ਜਲੰਧਰ ਵਾਸੀਆਂ ਦੀ ਹੁਣ ਖੈਰ ਨਹੀਂ! ਸ਼ੁਰੂ ਹੋਣ ਜਾ ਰਿਹੈ ਨਵਾਂ ਸਿਸਟਮ, ਹੁਣ ਕੀਤੀ ਇਹ ਗਲਤੀ ਤਾਂ...

Saturday, Jun 14, 2025 - 06:06 PM (IST)

ਜਲੰਧਰ ਵਾਸੀਆਂ ਦੀ ਹੁਣ ਖੈਰ ਨਹੀਂ! ਸ਼ੁਰੂ ਹੋਣ ਜਾ ਰਿਹੈ ਨਵਾਂ ਸਿਸਟਮ, ਹੁਣ ਕੀਤੀ ਇਹ ਗਲਤੀ ਤਾਂ...

ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਵਿਚ ਥਾਂ-ਥਾਂ ਫੈਲੇ ਕੂੜੇ ਅਤੇ ਗੰਦਗੀ ਤੋਂ ਪ੍ਰੇਸ਼ਾਨ ਨਗਰ ਨਿਗਮ ਹੁਣ ਸਖ਼ਤੀ ਦੇ ਮੂਡ ਵਿਚ ਹੈ। ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਅਤੇ ਕਮਿਸ਼ਨਰ ਗੌਤਮ ਜੈਨ ਨੇ ਐਲਾਨ ਕੀਤਾ ਹੈ ਕਿ ਜੋ ਵੀ ਵਿਅਕਤੀ ਜਾਂ ਸੰਸਥਾ ਕੂੜਾ ਇਧਰ-ਉਧਰ ਜਾਂ ਸਿੱਧਾ ਡੰਪ ਸਾਈਟ ’ਤੇ ਸੁੱਟਦੇ ਪਾਏ ਜਾਣਗੇ, ਉਨ੍ਹਾਂ ਦਾ ਤੁਰੰਤ ਚਲਾਨ ਕੱਟਿਆ ਜਾਵੇਗਾ।

ਇਹ ਵੀ ਪੜ੍ਹੋ: ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ ! ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਮੇਅਰ ਅਤੇ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਕੰਪਲੈਕਸਾਂ ਜਿਵੇਂ ਹੋਟਲ, ਸੰਸਥਾਨ, ਵੱਡੀਆਂ ਦੁਕਾਨਾਂ ਜਾਂ ਸੋਸਾਇਟੀ ਤੋਂ ਰੋਜ਼ਾਨਾ 20 ਕਿਲੋ ਜਾਂ ਇਸ ਤੋਂ ਜ਼ਿਆਦਾ ਕੂੜਾ ਨਿਕਲਦਾ ਹੈ, ਉਨ੍ਹਾਂ ਨੂੰ ਖ਼ੁਦ ਆਪਣੇ ਕੂੜੇ ਦਾ ਪ੍ਰਬੰਧਨ ਕਰਨਾ ਹੋਵੇਗਾ। ਆਮ ਘਰਾਂ ਅਤੇ ਛੋਟੀਆਂ ਦੁਕਾਨਾਂ ਨੂੰ ਆਪਣਾ ਕੂੜਾ ਨਗਰ ਨਿਗਮ ਵੱਲੋਂ ਨਿਯੁਕਤ ਰੈਗ ਪਿਕਰਸ ਰਾਹੀਂ ਹੀ ਦੇਣਾ ਹੋਵੇਗਾ। ਨਿਗਮ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਮੌਕੇ ’ਤੇ ਹੀ ਚਲਾਨ ਕੱਟਣ ਵਾਲੀ ਮਸ਼ੀਨ ਮੰਗਵਾ ਲਈ ਗਈ ਹੈ। ਇਸ ਸਿਸਟਮ ਨੂੰ ਨਗਰ ਨਿਗਮ ਵੱਲੋਂ ਜਲਦ ਹੀ ਲਾਗੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ ਰਹੇਗਾ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News