ਖੁਸ਼ਖਬਰੀ : ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੇ ਵਿਚ ਬਣੇਗੀ ਰਿੰਗ ਰੋਡ

11/18/2017 12:07:33 PM

ਚੰਡੀਗੜ੍ਹ — ਇਹ ਖੁਸ਼ਖਬਰੀ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਅਤੇ ਪੰਜਾਬ ਦੇ ਵਾਸੀਆਂ ਲਈ ਹੈ। ਦੱਖਣੀ ਰਿੰਗ ਰੋਡ ਦੇ ਨਿਰਮਾਣ ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਈ ਇਕ ਵਿਕਲਪਕ ਰੂਟ ਲਈ ਸਹਿਮਤੀ ਬਣਾਈ ਗਈ ਹੈ। ਇਸ ਬਦਲ ਰੂਟ ਦਾ ਤਕਨੀਕੀ ਸਰਵੇਖਣ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਖੇਤਰ ਦੇ ਇੰਟੈਗਰੇਟਿਡ ਪਲਾਨਿੰਗ ਐਂਡ ਡਵੈਲਪਮੈਂਟ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੀ ਉੱਚ ਪੱਧਰੀ ਮੀਟਿੰਗ ਦੀ ਚੌਥੀ ਬੈਠਕ 'ਚ ਮਿਲੀ। 

PunjabKesari
ਬੈਠਕ 'ਚ ਹਰਿਆਣਾ ਅਤੇ ਪੰਜਾਬ ਸੂਬੇ ਦੇ ਵਿਚ ਪੰਚਕੂਲਾ ਸੈਕਟਰ-20 ਤੋਂ ਪੀਰ ਮੁਛੱਲਾ ਦੇ ਵਿਚ ਪੰਜਾਬ ਸੂਬੇ ਦੇ ਖੇਤਰ 'ਚ ਆਉਣ ਵਾਲੇ 700 ਮੀਟਰ ਦੀ ਲੰਬਾਈ ਦੇ ਟੁਕੜੇ ਦੇ ਨਿਰਮਾਣ ਅਤੇ ਘੱਗਰ ਨਦੀ 'ਤੇ ਸੈਕਟਰ-25, 26 ਦੇ ਲਈ ਪੁੱਲ ਨਿਰਮਾਣ ਲਈ ਅੱਜ ਸਹਿਮਤੀ ਬਣ ਗਈ ਹੈ।
ਇਸ ਬੈਠਕ 'ਚ ਹਰਿਆਣਾ ਦੇ ਮੁੱਖ ਸਕੱਤਰ ਡੀ.ਐੱਸ.ਢੇਸੀ ਸਮੇਤ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਪਰਿਮਲ ਰਾਏ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ। ਬੈਠਕ ਦੌਰਾਨ ਟ੍ਰਾਈਸਿਟੀ ਦੇ ਸਮੁੱਚੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਖੇਤਰੀ ਮਹੱਤਵ ਦੇ ਵੱਖ-ਵੱਖ ਮੁੱਦਿਆਂ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪੂਰੇ ਸ਼ਹਿਰ ਦੀ ਵਿਆਪਕ ਗਤੀਸ਼ੀਲਤਾ ਯੋਜਨਾ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਵਾਨਗੀ ਅਤੇ ਪ੍ਰਸਤਾਵ ਦਾ ਅੰਤਮ ਰੁਪ 'ਚ ਪੰਜਾਬ ਤੇ ਹਰਿਆਣਾ ਨੂੰ ਵੀ ਸ਼ਾਮਲ ਕਰਨ ਲਈ ਸਹਿਮਤ ਹੋ ਗਿਆ ਸੀ। ਮੀਟਿੰਗ ਵਿਚ ਯੂ.ਟੀ. / ਹਰਿਆਣਾ, ਯੂ.ਏ.ਟੀ. ਪੰਜਾਬ / ਪੰਜਾਬ ਦੇ ਵਿਚਕਾਰ ਬਿਨ੍ਹਾਂ ਕਿਸੇ ਸਮੱਸਿਆ ਕੁਨੈਕਟੀਵਿਟੀ ਦੇ ਮੁੱਦਿਆਂ ਬਾਰੇ ਵੀ ਚਰਚਾ ਕੀਤੀ ਗਈ।

 


Related News