ਪ੍ਰਕਾਸ਼ ਪੁਰਬ ''ਤੇ ਕੈਦੀਆਂ ਨੂੰ ਰਿਹਾਅ ਕਰਨ ਦਾ ਮਾਮਲਾ, ਪੀੜਤਾਂ ਨੂੰ ਦੇਣ ਦੀ ਮੰਗ

Friday, Nov 01, 2019 - 10:01 AM (IST)

ਪ੍ਰਕਾਸ਼ ਪੁਰਬ ''ਤੇ ਕੈਦੀਆਂ ਨੂੰ ਰਿਹਾਅ ਕਰਨ ਦਾ ਮਾਮਲਾ, ਪੀੜਤਾਂ ਨੂੰ ਦੇਣ ਦੀ ਮੰਗ

ਚੰਡੀਗੜ੍ਹ (ਹਾਂਡਾ) - ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਪੰਜਾਬ ਦੀਆਂ ਜੇਲਾਂ 'ਚ ਬੰਦ 8 ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਚੁੱਕੀ ਹੈ, ਜਦੋਂਕਿ ਫ਼ਾਂਸੀ ਦੀ ਸਜ਼ਾ ਭੁਗਤ ਰਹੇ ਇਕ ਕੈਦੀ ਦੀ ਸਜ਼ਾ ਨੂੰ ਉਮਰਕੈਦ 'ਚ ਤਬਦੀਲ ਕੀਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨੂੰ ਐਡਵੋਕੇਟ ਐੱਚ. ਸੀ. ਅਰੋੜਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਬੇਸ਼ੱਕ ਸਰਕਾਰ ਸਜ਼ਾ ਕੱਟ ਰਹੇ ਬੰਦੀਆਂ ਨੂੰ ਰਿਹਾਅ ਕਰ ਦੇਵੇ ਪਰ ਕੈਦੀਆਂ ਨੇ ਜਿਨ੍ਹਾਂ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਇਆ, ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਕਤ ਪਰਿਵਾਰਾਂ ਨੂੰ ਇਹ ਮੁਆਵਜ਼ਾ ਜਾਂ ਤਾਂ ਸਰਕਾਰ ਦੇਵੇ ਜਾਂ ਸਰਕਾਰ ਕੈਦੀਆਂ ਤੋਂ ਰਿਕਵਰ ਕਰੇ।

ਕੋਰਟ ਨੇ ਕੀਤਾ ਨਿਪਟਾਰਾ :
ਇਸ 'ਤੇ ਹਾਈਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਉਹ ਇਸ ਡਿਮਾਂਡ ਨੋਟਿਸ ਦਾ ਛੇਤੀ ਫੈਸਲਾ ਲੈਣ, ਇਸ ਦੇ ਨਾਲ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਕੋਰਟ ਨੇ ਆਦੇਸ਼ਾਂ 'ਚ ਕਿਹਾ ਹੈ ਕਿ ਰਿਹਾਈ ਤੋਂ ਪਹਿਲਾਂ ਪੀੜਤ ਪਰਿਵਾਰਾਂ ਦੀ ਰਾਇ ਲਈ ਜਾਵੇ ਅਤੇ ਪਟੀਸ਼ਨਰ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇ।


author

rajwinder kaur

Content Editor

Related News