ਨਾਮਜ਼ਦਗੀ ਭਰਨ ਦੇ ਆਖਰੀ ਪਲਾਂ ''ਚ ਹੀ ਕਰਨਾ ਪਵੇਗਾ ਉਮੀਦਵਾਰ ''ਤੇ ਫੈਸਲਾ

Monday, Apr 29, 2019 - 09:43 AM (IST)

ਨਾਮਜ਼ਦਗੀ ਭਰਨ ਦੇ ਆਖਰੀ ਪਲਾਂ ''ਚ ਹੀ ਕਰਨਾ ਪਵੇਗਾ ਉਮੀਦਵਾਰ ''ਤੇ ਫੈਸਲਾ

ਚੰਡੀਗੜ੍ਹ (ਸ਼ਰਮਾ) - ਲੋਕ ਸਭਾ ਚੋਣ ਲਈ ਹੋਰ ਸਿਆਸੀ ਪਾਰਟੀਆਂ ਦੇ ਮੁਕਾਬਲੇ ਰਾਜ ਦੀਆਂ 5 ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਲਾਚਾਰੀ ਇਸ ਕਦਰ ਵਧ ਗਈ ਹੈ ਕਿ ਉਸ ਨੂੰ ਇਸ ਚੋਣ ਲਈ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਫ਼ਤਿਹਗੜ੍ਹ ਸਾਹਿਬ ਚੋਣ ਖੇਤਰ ਲਈ ਉਮੀਦਵਾਰ 'ਤੇ ਫੈਸਲਾ ਕਰਨਾ ਪਏਗਾ। ਜਾਣਕਾਰੀ ਅਨੁਸਾਰ ਇਸ ਚੋਣ ਖੇਤਰ 'ਚ ਪਾਰਟੀ ਵਲੋਂ ਐਲਾਨੇ ਉਮੀਦਵਾਰ ਹਰਬੰਸ ਕੌਰ ਦੂਲੋ ਨੇ ਪਾਰਟੀ ਵਲੋਂ ਨਿਰਧਾਰਤ ਸ਼ਡਿਊਲ ਭਾਵ ਪਿਛਲੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਨਹੀਂ ਭਰਿਆ। ਦੂਲੋ ਦੇ ਇਸ ਕਦਮ ਨਾਲ ਪਾਰਟੀ ਦੀ ਹੋਈ ਕਿਰਕਰੀ ਕਾਰਨ ਪਾਰਟੀ ਐਤਵਾਰ ਨੂੰ ਵੀ ਨਵੇਂ ਉਮੀਦਵਾਰ ਦੀ ਚੋਣ ਨਹੀਂ ਕਰ ਸਕੀ। ਪਾਰਟੀ ਨਾਲ ਜੁੜੇ ਸੂਤਰਾਂ ਅਨੁਸਾਰ ਇਸ ਖੇਤਰ ਤੋਂ ਪਾਰਟੀ ਦੇ ਵਾਲੰਟੀਅਰ ਬਲਜਿੰਦਰ ਸਿੰਘ ਚੌਂਦਾ ਜਿਸਦੀ ਪਹਿਲਾਂ ਤੋਂ ਐਲਾਨੀ ਉਮੀਦਵਾਰੀ ਨੂੰ ਵਾਪਸ ਲੈ ਕੇ ਹਰਬੰਸ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ, ਤੋਂ ਨਾਮਜ਼ਦਗੀ ਪੱਤਰ ਭਰਵਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਾਰਟੀ ਨੇ ਇਸ ਸੀਟ 'ਤੇ ਪਹਿਲਾਂ ਚੌਂਦਾ ਨੂੰ ਉਮੀਦਵਾਰ ਐਲਾਨਿਆ ਸੀ ਪਰ ਬੀਤੀ 16 ਅਪ੍ਰੈਲ ਨੂੰ ਰਾਜ ਸਭਾ 'ਚ ਕਾਂਗਰਸੀ ਮੈਂਬਰ ਸ਼ਮਸ਼ੇਰ ਦੂਲੋ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਹਰਬੰਸ ਕੌਰ ਦੂਲੋ ਨੂੰ ਪਾਰਟੀ 'ਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਚੌਂਦਾ ਦੀ ਜਗ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਸੀ ਪਰ ਕਾਂਗਰਸ ਹਾਈਕਮਾਨ ਤੋਂ ਦੂਲੋ ਨੂੰ ਮਿਲੀ ਘੁਰਕੀ ਕਾਰਨ ਹਰਬੰਸ ਕੌਰ ਨੇ ਆਪਣਾ ਨਾਮਜ਼ਦਗੀ ਪੱਤਰ ਨਹੀਂ ਭਰਿਆ, ਜਿਸ ਕਾਰਨ ਪਾਰਟੀ ਨੂੰ ਇਕ ਵਾਰ ਫਿਰ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਨਵੇਂ ਉਮੀਦਵਾਰ ਨੂੰ ਮੈਦਾਨ 'ਚ ਉਤਾਰਨ 'ਤੇ ਮਜਬੂਰ ਹੋਣਾ ਪਿਆ। ਪਾਰਟੀ ਦੇ ਆਬਜ਼ਰਵਰ ਫ਼ਤਿਹਗੜ੍ਹ ਸਾਹਿਬ 'ਚ ਵਾਲੰਟੀਅਰਾਂ ਨਾਲ ਚਰਚਾ ਕਰ


author

rajwinder kaur

Content Editor

Related News