ਲੋਕ ਸਭਾ ’ਚ ਉੱਠਿਆ ਸਿੰਗਲਾ ਵਲੋਂ ਅਧਿਆਪਕਾਂ ਨੂੰ ਗਾਲ੍ਹਾਂ ਕੱਢਣ ਦਾ ਮੁੱਦਾ

12/12/2019 10:02:32 AM

ਚੰਡੀਗੜ੍ਹ (ਰਮਨਜੀਤ) - ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਬੇਰੋਜ਼ਗਾਰ ਅਧਿਆਪਕਾਂ ਨੂੰ ‘ਗਾਲ੍ਹਾਂ’ ਕੱਢਣ ਅਤੇ ਲਾਠੀਆਂ ਨਾਲ ਕੁੱਟਣ ਦਾ ਹੁਕਮ ਦੇਣ ਦਾ ਮਾਮਲਾ ਲੋਕਸਭਾ ’ਚ ਚੁੱਕਿਆ। ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਆਗਿਆ ਨਾਲ ਸਦਨ ’ਚ ਐੱਚ.ਆਰ.ਡੀ. ਮਨਿਸਟਰੀ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਪੰਜਾਬ ਦੇ ਇਸ ਮਾਮਲੇ ’ਚ ਦਖਲ ਦੇਣ ਤਾਂ ਕਿ ਪੰਜਾਬ ’ਚ ਖਾਲੀ ਪਏ ਸਕੂਲ ਟੀਚਰਾਂ ਦੇ ਅਹੁਦਿਆਂ ਨੂੰ ਭਰਿਆ ਜਾ ਸਕੇ।

ਲੋਕ ਸਭਾ ਸਦਨ ’ਚ ਬੁੱਧਵਾਰ ਨੂੰ ਸਪੀਕਰ ਵਲੋਂ ਸਮਾਂ ਮਿਲਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਲੋਕ ਸਭਾ ਖੇਤਰ ’ਚ ਪਿਛਲੇ ਲੰਬੇ ਸਮੇਂ ਤੋਂ ਈ.ਟੀ.ਟੀ., ਬੀ.ਐੱਡ-ਟੈੱਟ ਪਾਸ ਅਧਿਆਪਕ ਸੰਘਰਸ਼ ਕਰ ਰਹੇ ਹਨ। ਸੰਗਰੂਰ ’ਚ ਹੀ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਰਹਿੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕਾਂ ਨੂੰ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਸਮਾਜ ’ਚ ਸਨਮਾਨਿਤ ਮੰਨਿਆ ਜਾਂਦਾ ਹੈ। ਉਹ ਖੁਦ ਵੀ ਇਕ ਟੀਚਰ ਦੇ ਬੇਟੇ ਹਨ ਅਤੇ ਇਸ ਲਈ ਇਸ ਨੂੰ ਬਾਖੂਬੀ ਜਾਣਦੇ ਹਨ ਪਰ ਪਿਛਲੇ ਦਿਨੀਂ ਨਿਊਜ਼ ਚੈਨਲਾਂ ’ਤੇ ਚੱਲੀ ਇਕ ਵੀਡੀਓ ’ਚ ਦਿਖਿਆ ਕਿ ਸਿੱਖਿਆ ਮੰਤਰੀ ਨੇ ਇਕ ਪੁਲਸ ਅਧਿਕਾਰੀ ਨੂੰ ਸੰਘਰਸ਼ ਕਰਦੇ ਉਕਤ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਦਾ ਹੁਕਮ ਦਿੰਦੇ ਹੋਏ ਗਾਲ੍ਹਾਂ ਕੱਢੀਆਂ।


rajwinder kaur

Content Editor

Related News