ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੱਟੇ

10/24/2017 7:13:30 AM

ਫਗਵਾੜਾ, (ਹਰਜੋਤ)- ਪਿੰਡ ਮੌਲੀ ਜੀ. ਟੀ. ਰੋਡ ਉਪਰ ਪੁਲ ਦੇ ਹੇਠਾਂ ਟਰੱਕ ਚਾਲਕਾਂ ਵੱਲੋਂ ਟਰੱਕਾਂ ਦੀ ਨਾਜਾਇਜ਼ ਪਾਰਕਿੰਗ ਕਰਨ ਦੇ ਸਬੰਧ 'ਚ 12 ਟਰੱਕਾਂ ਦੇ ਚਲਾਨ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਟ੍ਰੈਫ਼ਿਕ ਇੰਚਾਰਜ ਸੁੱਚਾ ਸਿੰਘ ਨੇ ਦੱਸਿਆ ਕਿ ਇਕ ਨਿੱਜੀ ਫੈਕਟਰੀ ਦਾ ਮਾਲ ਲੈ ਕੇ ਆਏ ਇਹ ਚਾਲਕ ਪੁਲ ਦੇ ਹੇਠਾਂ ਅਤੇ ਸਰਵਿਸ ਸੜਕਾਂ 'ਤੇ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਣ ਇਨ੍ਹਾਂ ਦੇ ਚਲਾਨ ਕੱਟੇ ਹਨ। ਉਨ੍ਹਾਂ ਦੱਸਿਆ ਕਿ ਇਸ ਥਾਂ 'ਤੇ ਗਲਤ ਪਾਰਕਿੰਗ ਕਰਨ ਦੇ ਦੋਸ਼ 'ਚ ਪਹਿਲਾਂ ਵੀ 150 ਚਲਾਨ ਕੱਟੇ ਜਾ ਚੁੱਕੇ ਹਨ।
ਕੀ ਕਹਿੰਦੇ ਹਨ ਲੋਕ
ਇਸ ਸਬੰਧੀ ਆਮ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਪਹਿਲਾਂ ਵੀ ਬਹੁਤ ਟਰੱਕ ਚਾਲਕਾਂ ਦੇ ਇੱਥੇ ਚਲਾਨ ਕੱਟੇ ਗਏ ਸਨ ਪਰ ਟਰੱਕ ਚਾਲਕ ਪੁਲਸ ਨੂੰ ਟਿੱਚ ਨਹੀਂ ਜਾਣਦੇ ਤੇ ਮੁੜ ਦੁਬਾਰਾ ਟਰੱਕ ਉਥੇ ਹੀ ਖੜ੍ਹੇ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੜਕ 'ਤੇ ਟਰੱਕ ਖੜ੍ਹੇ ਕਰਨ ਵਾਲੇ ਚਾਲਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


Related News