ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 18 ਵਾਹਨ ਚਾਲਕਾਂ ਦੇ ਕੀਤੇ ਚਾਲਾਨ

Saturday, Jun 29, 2024 - 01:02 PM (IST)

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 18 ਵਾਹਨ ਚਾਲਕਾਂ ਦੇ ਕੀਤੇ ਚਾਲਾਨ

ਡੇਰਾਬੱਸੀ (ਜ.ਬ.) : ਡੇਰਾਬਸੀ ਟ੍ਰੈਫਿਕ ਪੁਲਸ ਨੇ ਬੱਸ ਸਟੈਂਡ ਅਤੇ ਡੀ. ਏ. ਵੀ. ਸਕੂਲ ਨੇੜੇ ਨਾਕਾਬੰਦੀ ਕਰ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੁਆਲੇ ਸ਼ਿਕੰਜਾ ਕਸਣ ਲਈ 18 ਚਾਲਾਨ ਕੀਤੇ ਹਨ। ਡੇਰਾਬੱਸੀ ਟ੍ਰੈਫਿਕ ਇੰਚਾਰਜ ਜਸਪਾਲ ਸਿੰਘ ਦੀ ਅਗਵਾਈ ’ਚ ਬੱਸ ਸਟੈਂਡ ਅਤੇ ਡੀ. ਏ. ਵੀ. ਸਕੂਲ ਨੇੜੇ ਨਾਕਾਬੰਦੀ ਕਰ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ।

ਇਸ ਦੌਰਾਨ ਮੋਟਰਸਾਈਕਲ ’ਤੇ ਪਟਾਕੇ ਚਲਾਉਣ ਤੋਂ ਇਲਾਵਾ ਕਾਰ ਦੇ ਸ਼ੀਸ਼ਿਆਂ ’ਤੇ ਕਾਲੀ ਫ਼ਿਲਮ ਦੇ ਤਿੰਨ ਚਾਲਾਨ, ਗ਼ਲਤ ਪਾਰਕਿੰਗ ਦੇ 7 ਚਲਾਨ, ਗ਼ਲਤ ਸਾਈਡ ਡਰਾਈਵਿੰਗ ਕਰਨ ਵਾਲੇ 6 ਚਾਲਾਨ ਅਤੇ ਸੀਟ ਬੈਲਟ ਨਾ ਲਾਉਣ ਵਾਲਿਆਂ ਦੇ ਦੋ ਚਾਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਟ੍ਰਿੱਪਲ ਸਵਾਰੀ ਵਾਲੀ ਬਾਈਕ ਨੂੰ ਰੋਕ ਕੇ ਚੈਕਿੰਗ ਕੀਤੀ ਗਈ, ਜਦੋਂ ਕਿ ਮੁੱਖ ਫੋਕਸ ਬੁਲੇਟ ਮੋਟਰਸਾਈਕਲਾਂ ’ਤੇ ਰਿਹਾ। ਟ੍ਰੈਫਿਕ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਏ. ਐੱਸ. ਆਈ. ਰਮੇਸ਼ ਕੁਮਾਰ, ਹਵਲਦਾਰ ਰਾਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।


author

Babita

Content Editor

Related News