲਿਖਿਆ ਗਰਲਫ੍ਰੈਂਡ-ਬੁਆਏਫ੍ਰੈਂਡ ਲਾਜ਼ਮੀ

ਚੰਡੀਗੜ੍ਹ—ਚੰਡੀਗੜ੍ਹ ਯੂਨੀਵਰਸਿਟੀ ਦੇ ਨੋਟਿਸ ਬੋਰਡ 'ਤੇ ਲਿਖੀ ਇਕ ਸੂਚਨਾ ਵਾਇਰਲ ਹੋ ਗਈ ਹੈ। ਇਸ ਨੋਟਿਸ ਬੋਰਡ 'ਤੇ ਲਿਖਿਆ ਸੀ ਕਿ ਜੇਕਰ ਕੋਈ ਵਿਦਿਆਰਥੀ ਜਾਂ ਵਿਦਿਆਰਥਣ ਬਿਨ੍ਹਾ ਗਰਲਫ੍ਰੈਂਡ ਅਤੇ ਬੁਆਏਫ੍ਰੈਂਡ ਦੇ ਮਿਲਿਆ ਤਾਂ ਉਸ ਖਿਲਾਫ ਕਰਵਾਈ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਲੈਟਰਹੈੱਡ 'ਤੇ ਲਿਖੀ ਇਹ ਸੂਚਨਾ ਯੂਨੀਵਰਸਿਟੀ ਦੇ ਨੋਟਿਸ ਬੋਰਡ 'ਤੇ ਚਪਕਾ ਦਿੱਤੀ ਗਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਹੜਕੰਪ ਮੱਚ ਗਿਆ। ਜਾਂਚ 'ਚ ਪਤਾ ਲੱਗਿਆ ਕਿ ਇਹ ਸ਼ਰਾਰਤ ਇਕ ਵਿਦਿਆਰਥੀ ਨੇ ਕੀਤੀ ਸੀ। 
ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟਿਸ ਬੋਰਡ 'ਤੇ ਇਸ ਸੂਚਨਾ ਨੂੰ ਚਪਕਾਉਣ ਵਾਲੇ ਨੂੰ ਯੂਨੀਵਰਸਿਟੀ 'ਚੋਂ ਬਾਹਰ ਕੱਢ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਨੋਟਿਸ ਬੋਰਡ 'ਤੇ ਇਕ ਸੂਚਨਾ ਚਪਕਾ ਦਿੱਤੀ ਗਈ ਸੀ। ਇਸ 'ਚ ਲਿਖਿਆ ਸੀ ਕਿ 13 ਅਗਸਤ ਤਕ ਸਾਰੇ ਵਿਦਿਆਰਥੀ ਜਾਂ ਵਿਦਿਆਰਥਣ ਗਰਲਫ੍ਰੈਂਡ ਅਤੇ ਬੁਆਏਫ੍ਰੈਂਡ ਬਣਾ ਲੈਣ। ਇਹ ਸੂਚਨਾ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਚ ਵਾਇਰਲ ਹੋ ਗਈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸ਼ਰਾਰਤ 'ਤੇ ਨਰਾਜ਼ਗੀ ਜਾਹਰ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।
ਡੀਨ ਸਟੂਡੈਂਟ ਵੈਲਫੇਅਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ 'ਚ ਪਾਇਆ ਗਿਆ ਹੈ ਕਿ ਇਕ ਵਿਦਿਆਰਥੀ ਨੇ ਯੂਨੀਵਰਸਿਟੀ ਦੇ ਫਰਜ਼ੀ ਲੈਟਰਹੈੱਡ 'ਤੇ ਫਰਜ਼ੀ ਮੈਸੇਜ ਟਾਈਪ ਕਰਕੇ ਨੋਟਿਸ ਬੋਰਡ 'ਤੇ ਚਪਕਾ ਦਿੱਤਾ ਸੀ। ਉਸ ਨੂੰ ਯੂਨੀਵਰਸਿਟੀ 'ਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਕੰਪਿਊਟਰ ਇੰਜੀਨਿਰਿੰਗ 'ਚ ਪਹਿਲੇ ਸਾਲ ਦਾ ਵਿਦਿਆਰਥੀ ਸੀ। ਉਸ ਨੇ ਇਹ ਲੈਟਰਹੈੱਡ ਲੋਨ ਦੀ ਜਾਣਕਾਰੀ ਲਈ ਦਿੱਤਾ ਗਿਆ ਸੀ। ਉਸ ਨੇ ਯੂਨੀਵਰਸਿਟੀ ਦੇ ਆਧਿਕਾਰਿਕ ਲੋਕਾਂ ਨੂੰ ਕਾਪੀ ਦੇ ਕੇ ਸਾਦੇ ਕਾਗਜ਼ ਨਾਲ ਲੈਟਰਹੈੱਡ ਬਣਾ ਲਿਆ।


Related News