13 ਸੰਸਦੀ ਚੋਣਾਂ ''ਚ ਦੇਸ਼ ਨੂੰ ਪੰਜਾਬ ਨੇ ਦਿੱਤੇ ਵੱਡੇ ਘਾਗ ਨੇਤਾ

03/21/2019 12:06:30 PM

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਮਜ਼ੇਦਾਰ ਸਥਿਤੀਆਂ ਰਹੀਆਂ ਹਨ ਤੇ ਰਾਜ ਨੇ ਦੇਸ਼ ਨੂੰ ਵੱਡੇ-ਵੱਡੇ ਦਿੱਗਜ ਨੇਤਾ ਦਿੱਤੇ ਹਨ। ਸਾਲ 1966 ਦੌਰਾਨ ਪੁਨਰਗਠਿਤ ਪੰਜਾਬ 'ਚ 13 ਸੰਸਦੀ ਚੋਣਾਂ 'ਚ ਮੁੱਖ ਤੌਰ 'ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ। ਕਦੇ ਕਾਂਗਰਸ ਤਾਂ ਕਦੇ ਅਕਾਲੀ ਦਲ ਜੇਤੂ ਬਣਦਾ ਰਿਹਾ ਹੈ। ਚੋਣਾਂ ਦੌਰਾਨ ਅਜਿਹਾ ਸਮਾਂ ਵੀ ਆਇਆ ਜਦੋਂ 2 ਚੋਣਾਂ 'ਚ ਕਾਂਗਰਸ ਅਤੇ 1 'ਚ ਅਕਾਲੀ ਦਲ ਦੇ ਹੱਥ ਇਕ ਵੀ ਸੀਟ ਨਹੀਂ ਆਈ। ਬੇਸ਼ੱਕ ਅੱਤਵਾਦ ਦੇ ਦੌਰ 'ਚ ਗਰਮਦਲੀ ਗਰੁੱਪ ਜ਼ਿਆਦਾਤਰ ਸੀਟਾਂ 'ਤੇ ਜੇਤੂ ਹੋਏ ਸਨ ਤੇ ਕਮਿਊਨਿਸਟ ਪਾਰਟੀਆਂ ਅਤੇ ਬਸਪਾ ਦੇ ਕੁੱਝ ਉਮੀਦਵਾਰ ਵੀ ਜਿੱਤੇ ਪਰ ਤੀਸਰੇ ਬਦਲ ਨੂੰ ਸਫਲਤਾ ਨਹੀਂ ਮਿਲੀ। ਵਿਧਾਨ ਸਭਾ ਚੋਣਾਂ ਤੇ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ 'ਚ ਬੇਸ਼ੱਕ ਆਮ ਆਦਮੀ ਪਾਰਟੀ ਤੀਸਰੇ ਬਦਲ ਦੇ ਤੌਰ 'ਤੇ ਉਭਰੀ ਸੀ ਪਰ ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਹਾਲਾਤ ਬਦਲੇ ਹੋਏ ਲੱਗ ਰਹੇ ਹਨ।

