ਅੰਮ੍ਰਿਤਧਾਰੀ ਸਿੱਖਾਂ ਨੂੰ 5 ਕੱਕਾਰਾਂ ਸਮੇਤ ਇਮਤਿਹਾਨਾਂ ''ਚ ਬੈਠਣ ਦੀ ਅਦਾਲਤ ਵਲੋਂ ਇਜ਼ਾਜਤ
Sunday, Mar 31, 2019 - 09:39 AM (IST)

ਚੰਡੀਗੜ੍ਹ (ਇੰਟ) : ਹਰਿਆਣਾ ਸਿਵਲ ਸਰਵਿਸਿਜ਼ (ਐਗਜ਼ੀਕਿਊਟਿਵ ਬ੍ਰਾਂਚ) ਤੇ ਹੋਰ ਸਬੰਧਤ ਸਰਵਿਸਿਜ਼ ਲਈ ਪ੍ਰੀਲਿਮਨੀ ਇਮਿਤਹਾਨਾਂ ਤੋਂ ਸਿਰਫ 12 ਘੰਟੇ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ਨੀਵਾਰ ਅੰਮ੍ਰਿਧਾਰੀ ਸਿੱਖ ਉਮੀਦਵਾਰਾਂ ਨੂੰ ਟੈਸਟ 'ਚ ਬੈਠਦੇ ਸਮੇਂ 5 ਧਾਰਮਿਕ ਕੱਕਾਰਾਂ ਦੀ ਇਜਾਜ਼ਤ ਦੇ ਦਿੱਤੀ ਹੈ। ਹਾਈਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਇਮਤਿਹਾਨ 'ਚ ਬੈਠਣ ਸਮੇਂ ਅੰਮ੍ਰਿਧਾਰੀ ਸਿੱਖ ਉਮੀਦਵਾਰਾਂ ਨੂੰ ਧਾਰਮਿਕ ਨਿਸ਼ਾਨੀਆਂ ਪਹਿਨਣ ਲਈ ਛੋਟ ਮੁਹੱਈਆ ਕਰਨ ਵਜੋਂ ਇਕ ਕਾਨੂੰਨ ਬਣਾਉਣ ਸਬੰਧੀ ਮਾਮਲੇ ਦਾ ਅਧਿਐਨ ਕਰੇਗੀ। ਟੀਮ ਬਾਰੇ ਫੈਸਲਾ ਜਸਟਿਸ ਰਾਕੇਸ਼ ਕੁਮਾਰ ਜੈਨ ਤੇ ਜਸਟਿਸ ਹਰਨੇਕ ਸਿੰਘ ਗਿੱਲ 'ਤੇ ਆਧਾਰਿਤ ਬੈਂਚ ਨੇ ਦਿੱਤਾ।