ਨਸ਼ਾ ਤਸਕਰੀ ''ਚ ਜਲੰਧਰ ਦੇ 27 ਥਾਣੇ ਸੰਵੇਦਨਸ਼ੀਲ

Saturday, Jun 22, 2019 - 10:05 AM (IST)

ਨਸ਼ਾ ਤਸਕਰੀ ''ਚ ਜਲੰਧਰ ਦੇ 27 ਥਾਣੇ ਸੰਵੇਦਨਸ਼ੀਲ

ਚੰਡੀਗੜ੍ਹ : ਨਸ਼ਾ ਤਸਕਰੀ 'ਤੇ ਸ਼ਿਕੰਜਾ ਕੱਸਣ ਲਈ ਸਪੈਸ਼ਲ ਟਾਕਸ ਫੋਰਸ (ਐੱਸ.ਟੀ.ਐੱਫ) ਨੇ ਨਵੀਂ ਰਣਨੀਤੀ ਬਣਾਈ ਹੈ। ਇਸ ਦੇ ਤਹਿਤ ਸੂਬੇ ਦੇ 30 ਫੀਸਦੀ ਪੁਲਸ ਥਾਣਿਆਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਹੈ। ਸੂਬੇ ਦੇ 422 ਪੁਲਸ ਥਾਣੀਆਂ 'ਚ 124 ਪੁਲਸ ਥਾਣਿਆਂ ਅਜਿਹੇ ਹਨ, ਜਿਨ੍ਹਾਂ ਦੇ ਖੇਤਰ ਨਸ਼ੇ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਥੇ ਹਰ ਸਾਲ ਸਭ ਤੋਂ ਜ਼ਿਆਦਾ ਨਸ਼ੇ ਦੇ ਮਾਮਲੇ ਸਾਹਮਣੇ ਆਏ ਹਨ। ਇਨਾਂ ਹੀ ਨਹੀਂ ਇਥੇ ਪੁਲਸ ਤੇ ਲੋਕਾਂ ਦੀ ਮਿਲੀਭੁਗਤ 'ਤੇ ਵੀ ਸਵਾਲ ਚੁੱਕ ਰਹੇ ਹਨ। 27 ਸੰਵੇਦਨਸ਼ੀਲ ਥਾਣੇ ਜਲੰਧਰ 'ਚ ਹਨ, ਜਦਕਿ 22 ਥਾਣਿਆਂ ਦੇ ਨਾਲ ਫਿਰੋਜ਼ਪੁਰ ਦੂਜੇ ਤੇ 18 ਸੰਵੇਦਨਸ਼ੀਲ ਥਾਣਿਆਂ ਦੇ ਨਾਲ ਲੁਧਿਆਣਾ ਤੀਜੇ ਸਥਾਨ 'ਤੇ ਹੈ। ਕੁਲ 124 ਥਾਣਿਆਂ 'ਚ 27 ਬਾਰਡਰ ਰੇਂਜ ਦੇ ਹਨ। 

ਡੀ.ਜੀ.ਪੀ. ਦਿਨਕਰ ਗੁਪਤਾ ਨੇ ਨਸ਼ੇ ਦੇ ਖਿਲਾਫ ਗਰਾਊਂਡ ਜ਼ੀਰੋ 'ਤੇ ਸ਼ਿਕੰਜਾ ਕੱਸਣ ਲਈ ਆਦੇਸ਼ ਦਿੱਤੇ ਹਨ ਕਿ ਨਸ਼ਾ ਵੇਚਣ ਵਾਲਿਆਂ, ਨਸ਼ਾ ਵੇਚਣ ਤੇ ਵਿਕਾਉਣ ਵਾਲਿਆਂ ਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਐੱਸ.ਟੀ.ਐੱਫ. ਦੇ ਚੀਫ ਏ.ਡੀ.ਜੀ.ਪੀ. ਗੁਰਪ੍ਰੀਤ ਕੌਰ ਨੇ ਕਿਹਾ ਕਿ ਜਿਨ੍ਹਾਂ 124 ਪੁਲਸ ਥਾਣਿਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਉਥੇ ਹੀ ਇਸ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। 

ਕਿੰਨੇ ਥਾਣੇ ਸੰਵੇਦਨਸ਼ੀਲ 
ਜਲੰਧਰ ਰੇਂਜ - 27 
ਫਿਰੋਜ਼ਪੁਰ ਰੇਂਜ - 22
ਲੁਧਿਆਣਾ - 18 
ਬਠਿੰਡਾ ਰੇਂਜ - 15
ਬਠਿੰਡਾ ਜ਼ਿਲਾ - 4
ਅੰਮ੍ਰਿਤਸਰ - 9
ਤਰਨਤਾਰਨ - 8
ਪਟਿਆਲਾ ਰੇਂਜ - 8
ਮਾਨਸਾ - 7 
ਕਪੂਰਥਲਾ - 6 
ਗੁਰਦਾਸਪੁਰ - 5 
ਸ਼ਹੀਦ ਭਗਤ ਸਿੰਘ ਨਗਰ - 4
ਫਾਜ਼ਿਲਕਾ - 5
ਮੋਗਾ - 5
ਬਟਾਲਾ - 4
ਮੁਕਤਸਰ - 4
ਹੁਸ਼ਿਆਰੁਪੁਰ - 4
ਸੰਗਰੂਰ - 4
ਫਰੀਦਕੋਰਟ - 3
ਰੂਪਨਗਰ ਜ਼ਿਲਾ - 3
ਰੂਪਨਗਰ ਰੇਂਜ - 2
ਫਤਿਹਗੜ੍ਹ ਸਾਹਿਬ  - 2
ਬਰਨਾਲਾ - 1


author

Baljeet Kaur

Content Editor

Related News