ਸਾਲ 2014 'ਚ 'ਆਪ' ਦੇ ਨਤੀਜਿਆਂ ਨੇ ਕਰ ਦਿੱਤਾ ਸੀ ਹੈਰਾਨ
1999 'ਚ ਕਾਂਗਰਸ 8, ਅਕਾਲੀ ਦਲ-ਭਾਜਪਾ 3 ਸੀਟਾਂ 'ਤੇ ਜੇਤੂ ਰਹੇ ਜਦਕਿ ਮਾਨ ਦਲ ਤੋਂ ਸਿਮਰਨਜੀਤ ਸਿੰਘ ਮਾਨ ਦੂਜੀ ਵਾਰ ਚੋਣ ਜਿੱਤੇ ਤੇ 1 ਸੀਟ ਸੀ. ਪੀ. ਆਈ. ਨੂੰ ਮਿਲੀ ਸੀ। 2004 'ਚ ਫਿਰ ਕਾਂਗਰਸ 2 ਸੀਟਾਂ 'ਤੇ ਆ ਸਿਮਟੀ ਜਦੋਂ ਕਿ ਪਟਿਆਲਾ ਤੋਂ ਪਰਨੀਤ ਕੌਰ ਅਤੇ ਜਲੰਧਰ ਤੋਂ ਰਾਣਾ ਗੁਰਜੀਤ ਹੀ ਜੇਤੂ ਰਹੇ ਸਨ। ਅਕਾਲੀ-ਭਾਜਪਾ ਦੇ ਹੱਥ 11 ਸੀਟਾਂ ਲੱਗੀਆਂ ਸਨ। 2009 'ਚ 8 ਸੀਟਾਂ ਕਾਂਗਰਸ, 5 ਅਕਾਲੀ-ਭਾਜਪਾ ਨੇ ਜਿੱਤੀਆਂ। ਸਾਲ 2014 ਦੀਆਂ ਚੋਣ 'ਚ ਨਵੀਂ ਪਾਰਟੀ ਦੇ ਰੂਪ 'ਚ ਉਭਰੀ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਅਕਾਲੀ-ਭਾਜਪਾ 6 ਅਤੇ ਕਾਂਗਰਸ 3 ਸੀਟਾਂ 'ਤੇ ਜੇਤੂ ਰਹੀ ਸੀ। ਇਨ੍ਹਾਂ ਚੋਣਾਂ 'ਚ ਪਟਿਆਲਾ ਲੋਕ ਸਭਾ ਹਲਕੇ ਤੋਂ 'ਆਪ' ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਤੋਂ ਪਰਨੀਤ ਕੌਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਮੁੱਖ ਤੌਰ 'ਤੇ ਮੈਦਾਨ 'ਚ 2 ਪਾਰਟੀਆਂ ਹੀ ਦਿਖਦੀਆਂ ਹਨ
1966 ਦੇ ਬਾਅਦ ਸੰਸਦੀ ਚੋਣਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ 2 ਪਾਰਟੀਆਂ ਹੀ ਮੁੱਖ ਤੌਰ 'ਤੇ ਮੈਦਾਨ 'ਚ ਦਿਖਦੀਆਂ ਹਨ। ਪੁਨਰਗਠਨ ਤੋਂ ਬਾਅਦ ਚੌਥੀ ਲੋਕ ਸਭਾ ਲਈ 1967 ਦੌਰਾਨ ਪਹਿਲੀ ਚੋਣ 'ਚ 9 ਸੀਟਾਂ ਕਾਂਗਰਸ, 3 ਸੀਟਾਂ ਅਕਾਲੀ ਦਲ ਅਤੇ 1 ਭਾਰਤੀ ਜਨ ਸੰਘ ਨੇ ਜਿੱਤੀ ਸੀ। 1971 'ਚ 10 ਸੀਟਾਂ ਕਾਂਗਰਸ, 2 ਸੀ. ਪੀ. ਆਈ. ਅਤੇ 1 ਅਕਾਲੀ ਦਲ ਦੇ ਹੱਥ ਆਈ। ਐਮਰਜੈਂਸੀ ਦੇ ਪ੍ਰਭਾਵ ਕਾਰਨ ਸਾਲ 1977 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਚੋਣ ਹਾਰ ਗਏ ਸਨ, ਉਸ ਸਮੇਂ ਅਕਾਲੀ ਦਲ-ਭਾਜਪਾ ਨੇ 12 ਅਤੇ ਸੀ. ਪੀ. ਆਈ. ਐੱਮ. ਨੇ 1 ਸੀਟ ਜਿੱਤੀ ਸੀ। ਪਟਿਆਲਾ ਤੋਂ ਕੈ. ਅਮਰਿੰਦਰ ਸਿੰਘ ਨੂੰ ਹਰਾ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿੱਤੇ ਸਨ। ਇਸ ਚੋਣ 'ਚ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ ਅਤੇ ਮੋਹਨ ਸਿੰਘ ਤੁੜ ਜਿਹੇ ਦਿੱਗਜ ਨੇਤਾ ਜੇਤੂ ਰਹੇ ਸਨ।

