ਚੰਡੀਗੜ੍ਹ ਵਾਲਿਓ ਸਾਵਧਾਨ! ਹੁਣ ਮੋਬਾਇਲਾਂ 'ਤੇ ਆਉਣਗੇ ਚਲਾਨ ਦੇ ਮੈਸਜ

Friday, Jul 15, 2022 - 02:36 PM (IST)

ਚੰਡੀਗੜ੍ਹ ਵਾਲਿਓ ਸਾਵਧਾਨ! ਹੁਣ ਮੋਬਾਇਲਾਂ 'ਤੇ ਆਉਣਗੇ ਚਲਾਨ ਦੇ ਮੈਸਜ

ਚੰਡੀਗੜ੍ਹ (ਸੁਸ਼ੀਲ) : ਸਮਾਰਟ ਸਿਟੀ ਤਹਿਤ ਚੰਡੀਗੜ੍ਹ ਟ੍ਰੈਫਿਕ ਪੁਲਸ ਵੱਲੋਂ ਲਾਈਟ ਪੁਆਇੰਟਾਂ ’ਤੇ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਕੀਤੇ ਚਲਾਨਾਂ ਦੀ ਜਾਣਕਾਰੀ ਹੁਣ ਰਜਿਸਟਰਡ ਮੋਬਾਇਲ ਫੋਨ ’ਤੇ ਆਵੇਗੀ। ਟ੍ਰੈਫਿਕ ਪੁਲਸ ਜਲਦੀ ਹੀ ਚਲਾਨ ਘਰ ਭੇਜਣਾ ਬੰਦ ਕਰਨ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਚਲਾਨ ਭੇਜਣ 'ਚ ਟ੍ਰੈਫਿਕ ਪੁਲਸ ’ਤੇ ਵਿੱਤੀ ਬੋਝ ਪੈਂਦਾ ਹੈ। ਇੰਨਾ ਹੀ ਨਹੀਂ, ਮੈਨਪਾਵਰ ਵੀ ਜ਼ਿਆਦਾ ਲੱਗ ਰਹੀ ਹੈ।

ਇਹ ਵੀ ਪੜ੍ਹੋ : ਮਮਤਾ ਦੀ ਮੂਰਤ ਮਾਂ ਨੇ ਜਿਗਰ ਦੇ ਟੋਟੇ ਨਾਲ ਜੋ ਹਸ਼ਰ ਕੀਤਾ, ਸੁਣ ਕੰਬਣੀ ਛਿੜ ਜਾਵੇਗੀ (ਤਸਵੀਰਾਂ)

ਪੁਲਸ ਨੇ ਸਮਾਰਟ ਸਿਟੀ ਤਹਿਤ ਲਾਈਟ ਪੁਆਇੰਟ ’ਤੇ ਸੀ. ਸੀ. ਟੀ. ਵੀ. ਰਾਹੀਂ 4 ਮਹੀਨਿਆਂ 'ਚ 88 ਹਜ਼ਾਰ ਵਾਹਨਾਂ ਦੇ ਚਲਾਨ ਕੀਤੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਰੈੱਡ ਲਾਈਟ ਜੰਪ ਅਤੇ ਤੇਜ਼ ਰਫ਼ਤਾਰ ਵਾਹਨਾਂ ਦੇ ਹਨ। ਜਾਂਚ 'ਚ ਪਤਾ ਲੱਗਾ ਹੈ ਕਿ ਰਜਿਸਟਰਡ ਡਾਕ ਰਾਹੀਂ ਚਲਾਨ ਲੋਕਾਂ ਦੇ ਘਰ ਭੇਜਣ ਲਈ 22 ਰੁਪਏ ਡਾਕ ਵਿਭਾਗ ਨੂੰ ਅਦਾ ਕਰਨੇ ਪੈਂਦੇ ਹਨ। ਇਸ ਕੰਮ 'ਚ ਟ੍ਰੈਫਿਕ ਪੁਲਸ ਦੇ ਇਕ ਦਰਜ਼ਨ ਮੁਲਾਜ਼ਮ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਸਿਵਲ ਹਸਪਤਾਲ 'ਚ ਰਾਤ ਵੇਲੇ ਖੇਡੀ ਗਈ ਖੂਨੀ ਖੇਡ, ਐਮਰਜੈਂਸੀ 'ਚ ਵੜ ਕੇ ਕਤਲ ਕੀਤਾ ਨੌਜਵਾਨ (ਤਸਵੀਰਾਂ)

ਇਸ ਮੈਨਪਾਵਰ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾ ਸਕਦਾ ਹੈ। ਵਾਹਨ ਐਪ ’ਤੇ ਲੋਕ ਵਾਹਨਾਂ ਦੇ ਚਲਾਨ ਨਾਲ ਸਬੰਧਿਤ ਜਾਣਕਾਰੀ ਦੇਖ ਸਕਦੇ ਹਨ। ਜਿਵੇਂ ਹੀ ਵਾਹਨ ਦਾ ਨੰਬਰ ਦਰਜ ਕੀਤਾ ਜਾਵੇਗਾ, ਚਲਾਨਾਂ ਦੀ ਪੂਰੀ ਜਾਣਕਾਰੀ ਮੋਬਾਇਲ ਫੋਨ ’ਤੇ ਉਪਲੱਬਧ ਹੋ ਜਾਵੇਗੀ। ਐੱਸ. ਐੱਸ. ਪੀ. ਮੁਤਾਬਕ ਚੰਡੀਗੜ੍ਹ ਸਮਾਰਟ ਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ। ਰੈੱਡ ਲਾਈਟ ਜੰਪ ਅਤੇ ਓਵਰਸਪੀਡ ਤੋਂ ਇਲਾਵਾ ਬਿਨਾਂ ਸੀਟ ਬੈਲਟ ਅਤੇ ਹੈਲਮੇਟ ਅਤੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ। 27 ਮਾਰਚ ਤੋਂ ਸ਼ਹਿਰ 'ਚ ਸਮਾਰਟ ਕੈਮਰੇ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਏ ਹਨ। ਸ਼ਹਿਰ ਦੇ 40 ਜੰਕਸ਼ਨਾਂ ’ਤੇ ਸਮਾਰਟ ਕੈਮਰੇ ਲੱਗੇ ਹੋਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News