ਸੁਖਬੀਰ ਵਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਂਬਰ ਨਿਯੁਕਤ

Friday, Jan 18, 2019 - 09:18 AM (IST)

ਸੁਖਬੀਰ ਵਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਂਬਰ ਨਿਯੁਕਤ

ਚੰਡੀਗੜ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਂਬਰਾਂ ਦੀ ਨਿਯਕੁਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁੱਝ ਹੋਰ ਅਹਿਮ ਅਹੁਦੇਦਾਰ ਥਾਪਦਿਆਂ ਉਨ੍ਹਾਂ ਨੇ ਯੂਥ ਵਿੰਗ ਦੇ ਬੁਲਾਰਿਆਂ, ਇਕ ਸਕੱਤਰ ਜਨਰਲ ਅਤੇ ਇਕ ਜ਼ਿਲਾ ਪ੍ਰਧਾਨ ਦੀ ਵੀ ਨਿਯੁਕਤੀ ਕੀਤੀ ਹੈ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਬੀਰ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ 'ਚ ਹਰਜੀਤ ਸਿੰਘ ਹੀਰਾ ਡੱਬਾਵਾਲਾ, ਬਚਿੱਤਰ ਸਿੰਘ ਕੋਹਾੜ, ਅਜੇ ਲਿਬੜਾ, ਜੁਗਰਾਜ ਸਿੰਘ ਜੱਗੀ, ਗੁਰਪ੍ਰੀਤ ਸਿੰਘ ਬੱਬਲ ਅਤੇ ਜੋਗਿੰਦਰ ਸਿੰਘ ਸੰਧੂ ਨੂੰ ਨਵੇਂ ਮੈਂਬਰ ਨਿਯੁਕਤ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਯੂਥ ਵਿੰਗ ਦੇ ਨਵੇਂ ਥਾਪੇ ਬੁਲਾਰਿਆਂ ਵਿਚ ਭੁਪਿੰਦਰ ਸਿੰਘ ਚੀਮਾ, ਤਨਵੀਰ ਸਿੰਘ ਧਾਲੀਵਾਲ, ਅਮਿਤ ਰਾਠੀ, ਕੰਵਲਪ੍ਰੀਤ ਸਿੰਘ ਕਾਕੀ, ਅਮਰਿੰਦਰ ਸਿੰਘ ਬਜਾਜ, ਅਮਰਜੀਤ ਸਿੰਘ ਥਿੰਦ, ਗੁਰਦੀਪ ਸਿੰਘ ਗੋਸ਼ਾ, ਸਿਮਰਨ ਸਿੰਘ ਢਿੱਲੋਂ ਅਤੇ ਹਰਕ੍ਰਿਸ਼ਨ ਸਿੰਘ ਵਾਲੀਆ ਸ਼ਾਮਲ ਹਨ। ਸਰਤੇਜ ਸਿੰਘ ਬਾਸੀ ਅਤੇ ਤੇਜਿੰਦਰ ਸਿੰਘ ਨਿੱਝਰ ਨੂੰ ਕ੍ਰਮਵਾਰ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਦੋਆਬਾ ਜ਼ੋਨ ਅਤੇ ਜ਼ਿਲਾ ਪ੍ਰਧਾਨ ਜਲੰਧਰ ਦਿਹਾਤੀ ਨਿਯੁਕਤ ਕੀਤਾ ਗਿਆ ਹੈ।  


author

Baljeet Kaur

Content Editor

Related News