PunjabKesari

ਗਿਆਨੀ ਜ਼ੈਲ ਸਿੰਘ
ਪੰਜਾਬ ਦੇ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਸਾਲ 1980 ਦੌਰਾਨ ਲੋਕ ਸਭਾ ਚੋਣ ਜਿੱਤ ਕੇ ਦੇਸ਼ ਦੇ ਗ੍ਰਹਿ ਮੰਤਰੀ ਬਣੇ ਅਤੇ 1982 'ਚ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਰਾਜਮਾਨ ਹੋਏ।

PunjabKesari

ਬੂਟਾ ਸਿੰਘ
ਪੰਜਾਬ ਨਾਲ ਹੀ ਸਬੰਧਤ ਬੂਟਾ ਸਿੰਘ 8 ਵਾਰ ਲੋਕ ਸਭਾ ਚੋਣ ਜਿੱਤਣ 'ਚ ਸਫਲ ਹੋਏ। ਬੂਟਾ ਸਿੰਘ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਨਜ਼ਦੀਕੀ ਰਹੇ ਅਤੇ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ।

PunjabKesari

ਬਲਦੇਵ ਸਿੰਘ
1952 ਅਤੇ 1957 ਦੌਰਾਨ ਆਜ਼ਾਦੀ ਤੋਂ ਬਾਅਦ ਨਵੇਂ ਸੰਵਿਧਾਨ ਦੇ ਤਹਿਤ ਚੋਣ ਜਿੱਤਣ ਵਾਲੇ ਬਲਰਾਮ ਸਿੰਘ ਕੇਂਦਰ 'ਚ ਪਹਿਲੇ ਰੱਖਿਆ ਮੰਤਰੀ ਬਣੇ।

PunjabKesari

ਗੁਰਦਿਆਲ ਸਿੰਘ
ਗੁਰਦਿਆਲ ਸਿੰਘ ਢਿੱਲੋਂ 1967 'ਚ ਤਰਨਤਾਰਨ ਅਤੇ 1985 'ਚ ਫਿਰੋਜ਼ਪੁਰ ਸੀਟ ਤੋਂ ਜੇਤੂ ਰਹੇ ਸਨ। ਉਹ ਕੇਂਦਰ 'ਚ ਖੇਤੀ ਮੰਤਰੀ ਵੀ ਰਹੇ।

PunjabKesari

ਬਲਰਾਮ ਜਾਖੜ
ਬਲਰਾਮ ਜਾਖੜ 2 ਵਾਰ ਲੋਕ ਸਭਾ ਦੇ ਸਪੀਕਰ ਬਣੇ। ਜਾਖੜ 1980 'ਚ ਫਿਰੋਜ਼ਪੁਰ ਅਤੇ 1984 'ਚ ਰਾਜਸਥਾਨ ਦੇ ਸੀਕਰ ਤੋਂ ਚੋਣ ਜਿੱਤ ਕੇ ਸਪੀਕਰ ਬਣੇ ਸਨ।

PunjabKesari

ਸਵਰਨ ਸਿੰਘ
ਸਾਲ 1957, 1967 ਅਤੇ 1972 'ਚ ਚੋਣ ਜਿੱਤਣ ਵਾਲੇ ਕਾਂਗਰਸ ਦੇ ਸਵਰਨ ਸਿੰਘ ਪੰਡਤ ਜਵਾਹਰ ਲਾਲ ਨਹਿਰੂ ਦੀ ਸਰਕਾਰ 'ਚ ਕੈਬਨਿਟ ਮੰਤਰੀ ਬਣੇ।

1996
ਕਾਂਗਰਸ 2, ਅਕਾਲੀ ਦਲ-ਭਾਜਪਾ ਗਠਜੋੜ 8 ਅਤੇ ਬਸਪਾ 3 'ਤੇ ਜੇਤੂ ਹੋਈ ਪਰ 1998 'ਚ ਫਿਰ ਕਾਂਗਰਸ ਦਾ ਸਫਾਇਆ ਹੋ ਗਿਆ ਸੀ। ਅਕਾਲੀ ਦਲ-ਭਾਜਪਾ 11 ਸੀਟਾਂ 'ਤੇ ਜਿੱਤੀ। ਇਸ ਸਮੇਂ ਇੰਦਰ ਕੁਮਾਰ ਗੁਜਰਾਲ ਅਤੇ ਆਜ਼ਾਦ ਉਮੀਦਾਰ ਸਤਨਾਮ ਕੈਂਥ ਜੇਤੂ ਰਹੇ ਸਨ। ਇਨ੍ਹਾਂ ਚੋਣਾਂ 'ਚ ਪਟਿਆਲਾ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈ. ਅਮਰਿੰਦਰ ਸਿੰਘ ਨੂੰ ਹਰਾਇਆ ਸੀ।

