ਵਿਧਾਨ ਸਭਾ ਸੈਸ਼ਨ ਦੀਆਂ ਘੱਟੋ-ਘੱਟ 15 ਬੈਠਕਾਂ ਹੋਣ : ਅਰੋੜਾ

07/25/2019 9:30:21 AM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਪੰਜਾਬ ਮੰਤਰੀ ਮੰਡਲ ਦਾ ਮਾਨਸੂਨ ਸੈਸ਼ਨ, ਜੋ 2 ਤੋਂ 6 ਅਗਸਤ ਤੱਕ ਨਿਸ਼ਚਿਤ ਕੀਤਾ ਹੈ, 'ਚ ਸਿਰਫ 2 ਬੈਠਕਾਂ ਹੀ ਹੋਣਗੀਆਂ ਤੇ ਬਾਕੀ ਦਿਨਾਂ ਦੀ ਛੁੱਟੀ ਰਹੇਗੀ। ਇਸ ਤਰ੍ਹਾਂ ਕਰ ਕੇ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਕਿਉਂਕਿ ਲੋਕਾਂ ਨੂੰ ਉਮੀਦਾਂ ਹੁੰਦੀਆਂ ਹਨ ਕਿ ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਭਖਦੇ ਮਸਲਿਆਂ ਦੇ ਹੱਲ ਉਨ੍ਹਾਂ ਦੇ ਨੁਮਾਇੰਦੇ ਵਿਧਾਨ ਸਭਾ ਵਿਚ ਹੱਲ ਕਰਵਾ ਕੇ ਲਿਆਉਣਗੇ ਪਰ 2 ਦਿਨਾਂ ਵਿਚ ਇਹ ਸਭ ਕੁਝ ਸੰਭਵ ਨਹੀਂ।

ਇਸ ਕਰ ਕੇ ਇਹ ਵਿਧਾਨ ਸਭਾ ਸੈਸ਼ਨ 2 ਬੈਠਕਾਂ ਤੋਂ ਵਧਾ ਕੇ ਘੱਟੋ-ਘੱਟ 15 ਬੈਠਕਾਂ ਦਾ ਕੀਤਾ ਜਾਵੇ। ਉਨ੍ਹਾਂ ਨੇ ਸੈਕਸ਼ਨ 14-ਏ. ਦਾ ਹਵਾਲਾ ਦਿੰਦੇ ਕਿਹਾ ਕਿ ਵਿਧਾਨ ਸਭਾ ਵਿਚ 40 ਬੈਠਕਾਂ ਦਾ ਇਕ ਸਾਲ ਵਿਚ ਹੋਣਾ ਜ਼ਰੂਰੀ ਹੈ, ਬਹੁਤ ਸਾਰੇ ਸਪੀਕਰਾਂ ਨੇ ਸਰਕਾਰਾਂ ਦਾ ਪੱਖ ਪੂਰਦਿਆਂ ਵਿਧਾਨ ਸਭਾ ਦੀਆਂ ਲੋੜੀਂਦੀਆਂ ਬੈਠਕਾਂ ਨਾ ਕਰਵਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਹੈ ਅਤੇ ਲੋਕਤਾਂਤਰਿਕ ਢਾਂਚੇ ਦਾ ਘਾਣ ਕੀਤਾ ਹੈ।


cherry

Content Editor

Related News