ਕਾਂਗਰਸ ਦੇ ਗੁਰਦਿਆਲ ਸਿੰਘ ਤੇ ਬਲਰਾਮ ਜਾਖੜ 2-2 ਵਾਰ ਲੋਕ ਸਭਾ ਸਪੀਕਰ ਬਣੇ
ਪੰਜਾਬ ਤੋਂ ਜੇਤੂ ਉਮੀਦਵਾਰਾਂ 'ਚ ਕਈ ਦੇਸ਼ ਦੇ ਵੱਡੇ ਨੇਤਾਵਾਂ ਦੇ ਰੂਪ 'ਚ ਉਭਰੇ। ਕਾਂਗਰਸ ਦੇ ਗੁਰਦਿਆਲ ਸਿੰਘ ਢਿੱਲੋਂ ਅਤੇ ਬਲਰਾਮ ਜਾਖੜ 2-2 ਵਾਰ ਲੋਕ ਸਭਾ ਸਪੀਕਰ ਬਣੇ। ਢਿੱਲੋਂ 1967 'ਚ ਤਰਨਤਾਰਨ ਅਤੇ 1985 'ਚ ਫਿਰੋਜ਼ਪੁਰ ਸੀਟ ਤੋਂ ਜੇਤੂ ਰਹੇ ਸਨ। ਉਹ ਕੇਂਦਰ 'ਚ ਖੇਤੀ ਮੰਤਰੀ ਵੀ ਰਹੇ। ਜਾਖੜ 1980 'ਚ ਫਿਰੋਜ਼ਪੁਰ ਅਤੇ 1984 'ਚ ਰਾਜਸਥਾਨ ਦੇ ਸੀਕਰ ਤੋਂ ਚੋਣ ਜਿੱਤ ਕੇ ਸਪੀਕਰ ਬਣੇ ਸਨ।

ਸਾਲ 1957, 1967 ਅਤੇ 1972 'ਚ ਚੋਣ ਜਿੱਤਣ ਵਾਲੇ ਕਾਂਗਰਸ ਦੇ ਸਵਰਨ ਸਿੰਘ ਪੰਡਤ ਜਵਾਹਰ ਲਾਲ ਨਹਿਰੂ ਦੀ ਸਰਕਾਰ 'ਚ ਕੈਬਨਿਟ ਮੰਤਰੀ ਬਣੇ। ਉਨ੍ਹਾਂ ਕੋਲ ਵਿਦੇਸ਼, ਰੇਲ, ਡਿਫੈਂਸ ਅਤੇ ਖੇਤੀਬਾੜੀ ਜਿਹੇ ਵਿਭਾਗ ਰਹੇ। ਕੈਬਨਿਟ 'ਚ ਲਗਾਤਾਰ ਮੰਤਰੀ ਦੇ ਤੌਰ 'ਤੇ 23 ਸਾਲ ਦਾ ਕਾਰਜਕਾਲ ਉਨ੍ਹਾਂ ਦਾ ਇਕ ਰਿਕਾਰਡ ਹੈ ਜਦਕਿ ਬਾਬੂ ਜਗਜੀਵਨ ਰਾਮ ਸਭ ਤੋਂ ਜ਼ਿਆਦਾ 30 ਸਾਲ ਤੱਕ ਕੇਂਦਰੀ ਕੈਬਨਿਟ 'ਚ ਰਹੇ ਹਨ ਪਰ ਉਹ ਵੀ ਲਗਾਤਾਰ ਮੰਤਰੀ ਨਹੀਂ ਰਹੇ। 1952 ਅਤੇ 1957 ਦੌਰਾਨ ਆਜ਼ਾਦੀ ਤੋਂ ਬਾਅਦ ਨਵੇਂ ਸੰਵਿਧਾਨ ਦੇ ਤਹਿਤ ਚੋਣ ਜਿੱਤਣ ਵਾਲੇ ਬਲਰਾਮ ਸਿੰਘ ਕੇਂਦਰ 'ਚ ਪਹਿਲੇ ਡਿਫੈਂਸ ਮੰਤਰੀ ਬਣੇ। ਸਾਲ 1930 ਦੌਰਾਨ ਅਕਾਲ ਤਖ਼ਤ ਦੇ ਪ੍ਰਮੁੱਖ ਦੇ ਅਹੁਦੇ 'ਤੇ ਰਹੇ ਗਿਆਨੀ ਗੁਰਮੁਖ ਸਿੰਘ ਮੁਸਾਫਰ 1952, 1957 ਅਤੇ 1962 'ਚ ਲੋਕ ਸਭਾ ਚੋਣ ਜਿੱਤੇ ਸਨ, ਜੋ ਬਾਅਦ 'ਚ ਲੋਕ ਸਭਾ ਤੋਂ ਅਸਤੀਫਾ ਦੇ ਕੇ 1966 'ਚ ਪੰਜਾਬ ਦੇ ਮੁੱਖ ਮੰਤਰੀ ਬਣੇ।

ਪੰਜਾਬ ਨਾਲ ਹੀ ਸਬੰਧਤ ਬੂਟਾ ਸਿੰਘ 8 ਵਾਰ ਲੋਕ ਸਭਾ ਚੋਣ ਜਿੱਤਣ 'ਚ ਸਫਲ ਹੋਏ। ਉਨ੍ਹਾਂ ਪਹਿਲੀ ਚੋਣ ਅਕਾਲੀ ਦਲ ਉਮੀਦਵਾਰ ਦੇ ਤੌਰ 'ਤੇ ਮੋਗਾ ਤੋਂ ਜਿੱਤੀ ਸੀ। ਇਸ ਤੋਂ ਬਾਅਦ 3 ਚੋਣਾਂ 'ਚ ਰੋਪੜ ਲੋਕ ਸਭਾ ਹਲਕੇ ਤੋਂ ਜੇਤੂ ਰਹੇ। ਇਸ ਤੋਂ ਇਲਾਵਾ 4 ਚੋਣਾਂ ਰਾਜਸਥਾਨ ਦੇ ਜਾਲੌਰ ਲੋਕ ਸਭਾ ਹਲਕੇ ਤੋਂ ਜਿੱਤੇ। ਬੂਟਾ ਸਿੰਘ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਨਜ਼ਦੀਕ ਰਹੇ ਅਤੇ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਰਘੁਨੰਦਨ ਲਾਲ ਭਾਟੀਆ 6 ਵਾਰ ਚੋਣ ਜਿੱਤੇ ਅਤੇ ਕੇਂਦਰੀ ਰਾਜ ਮੰਤਰੀ ਰਹੇ। ਪੰਜਾਬ ਦੇ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ 1980 'ਚ ਲੋਕ ਸਭਾ ਚੋਣ ਜਿੱਤ ਕੇ ਦੇਸ਼ ਦੇ ਗ੍ਰਹਿ ਮੰਤਰੀ ਬਣੇ ਅਤੇ 1982 'ਚ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਰਾਜਮਾਨ ਹੋਏ। ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਵੀ ਕੇਂਦਰ 'ਚ ਮੰਤਰੀ ਰਹਿ ਚੁੱਕੇ ਹਨ।

ਬਲੂ ਸਟਾਰ ਦੇ ਵਿਰੋਧ 'ਚ ਅਸਤੀਫਾ ਦੇਣ ਵਾਲੇ ਅਮਰਿੰਦਰ ਵੀ ਪਹਿਲੀ ਵਾਰ ਚੋਣ ਜਿੱਤੇ
ਸਾਲ 1980 ਦੀਆਂ ਚੋਣਾਂ 'ਚ ਨਤੀਜਾ ਬਿਲਕੁਲ ਉਲਟ ਰਿਹਾ ਜਦੋਂ ਕਾਂਗਰਸ ਨੂੰ 12 ਸੀਟਾਂ 'ਤੇ ਜਿੱਤ ਮਿਲੀ ਜਦੋਂਕਿ ਅਕਾਲੀ ਦਲ ਦੇ ਲਹਿਣਾ ਸਿੰਘ ਤੁੜ ਹੀ ਜਿੱਤ ਸਕੇ। ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ 1985 ਦੀ ਚੋਣ 'ਚ 7 ਸੀਟਾਂ ਅਕਾਲੀ ਦਲ ਅਤੇ 6 ਸੀਟਾਂ ਕਾਂਗਰਸ ਨੇ ਜਿੱਤੀਆਂ। ਜ਼ਿਕਰਯੋਗ ਹੈ ਕਿ 1984 ਦੌਰਾਨ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ 'ਚ ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਕੈ. ਅਮਰਿੰਦਰ ਵੀ ਪਹਿਲੀ ਵਾਰ ਚੋਣ ਜਿੱਤੇ ਸਨ। ਇਸ ਤੋਂ ਬਾਅਦ 1989 ਦੀਆਂ ਚੋਣਾਂ 'ਚ ਅੱਤਵਾਦ ਕਾਰਨ 9 ਸੀਟਾਂ ਗਰਮਦਲੀ ਸਮਰਥਕ ਜਿੱਤੇ ਸਨ, ਜਿਨ੍ਹਾਂ 'ਚ ਅਕਾਲੀ ਦਲ (ਮਾਨ) ਦੇ 6 ਉਮੀਦਵਾਰ ਸ਼ਾਮਲ ਸਨ। ਖੁਦ ਸਿਮਰਨਜੀਤ ਸਿੰਘ ਮਾਨ ਵੀ ਤਰਨਤਾਰਨ ਲੋਕ ਸਭਾ ਹਲਕੇ ਤੋਂ ਉਸ ਸਮੇਂ ਰਿਕਾਰਡ ਵੋਟਾਂ ਨਾਲ ਜੇਤੂ ਰਹੇ ਸਨ। ਉਸ ਸਮੇਂ ਜਨਤਾ ਦਲ ਤੋਂ ਸਵ. ਇੰਦਰ ਕੁਮਾਰ ਗੁਜਰਾਲ, ਬਸਪਾ ਦੇ ਹਰਭਜਨ ਲਾਖਾ ਜਿੱਤੇ ਸਨ, ਜਦੋਂਕਿ ਕਾਂਗਰਸ ਨੂੰ 2 ਸੀਟਾਂ ਮਿਲੀਆਂ ਸਨ। ਇਸੇ ਤਰ੍ਹਾਂ 1992 'ਚ ਚਰਮਪੰਥੀ ਸੰਗਠਨਾਂ ਦੇ ਬਾਈਕਾਟ ਕਾਰਨ ਅਕਾਲੀ ਦਲ ਵੀ ਚੋਣਾਂ ਤੋਂ ਬਾਹਰ ਰਿਹਾ ਤੇ 12 ਸੀਟਾਂ 'ਤੇ ਕਾਂਗਰਸ ਜੇਤੂ ਰਹੀ ਅਤੇ 1 ਸੀਟ ਬਸਪਾ ਦੇ ਹਿੱਸੇ ਆਈ ਸੀ।

ਫਰਕ
1967 ਦੀਆਂ ਚੋਣਾਂ 'ਚ 9 ਸੀਟਾਂ ਕਾਂਗਰਸ, 3 ਸੀਟਾਂ ਅਕਾਲੀ ਦਲ, 1 ਭਾਰਤੀ ਜਨ ਸੰਘ ਨੇ ਜਿੱਤੀ ਸੀ। 1971 ਦੀਆਂ ਚੋਣਾਂ ਵਿਚ 10 ਸੀਟਾਂ ਕਾਂਗਰਸ, 2 ਸੀਟਾਂ ਸੀ. ਪੀ. ਆਈ., 1 ਸੀਟ ਅਕਾਲੀ ਦਲ ਦੇ ਹੱਥ ਆਈ।


cherry

Content Editor

Related News